ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਥਾਵਾਂ 'ਤੇ ਹੋਇਆ ਤਣਾਅਪੂਰਨ ਮਾਹੌਲ, ਹੋਏ ਹਵਾਈ ਫਾਇਰ
ਬਠਿੰਡਾ: ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੇ ਦੌਰ ਵਿੱਚ ਬਠਿੰਡਾ ਵਿਖੇ ਫਾਇਰਿੰਗ ਹੋਈ ਹੈ। ਇੱਥੇ ਸ਼ੱਕ ਦੇ ਅਧਾਰ ਉੱਤੇ ਗੱਡੀਆਂ ਰੋਕਣ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰ ਆਪਸ ਵਿੱਚ ਭਿੜ ਗਏ। ਇਸ ਦੌਰਾਨ ਹਵਾਈ ਫਾਇਰ ਵੀ ਕੀਤੇ ਗਏ ਅਤੇ ਗੱਡੀ ਦੇ ਸ਼ੀਸ਼ੇ ਭੰਨ੍ਹੇ ਗਏ। ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਆ ਗਏ ਅਤੇ ਪੁਲਿਸ ਨੇ ਮਾਹੌਲ ਨੂੰ ਸ਼ਾਤ ਕਰਵਾਇਆ ਹੈ। ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਰਾਮਨਗਰ ਦੇ ਬੂਥ ਉੱਤੇ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਵਿਚਾਲੇ ਹੱਥੋਪਾਈ ਹੋਈ । ਇਕ ਦੂਜੇ ਉੱਪਰ ਗਲਤ ਵੋਟਿੰਗ ਕਰਵਾਉਣ ਦੇ ਇਲਜ਼ਾਮਾਂ ਤੋਂ ਬਾਅਦ ਲੜਾਈ ਅਤੇ ਗਾਲੀ ਗਲੋਚ ਹੋਈ। ਉੱਥੇ ਲੱਖਾ ਸੁਧਾਣਾ ਨੇ ਕਾਂਗਰਸ ਉੱਤੇ ਇਲਜ਼ਾਮ ਲਗਾਏ ਹਨ ਕਿ ਕਾਂਗਰਸ ਵੋਟਰਾਂ ਨੂੰ ਲੁਭਾ ਰਹੇ ਹਨ। ਉੱਥੇ ਸਮਰਾਲਾ ਵਿੱਚ ਅਮਰੀਕ ਸਿੰਘ ਢਿੱਲੋਂ ਉੱਤੇ ਪੈਸੇ ਦੇ ਕੇ ਵੋਟਾਂ ਖਰੀਦਣ ਦੇ ਇਲਜ਼ਾਮ ਲੱਗੇ ਹਨ। ਉੱਥੇ ਹੀ ਸਵੇਰੇ ਅਬੋਹਰ ਵਿੱਚ ਅਕਾਲੀ ਦਲ ਦੇ ਵਰਕਰ ਅਤੇ ਕਾਂਗਰਸੀ ਵਰਕਰਾਂ ਦੌਰਾਨ ਝੜਪ ਹੋ ਗਈ ਸੀ। ਇਸ ਤੋਂ ਇਲਾਵਾ ਪੰਜਾਬ ਦੇ ਕਈ ਥਾਵਾਂ ਉੱਤੇ ਲੜਾਈ ਦੀਆਂ ਖਬਰਾਂ ਆਈਆ ਹਨ। ਫਰੀਦਕੋਟ ਹਲਕੇ ਦੇ ਪਿੰਡ ਨੱਥਲ ਵਾਲਾ ਵਿਖੇ ਇਕ ਮਹਿਲਾ ਦੀ ਵੋਟ ਨੂੰ ਲੈ ਕੇ ਅਕਾਲੀ ਦਲ ਦੇ ਮੌਜੂਦਾ ਅਤੇ ਕਾਂਗਰਸ ਦੇ ਸਾਬਕਾ ਸਰਪੰਚ ਵਿਚਕਾਰ ਮਹੌਲ ਤਣਾਅ ਪੂਰਨ ਹੋ ਗਿਆ ਅਤੇ ਬੂਥ ਨੰਬਰ 21 ਉੱਤੇ ਕਰੀਬ 10 ਮਿੰਟ ਤੱਕ ਪੋਲਿੰਗ ਬੰਦ ਰਹੀ ਹੈ। ਇਹ ਵੀ ਪੜ੍ਹੋ:ਪੰਜਾਬ 'ਚ 4 ਵਜੇ ਤੱਕ ਹੋਈ 52.2 ਫੀਸਦੀ ਵੋਟਿੰਗ -PTC News