ਕਲੇਸ਼ ਕਾਰਨ ਪਤਨੀ ਲੈ ਰਹੀ ਸੀ ਫਾਹਾ, ਪਤੀ ਬਣਾ ਰਿਹਾ ਸੀ ਵੀਡੀਓ
ਕਾਨਪੁਰ : ਕਾਨਪੁਰ ਦੇ ਹਨੁਮੰਤ ਵਿਹਾਰ ਥਾਣਾ ਖੇਤਰ ਦੇ ਗੁਲਮੋਹਰ ਵਿਹਾਰ ਉਸਮਾਨਪੁਰ 'ਚ ਇਕ ਔਰਤ ਦੀ ਲਾਸ਼ ਸ਼ੱਕੀ ਹਾਲਾਤ 'ਚ ਲਟਕਦੀ ਮਿਲੀ। ਪਹਿਲਾਂ ਜਦੋਂ ਔਰਤ ਖੁਦਕੁਸ਼ੀ ਕਰਨ ਜਾ ਰਹੀ ਸੀ ਤਾਂ ਪਤੀ ਨੇ ਕਮਰੇ ਤੋਂ ਉਸ ਦੀ ਵੀਡੀਓ ਬਣਾ ਲਈ।
ਪਤੀ ਨੂੰ ਵੀਡੀਓ ਬਣਾਉਂਦੇ ਦੇਖ ਔਰਤ ਫਾਹੇ ਤੋਂ ਹੇਠਾਂ ਆ ਗਈ ਤੇ ਕੁਝ ਦੇਰ ਬਾਅਦ ਉਥੇ ਲਟਕਦੀ ਮਿਲੀ। ਸੂਚਨਾ ਮਿਲਣ 'ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਪਤੀ 'ਤੇ ਕਤਲ ਦਾ ਦੋਸ਼ ਲਗਾਇਆ ਹੈ। ਹਨੂਮੰਤ ਵਿਹਾਰ ਪੁਲਿਸ ਤੇ ਫੋਰੈਂਸਿਕ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ ਤੇ ਸਬੂਤ ਇਕੱਠੇ ਕੀਤੇ।
ਗੁਲਮੋਹਰ ਵਿਹਾਰ ਦਾ ਰਹਿਣ ਵਾਲਾ ਸੰਜੀਵ ਗੁਪਤਾ ਪ੍ਰਾਈਵੇਟ ਨੌਕਰੀ ਕਰਦਾ ਹੈ। ਪੰਜ ਸਾਲ ਪਹਿਲਾਂ ਕਿਦਵਈ ਨਗਰ ਵਾਸੀ ਸ਼ੋਭਿਤਾ ਗੁਪਤਾ ਨਾਲ ਵਿਆਹ ਹੋਇਆ ਸੀ। ਦੋਵਾਂ ਦੀ ਢਾਈ ਸਾਲ ਦੀ ਬੇਟੀ ਹੈ। ਸੰਜੀਵ ਮੁਤਾਬਕ ਪਤੀ-ਪਤਨੀ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਸ਼ੋਭਿਤਾ ਨੇ ਕਮਰੇ ਨੂੰ ਅੰਦਰੋਂ ਤਾਲਾ ਲਗਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਸੰਜੀਵ ਨੇ ਕਮਰੇ 'ਚ ਹੀ ਇਸ ਦੀ ਵੀਡੀਓ ਬਣਾਈ ਤੇ ਕਿਹਾ ਕਿ ਮੈਂ ਇਹ ਵੀਡੀਓ ਤੁਹਾਡੇ ਪਰਿਵਾਰ ਨੂੰ ਭੇਜਾਂਗਾ ਕਿ ਤੂੰ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੀ। ਇਹ ਸੁਣ ਕੇ ਸ਼ੋਭਿਤਾ ਹੇਠਾਂ ਆ ਗਈ। ਇਸ ਤੋਂ ਬਾਅਦ ਛੱਤ ਉਪਰ ਦੋਵੇਂ ਪਤੀ-ਪਤਨੀ ਝਗੜਦੇ ਰਹੇ। ਕੁਝ ਸਮੇਂ ਬਾਅਦ ਸ਼ੋਭਿਤਾ ਨੇ ਹੇਠਾਂ ਆ ਕੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਉਪ-ਰਾਸ਼ਟਰਪਤੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤਾ ਮੰਗ ਪੱਤਰ
ਜਦੋਂ ਸੰਜੀਵ ਹੇਠਾਂ ਆਇਆ ਤਾਂ ਸ਼ੋਭਿਤਾ ਦੀ ਲਾਸ਼ ਫਾਹੇ ਨਾਲ ਲਟਕਦੀ ਦੇਖ ਕੇ ਉਸ ਨੂੰ ਹੇਠਾਂ ਉਤਾਰ ਕੇ ਨਿੱਜੀ ਹਸਪਤਾਲ ਲੈ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ 'ਤੇ ਸ਼ੁਭਿਤਾ ਦੇ ਰਿਸ਼ਤੇਦਾਰ ਪਹੁੰਚ ਗਏ ਅਤੇ ਉਸ ਦੇ ਪਤੀ ਉਪਰ ਉਸ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਲਟਕਾਉਣ ਦਾ ਦੋਸ਼ ਲਗਾਇਆ। ਏਸੀਪੀ ਗੋਵਿੰਦ ਨਗਰ ਵਿਕਾਸ ਕੁਮਾਰ ਪਾਂਡੇ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਅਜੇ ਤੱਕ ਮ੍ਰਿਤਕ ਔਰਤ ਦੇ ਪੇਕਿਆਂ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਹੈ। ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
-PTC News