Mon, May 5, 2025
Whatsapp

ਭਾਰਤੀ ਟੀਮ ਨੇ ਰਚਿਆ ਇਤਿਹਾਸ, ਇੰਡੋਨੇਸ਼ੀਆ ਨੂੰ 3-0 ਨਾਲ ਹਰਾ ਕੇ ਜਿੱਤਿਆ ਖਿਤਾਬ

Reported by:  PTC News Desk  Edited by:  Riya Bawa -- May 15th 2022 04:24 PM -- Updated: May 15th 2022 04:36 PM
ਭਾਰਤੀ ਟੀਮ ਨੇ ਰਚਿਆ ਇਤਿਹਾਸ, ਇੰਡੋਨੇਸ਼ੀਆ ਨੂੰ 3-0 ਨਾਲ ਹਰਾ ਕੇ ਜਿੱਤਿਆ ਖਿਤਾਬ

ਭਾਰਤੀ ਟੀਮ ਨੇ ਰਚਿਆ ਇਤਿਹਾਸ, ਇੰਡੋਨੇਸ਼ੀਆ ਨੂੰ 3-0 ਨਾਲ ਹਰਾ ਕੇ ਜਿੱਤਿਆ ਖਿਤਾਬ

Thomas Cup 2022: ਭਾਰਤੀ ਬੈਡਮਿੰਟਨ ਟੀਮ ਨੇ ਇਤਿਹਾਸਿਕ ਪ੍ਰਦਰਸ਼ਨ ਕਰਦੇ ਹੋਏ ਥਾਮਸ ਕੱਪ ਦੇ ਫਾਈਨਲ 'ਚ ਇੰਡੋਨੇਸ਼ੀਆ ਨੂੰ 3-0 ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕਰ ਲਿਆ। ਭਾਰਤ ਨੇ 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ ਨੂੰ ਹਰਾ ਦੇ ਇਤਿਹਾਸ ਰਚਿਆ ਹੈ ਅਤੇ ਲਗਾਤਾਰ ਤਿੰਨ ਜਿੱਤਾਂ ਨਾਲ ਆਪਣੀ ਸਰਬਉੱਚਤਾ ਸਾਬਤ ਕਰ ਦਿੱਤੀ। ਭਾਰਤ ਲਈ ਲਕਸ਼ਯ ਸੇਨ ਨੇ ਸਿੰਗਲਜ਼ ਜਿੱਤੇ ਜਦਕਿ ਸਾਤਵਿਕ ਅਤੇ ਚਿਰਾਗ ਦੀ ਜੋੜੀ ਨੇ ਡਬਲਜ਼ ਮੈਚ ਜਿੱਤਿਆ। ਇਸ ਸਟਾਰ ਖਿਡਾਰੀ ਨੇ ਸ਼੍ਰੀਕਾਂਤ ਨੇ ਸਿੰਗਲਜ਼ ਜਿੱਤਦੇ ਹੀ ਇਤਿਹਾਸ ਰਚ ਦਿੱਤਾ। ਭਾਰਤ ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਫਾਈਨਲ ਖੇਡ ਰਿਹਾ ਸੀ। ਇਸ 5 ਮੈਚਾਂ ਦੀ ਲੜਾਈ ਵਿੱਚ ਭਾਰਤ ਨੇ 2 ਸਿੰਗਲਜ਼ ਅਤੇ ਇੱਕ ਡਬਲਜ਼ ਮੈਚ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਇਤਿਹਾਸਕ ਜਿੱਤ ਲਈ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ।

ਭਾਰਤ ਨੇ ਇੰਡੋਨੇਸ਼ੀਆ ਦੇ ਖਿਲਾਫ ਥਾਮਸ ਕੱਪ ਫਾਈਨਲ ਜਿੱਤ ਕੇ ਅਜਿਹਾ ਕਾਰਨਾਮਾ ਕੀਤਾ ਜੋ ਪਹਿਲਾਂ ਕਿਸੇ ਟੀਮ ਨੇ ਨਹੀਂ ਕੀਤਾ ਸੀ। ਚੈਂਪੀਅਨਾਂ ਨਾਲ ਭਰੀ ਇਸ ਭਾਰਤੀ ਟੀਮ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਇੰਡੋਨੇਸ਼ੀਆ ਵਰਗੀ ਮਜ਼ਬੂਤ ​​ਟੀਮ, ਜਿਸ ਨੂੰ ਇਸ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ, ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਇਹ ਵੀ ਪੜ੍ਹੋ:ਦੇਸ਼ 'ਚ ਕੋਰੋਨਾ ਨੂੰ ਪਈ ਠੱਲ, ਐਕਟਿਵ ਕੇਸਾਂ ਦੀ ਗਿਣਤੀ 17629 ਭਾਰਤ ਨੇ ਫਾਈਨਲ ਵਿੱਚ ਆਪਣਾ ਪਹਿਲਾ ਮੈਚ ਖੇਡਿਆ ਅਤੇ ਲਕਸ਼ਯ ਸੇਨ ਅਤੇ ਇੰਡੋਨੇਸ਼ੀਆ ਦੇ ਐਂਥਨੀ ਗਿਨਟਿੰਗ ਨੂੰ 21-8, 17-21, 16-21 ਨਾਲ ਹਰਾਇਆ। ਪਹਿਲੀ ਗੇਮ ਗੁਆਉਣ ਤੋਂ ਬਾਅਦ ਪਿਛੜਨ ਤੋਂ ਬਾਅਦ ਇਸ ਨੌਜਵਾਨ ਨੇ ਜ਼ੋਰਦਾਰ ਵਾਪਸੀ ਕਰਦੇ ਹੋਏ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਡਬਲਜ਼ ਵਿੱਚ ਭਾਰਤ ਦੀ ਸਾਤਵਿਕ ਅਤੇ ਚਿਰਾਗ ਦੀ ਜੋੜੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 18-21, 23-21, 21-19 ਨਾਲ ਜਿੱਤ ਦਰਜ ਕਰਕੇ ਟੀਮ ਨੂੰ 2-0 ਦੀ ਬੜ੍ਹਤ ਦਿਵਾਈ। ਕਾਂਟੇ ਦੇ ਮੈਚ 'ਚ ਕੇ ਸ਼੍ਰੀਕਾਂਤ ਨੇ ਭਾਰਤ ਨੂੰ 21-15, 23-21 ਨਾਲ ਮੈਚ ਜਿੱਤ ਕੇ ਇਤਿਹਾਸਕ ਪਲ ਦਿਵਾਇਆ।
-PTC News  

Top News view more...

Latest News view more...

PTC NETWORK