ਮੋਗਾ: ਇਕ ਪਾਸੇ ਜਿਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮਿਆਰੀ ਬੀਜ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਦੂਜੇ ਪਾਸੇ ਖੇਤੀਬਾੜੀ ਵਿਭਾਗ ਮੋਗਾ ਵਿੱਚ ਤਾਇਨਤ ਇੱਕ ਖੇਤੀਬਾੜੀ ਅਧਿਕਾਰੀ ਦੇ ਭਰਾ ਵੱਲੋ ਧਾਲੀਵਾਲ ਪੈਸਟ ਕੰਟਰਲ' ਪੈਸਟੀ ਸਾਇਡ ਦੇ ਨਾਲ ਹੇਠ ਦਿਵਾਈਆ ਦੀ ਦੁਕਾਨ ਚਲਾਈ ਜਾ ਰਹੀ। ਇੱਕ ਕਿਸਾਨ ਵੱਲੋ ਗੁਪਤ ਤੌਰ ਤੇ ਖੇਤੀ ਸ਼ਕਾਇਤ ਕਰਕੇ ਘਟੀਆ ਦੀਵਾਈਆ ਵੇਚਣ ਸਬੰਧੀ ਸ਼ਕਾਇਤ ਕੀਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਜਦੋ ਵਿਭਾਗੀ ਅਫਸ਼ਰ ਵੱਲੋ ਸਿਰਫ ਇੱਕ ਹੀ ਦਵਾਈ ਦਾ ਸੈਂਪਲ ਭਰਿਆ ਗਿਆ ਜੋ ਲੈਬਾਰਟਰੀ ਵੱਲੋਂ ਫੇਲ ਪਾਇਆ ਗਿਆ ਜੇਕਰ ਹੋਰ ਦਵਾਈਆਂ ਦੇ ਸੈਂਪਲ ਵੀ ਭਰੇ ਜਾਂਦੇ ਤਾਂ ਹੋ ਸਕਦਾ ਹੈ ਕਿ ਉਹ ਦਵਾਈਆਂ ਦੇ ਸੈਂਪਲ ਵੀ ਫੇਲ੍ਹ ਆਉਂਦੇ।
ਕਿਸਾਨ ਲਵਜੀਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਹੀ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਲੈਣੇ ਹੁੰਦੇ ਹਨ ਜਦੋਂ ਖ਼ੁਦ ਹੀ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਲੈਣ ਵਾਲੇ ਅਫਸਰਾਂ ਨੇ ਆਪਣੇ ਚੇਤਿਆਂ ਨੂੰ ਦੁਕਾਨਾਂ ਖੁੱਲ੍ਹਵਾ ਦਿੱਤੀਆਂ ਹੋਣ ਤਾਂ ਉਹ ਕਿਸ ਤਰ੍ਹਾਂ ਦੁਕਾਨਾਂ ਦੇ ਸੈਂਪਲ ਸਹੀ ਤਰੀਕੇ ਨਾਲ ਲੈਣਗੇ। ਉਨ੍ਹਾਂ ਕਿਹਾ ਕਿ ਇਹ ਪਤਾ ਨਹੀਂ ਕਿਸ ਤਰ੍ਹਾਂ ਨਾਲ ਮਹਿਕਮੇ ਦੇ ਅਧਿਕਾਰੀਆਂ ਨੇ ਸਹੀ ਤਰੀਕੇ ਨਾਲ ਸੈਂਪਲ ਲਿਆ ਕੇ ਸੱਚਾਈ ਸਾਹਮਣੇ ਲਿਆਂਦੀ ਹੈ ਉਨ੍ਹਾਂ ਕਿਹਾ ਕਿ ਸਾਨੂੰ ਹੁਣ ਇਸ ਗੱਲ ਦਾ ਡਰ ਸਤਾ ਰਿਹਾ ਹੈ ਕੇ ਮਹਿਕਮੇ ਦੇ ਅਫ਼ਸਰਾਂ ਨਾਲ ਮਿਲ ਕੇ ਉਕਤ ਦੁਕਾਨਦਾਰ ਦੁਬਾਰਾ ਰੀਸੈਂਪਲਿੰਗ ਕਰਾ ਕੇ ਆਪਣੇ ਸੈਂਪਲ ਪਾਸ ਕਰਵਾ ਸਕਦਾ ਹੈ ।ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਜੋ ਸੈਂਪਲ ਇੱਕ ਵਾਰ ਫੇਲ੍ਹ ਹੋ ਗਿਆ।
ਡਾ. ਪ੍ਰਿਤਪਾਲ ਸਿੰਘ ਦਾ ਕਹਿਣਾ ਸੀ ਮੋਗਾ ਦੀ ਨਵੀਂ ਦਾਣਾ ਮੰਡੀ ਸਥਿਤ ਧਾਲੀਵਾਲ ਪੋਸਟ ਕੰਟਰੋਲ ਤੇ ਕਰੇ ਸੈਂਪਲ ਫੇਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਦੀ ਤਰ੍ਹਾਂ ਹੀ ਜ਼ਿਲ੍ਹੇ ਅੰਦਰ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਲਏ ਜਾਂਦੇ ਹਨ। ਉਸੇ ਤਰ੍ਹਾਂ ਹੀ ਧਾਲੀਵਾਲ ਦੁਕਾਨਾਂ ਦੇ ਸੈਂਪਲ ਲਏ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਖੁਦ ਵੱਲੋਂ ਮਹਿਕਮੇ ਨੂੰ ਬੁਲਾ ਕੇ ਦਵਾਈਆਂ ਦੇ ਸੈਂਪਲ ਭਰਵਾਏ ਗਏ ਹਨ। ਜੋ ਦਵਾਈ ਦੇ ਸੈਂਪਲ ਫੇਲ੍ਹ ਹੋਏ ਹਨ ਉਹ ਉਨ੍ਹਾਂ ਦੁਕਾਨ ਵਿਚੋਂ ਚੁਕਵਾ ਦਿੱਤੀ ਹੈ।
-PTC News