ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕਾਂ ਨੇ ਲਾਇਆ ਧਰਨਾ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਜਗਰਾਉਂ: ਜਗਰਾਉਂ ਦੇ ਮੁਹੱਲਾ ਅਜੀਤ ਨਗਰ ਦੇ ਲੋਕਾਂ ਦਾਂ ਆਪਣੇ ਏਰੀਏ ਵਿਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਅੱਜ ਸਬਰ ਦਾ ਬੰਨ ਟੁੱਟ ਗਿਆ ਤੇ ਸਾਰਿਆਂ ਨੇ ਮਿਲਕੇ ਜਗਰਾਓ ਰਾਏਕੋਟ ਰੋਡ ਤੇ ਧਰਨਾ ਮਾਰ ਦਿੱਤਾ ਤੇ ਨਗਰ ਕੌਂਸਲ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਇਸ ਇਲਾਕੇ ਦੇ ਲੋਕਾਂ ਨੇ ਆਪਣੇ ਏਰੀਏ ਦਾ ਹਾਲ ਦਿਖਾਂਦੇ ਹੋਏ ਕਿਹਾਕਿ ਓਨਾ ਦੇ ਘਰਾਂ ਵਿੱਚ ਵੀ ਹੁਣ ਸੀਵਰੇਜ ਦਾ ਗੰਦਾ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਤੇ ਪੂਰੇ ਮੁਹੱਲੇ ਦੇ ਨਾਲ ਨਾਲ ਲੋਕਾਂ ਦੇ ਖਾਲੀ ਪਏ ਪਲਾਟਾਂ ਵਿਚ ਵੀ ਸੀਵਰੇਜ ਦਾ ਗੰਦਾ ਪਾਣੀ ਹਮੇਸ਼ਾ ਭਰਿਆ ਰਹਿੰਦਾ ਹੈ ਤੇ ਨਗਰ ਕੌਂਸਲ ਤੇ ਇਲਾਕੇ ਦੇ ਕੌਂਸਲਰ ਓਨਾ ਦੀ ਗੱਲ ਨਹੀਂ ਸੁਣਦੇ। ਜਿਸ ਕਰਕੇ ਅੱਜ ਉਹ ਇਹ ਧਰਨਾ ਲਾਉਣ ਨੂੰ ਮਜਬੂਰ ਹੋਏ ਹਨ। ਇਸ ਮੌਕੇ ਉਨਾਂ ਇਹ ਵੀ ਕਿਹਾ ਕਿ ਸਾਡੇ ਮੁਹੱਲੇ ਵਿਚ ਹੁਣ ਰਿਸ਼ਤੇਦਾਰਾਂ ਨੇ ਆਉਣਾ ਛੱਡ ਦਿੱਤਾ ਹੈ ਤੇ ਕੋਈ ਵੀ ਇਸ ਮੁਹੱਲੇ ਵਿਚ ਆਪਣੇ ਬੱਚਿਆਂ ਦਾ ਰਿਸ਼ਤਾ ਵੀ ਨਹੀਂ ਕਰਨਾ ਚਾਹੁੰਦਾ ਤੇ ਜੇਕਰ ਕਿਸੇ ਦੀ ਕੋਈ ਮਰਗ ਵੀ ਹੋ ਜਾਂਦੀ ਹੈ ਤਾਂ ਉਸ ਮਿਰਤਕ ਦੀ ਲਾਸ਼ ਨੂੰ ਵੀ ਇਸੇ ਗੰਦੇ ਪਾਣੀ ਵਿੱਚੋ ਲੈਂ ਕੇ ਜਾਣਾ ਪੈਂਦਾ ਹੈ। ਇਸਦੇ ਨਾਲ ਹੀ ਸੀਵਰੇਜ ਦੇ ਖੁੱਲੇ ਢੱਕਣਾ ਕਰਕੇ ਬੱਚੇ ਤੇ ਬਜ਼ੁਰਗ ਕਈ ਵਾਰ ਵਿਚ ਡਿੱਗ ਕੇ ਸੱਟਾਂ ਖਾ ਚੁੱਕੇ ਹਨ। ਉਹਨਾਂ ਨੇ ਮੰਗ ਕੀਤੀ ਕਿ ਸਾਡੇ ਮੁਹੱਲੇ ਦੀ ਇਸ ਮਾੜੀ ਹਾਲਤ ਨੂੰ ਜਲਦੀ ਸੁਧਾਰਿਆ ਜਾਵੇ,ਤਾਂ ਜੋ ਲੋਕ ਇਸ ਮੁਹੱਲੇ ਵਿਚ ਸੁਖ ਨਾਲ ਰਹਿ ਸਕਣ। ਇਹ ਵੀ ਪੜ੍ਹੋ : ਕਾਰਗਿਲ ਯੁੱਧ ਦੀ ਅੱਜ 23ਵੀਂ ਬਰਸੀ: CM ਮਾਨ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਇਸ ਮੌਕੇ ਜਦੋਂ ਇਸ ਪੂਰੇ ਮਾਮਲੇ ਲਈ ਜਗਰਾਉ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾਕਿ ਇਸ ਮੋਹਲੇ ਦੀ ਸਫਾਈ ਲਈ ਨਗਰ ਕੌਂਸਲ ਲਗਾਤਾਰ ਕੰਮ ਕਰ ਰਹੀ ਹੈ ਤੇ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਸਾਰੇ ਮੁਹੱਲੇ ਦੀ ਸਫਾਈ ਵਧੀਆਂ ਢੰਗ ਨਾਲ ਕਰ ਦਿੱਤੀ ਜਾਵੇਗੀ ਤੇ ਲੋਕਾਂ ਦੀ ਸਮੱਸਿਆ ਪੂਰੀ ਤਰਾਂ ਖਤਮ ਕਰ ਦਿੱਤੀ ਜਾਵੇਗੀ। (ਰਾਜ ਬੱਬਰ ਦੀ ਰਿਪੋਰਟ) -PTC News