ਅੱਜ ਮਨਾਇਆ ਜਾਵੇਗਾ ਪੂਰੇ ਦੇਸ਼ 'ਚ ਦੁਸਹਿਰੇ ਦਾ ਤਿਉਹਾਰ, ਇਸ ਜਗ੍ਹਾ ਸਾੜਿਆ ਜਾਵੇਗਾ ਸਭ ਤੋਂ ਉੱਚਾ ਰਾਵਣ
ਅੱਜ ਮਨਾਇਆ ਜਾਵੇਗਾ ਪੂਰੇ ਦੇਸ਼ 'ਚ ਦੁਸਹਿਰੇ ਦਾ ਤਿਉਹਾਰ, ਇਸ ਜਗ੍ਹਾ ਸਾੜਿਆ ਜਾਵੇਗਾ ਸਭ ਤੋਂ ਉੱਚਾ ਰਾਵਣ, ਚੰਡੀਗੜ੍ਹ: ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਪੂਰੇ ਦੇਸ਼ 'ਚ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਸ਼ਾਮ ਨੂੰ ਸੂਰਜ ਢਲਦਿਆਂ ਹੀ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨਭੇਂਟ ਕੀਤਾ ਜਾਵੇਗਾ। ਹੋਰ ਪੜ੍ਹੋ:ਬੈੱਡ ‘ਤੇ ਪਟਾਕੇ ਚਲਾ ਰਹੇ ਸਨ ਮਾਸੂਮ ਬੱਚੇ ਕਿ ਵਾਪਰਿਆ ਇਹ ਰੂਹ ਕੰਬਾਊ ਹਾਦਸਾ ਇਸ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ , ਇਸ ਦੌਰਾਨ ਦੇਸ਼ ਦੀਆਂ ਵੱਖ ਵੱਖ ਥਾਵਾਂ 'ਤੇ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਦੇਸ਼ ਦਾ ਸਭ ਤੋਂ ਉੱਚਾ ਰਾਵਣ ਹਰਿਆਣਾ ਦੇ ਪੰਚਕੂਲਾ ਵਿੱਚ ਸਾੜਿਆ ਜਾਵੇਗਾ, ਜਿਸ ਦੀ ਉਚਾਈ ਲਗਭਗ 210 ਫੁੱਟ ਦੱਸੀ ਜਾ ਰਹੀ ਹੈ। —PTC News