ਚੰਡੀਗੜ੍ਹ 'ਚ ਬਿਜਲੀ ਨਾ ਆਉਣ ਕਾਰਨ ਲੋਕਾਂ ਨੂੰ ਇਨ੍ਹਾਂ ਮੁਸੀਬਤਾਂ ਦਾ ਕਰਨਾ ਪਿਆ ਸਾਹਮਣਾ
ਚੰਡੀਗੜ੍ਹ : ਚੰਡੀਗੜ੍ਹ ਵਿਚ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਚੱਲ ਰਹੀ ਹੈ ਜਿਸ ਕਾਰਨ ਚੰਡੀਗੜ੍ਹ ਵਿਚ ਬਿਜਲੀ ਦਾ ਸੰਕਟ ਪੈਦਾ ਹੋ ਗਿਆ ਹੈ ਤੇ ਲੋਕ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਅੱਜ ਰਾਹਤ ਵਾਲੀ ਗੱਲ ਇਹ ਹੈ ਕਿ ਚੰਡੀਗੜ੍ਹ ਵਿਚ ਜਲਦ ਬਿਜਲੀ ਸਪਲਾਈ ਬਹਾਲ ਹੋਣ ਦੇ ਆਸਾਰ ਬਣ ਗਏ ਹਨ। ਸਥਿਤੀ ਇਹ ਹੈ ਕਿ ਇਨਵਰਟਰ ਅਤੇ ਮੋਬਾਈਲ ਵੀ ਖ਼ਰਾਬ ਹੋ ਗਏ ਹਨ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ। ਹਾਲਾਤ ਇੰਨੇ ਖਰਾਬ ਹਨ ਕਿ ਹਸਪਤਾਲਾਂ ਨੇ ਅਪਰੇਸ਼ਨ ਮੁਲਤਵੀ ਕਰ ਦਿੱਤੇ ਹਨ।
ਰਾਤ ਨੂੰ ਅਸੀਂ ਆਪਣੇ ਸਾਰੇ ਮੁਲਾਜ਼ਮਾਂ ਨੂੰ ਬਿਜਲੀ ਦੀ ਸਪਲਾਈ ਬਹਾਲ ਕਰਨ ਲਈ ਕਹਿ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਦੀ ਨਾਰਾਜ਼ਗੀ ਨੂੰ ਲੈ ਕੇ ਇਸ ਅੰਦੋਲਨ ਨੂੰ ਸਫਲ ਨਹੀਂ ਕਰ ਸਕੇ ਅਤੇ ਅਸੀਂ ਲੋਕਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ।
ਬਿਜਲੀ ਨਹੀਂ, ਪਾਣੀ ਨਹੀਂ
ਸੋਮਵਾਰ ਸ਼ਾਮ ਤੋਂ ਹੀ ਚੰਡੀਗੜ੍ਹ ਦੇ ਹਜ਼ਾਰਾਂ ਘਰ ਬਿਜਲੀ ਅਤੇ ਪਾਣੀ ਤੋਂ ਸੱਖਣੇ ਸਨ ਅਤੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਟ੍ਰੈਫਿਕ ਲਾਈਟਾਂ ਕੰਮ ਨਹੀਂ ਕਰ ਰਹੀਆਂ ਸਨ। ਇਸ ਕਾਰਨ ਟ੍ਰੈਫਿਕ ਵਿਵਸਥਾ ਵੀ ਵਿਗੜ ਗਈ ਹੈ।
ਪੜ੍ਹਾਈ ਵੀ ਪ੍ਰਭਾਵਿਤ ਹੋਈ
ਬਿਜਲੀ ਕੱਟ ਕਾਰਨ ਆਨਲਾਈਨ ਕਲਾਸਾਂ ਅਤੇ ਕੋਚਿੰਗ ਇੰਸਟੀਚਿਊਟ ਵੀ ਬੰਦ ਹਨ। ਮੋਬਾਈਲ ਚਾਰਜ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਥੇ ਪੜ੍ਹੋ ਹੋਰ ਖ਼ਬਰਾਂ: ਸ਼ਰੇਆਮ ਇਕ ਫੈਨ ਨੇ ਸ਼ਹਿਨਾਜ਼ ਗਿੱਲ ਨੂੰ ਕੀਤੀ ਹੈਰਾਨ ਕਰ ਦੇਣ ਵਾਲੀ ਡਿਮਾਂਡ, ਅਦਾਕਾਰਾ ਨੇ ਦਿੱਤਾ ਠੋਕਵਾਂ ਜਵਾਬ
ਹਸਪਤਾਲਾਂ 'ਚ ਨਹੀਂ ਹੋਏ ਅਪਰੇਸ਼ਨ, ਪੀਜੀਆਈ ਵੀ ਅਲਰਟ ਮੋਡ 'ਤੇ
ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਚੰਡੀਗੜ੍ਹ ਵਿੱਚ ਬਿਜਲੀ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ। ਜਿਸ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਸਰਜਰੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੀਜੀਆਈ ਨੂੰ ਵੀ ਅਲਰਟ ਮੋਡ 'ਤੇ ਚਲਾ ਦਿੱਤਾ ਗਿਆ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਪੈਦਾ ਨਾ ਹੋਵੇ। ਸ਼ਹਿਰ ਦੇ ਹਾਲਾਤ ਅਜੇ ਤੱਕ ਸੁਧਰੇ ਨਹੀਂ ਹਨ।
ਅੱਧੇ ਤੋਂ ਵੱਧ ਸ਼ਹਿਰ ਹਨੇਰੇ ਵਿੱਚ ਹੈ। ਲੋਕਾਂ ਦੇ ਮੋਬਾਈਲ, ਲੈਪਟਾਪ, ਫਰਿੱਜ, ਟੀ.ਵੀ., ਇਨਵਰਟਰ ਆਦਿ ਸਭ ਬੰਦ ਪਏ ਹਨ। ਦੁਕਾਨਾਂ ਵਿੱਚ ਲੋਕਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਜੇਕਰ ਦੋ ਦਿਨ ਹੋਰ ਅਜਿਹੀ ਸਥਿਤੀ ਨੂੰ ਝੱਲਣਾ ਪਿਆ ਤਾਂ ਮੁਸ਼ਕਲ ਹੋਵੇਗੀ।
ਰੋਸ਼ਨੀ ਲਈ ਫੌਜ ਦੀ ਮਦਦ ਮੰਗੀ
ਪ੍ਰਸ਼ਾਸਨ ਨੇ ਮਿਲਟਰੀ ਇੰਜਨੀਅਰਿੰਗ ਸਰਵਿਸ (ਐਮਈਐਸ), ਪੱਛਮੀ ਕਮਾਂਡ, ਚੰਡੀ ਮੰਦਰ ਤੋਂ ਮਦਦ ਮੰਗੀ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਸਹਿਯੋਗ ਮੰਗਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਵਿੱਚ ਪ੍ਰਸ਼ਾਸਨ ਨੇ ਕਿਹਾ ਸੀ ਕਿ ਪੰਜਾਬ ਨੇ ਮੁਲਾਜ਼ਮਾਂ ਨੂੰ ਡੈਪੂਟੇਸ਼ਨ ’ਤੇ ਭੇਜਣ ਤੋਂ ਅਸਮਰੱਥਾ ਪ੍ਰਗਟਾਈ ਹੈ।
-PTC News