DSGMC ਦੀ ਟੀਮ ਕੈਥਲ ਲਈ ਹੋਈ ਰਵਾਨਾ, ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਪੀੜਤ ਪਰਿਵਾਰਾਂ ਨਾਲ ਕੀਤੀ ਜਾਵੇਗੀ ਮੁਲਾਕਾਤ
DSGMC ਦੀ ਟੀਮ ਕੈਥਲ ਲਈ ਹੋਈ ਰਵਾਨਾ, ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਪੀੜਤ ਪਰਿਵਾਰਾਂ ਨਾਲ ਕੀਤੀ ਜਾਵੇਗੀ ਮੁਲਾਕਾਤ,ਨਵੀਂ ਦਿੱਲੀ: ਪਿਛਲੇ ਦਿਨੀਂ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਬਦਸੂਈ 'ਚ ਮੰਦਰ ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ 2 ਧਿਰਾਂ ਵਿਚਕਾਰ ਝਗੜਾ ਹੋ ਗਿਆ ਹੈ।ਇਹ ਝਗੜਾ ਇਨ੍ਹਾਂ ਵੱਧ ਗਿਆ ਕਿ ਧਾਰਮਿਕ ਸਥਾਨ ਨੂੰ ਲੈ ਕੇ ਦੋ ਧਿਰਾਂ ਭਿੜ ਗਈਆਂ ਸਨ। ਇਸ ਲੜਾਈ ਦੌਰਾਨ ਕਰੀਬ ਇੱਕ ਦਰਜ਼ਨ ਲੋਕਾਂ ਨੂੰ ਸੱਟ ਵੱਜੀਆਂ ਹਨ, ਜਿਨ੍ਹਾਂ ‘ਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ।
[caption id="attachment_274018" align="aligncenter" width="300"] DSGMC ਦੀ ਟੀਮ ਕੈਥਲ ਲਈ ਹੋਈ ਰਵਾਨਾ, ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਪੀੜਤ ਪਰਿਵਾਰਾਂ ਨਾਲ ਕੀਤੀ ਜਾਵੇਗੀ ਮੁਲਾਕਾਤ[/caption]
ਇਸ ਮਾਮਲੇ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਕੈਂਥਲ ਲਈ ਰਵਾਨਾ ਹੋ ਗਈ ਹੈ। ਜਿਸ ਦੌਰਾਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਨਾਲ ਹੀ ਘਟਨਾ ਦੀ ਪੂਰੀ ਜਾਣਕਰੀ ਇਕੱਠੀ ਕੀਤੀ ਜਾਵੇਗੀ।
ਹੋਰ ਪੜ੍ਹੋ:ਬਠਿੰਡਾ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲੀ ਗੋਲੀ ,ਇੱਕ ਵਿਅਕਤੀ ਗੰਭੀਰ ਜ਼ਖ਼ਮੀ
[caption id="attachment_274020" align="aligncenter" width="300"]
DSGMC ਦੀ ਟੀਮ ਕੈਥਲ ਲਈ ਹੋਈ ਰਵਾਨਾ, ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਪੀੜਤ ਪਰਿਵਾਰਾਂ ਨਾਲ ਕੀਤੀ ਜਾਵੇਗੀ ਮੁਲਾਕਾਤ[/caption]
ਜ਼ਿਕਰਯੋਗ ਹੈ ਕਿ ਪਿੰਡ ਬਦਸੂਈ ਵਿਖੇ ਮੰਦਰ ਤੇ ਗੁਰਦੁਆਰਾ ਸਾਹਿਬ ਇਕੋਂ ਥਾਂ ‘ਤੇ ਆਹਮੋ-ਸਾਹਮਣੇ ਬਣੇ ਹੋਏ ਹਨ।ਜਿਸ ਕਰਕੇ ਦੋਵੇਂ ਥਾਵਾਂ ਦੀ ਜ਼ਮੀਨੀ ਵੰਡ ਨੂੰ ਲੈ ਕੇ ਇਕ ਪੀਸ ਕਮੇਟੀ ਬਣਾਈ ਗਈ ਸੀ।ਪੀਸ ਕਮੇਟੀ ਨੇ ਫੈਸਲਾ ਦਿੱਤਾ ਸੀ ਕਿ ਮੰਦਰ ਵੱਲ 90 ਫੁੱਟ ਜ਼ਮੀਨ ਰਵੇਗੀ ਤੇ ਗੁਰਦੁਆਰਾ ਸਾਹਿਬ ਵੱਲ 110 ਫੁੱਟ ਜ਼ਮੀਨ ਰਵੇਗੀ।
[caption id="attachment_274019" align="aligncenter" width="300"]
DSGMC ਦੀ ਟੀਮ ਕੈਥਲ ਲਈ ਹੋਈ ਰਵਾਨਾ, ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਪੀੜਤ ਪਰਿਵਾਰਾਂ ਨਾਲ ਕੀਤੀ ਜਾਵੇਗੀ ਮੁਲਾਕਾਤ[/caption]
ਜਦੋਂ ਹੋਲੀ ਵਾਲੇ ਦਿਨ ਕੁਝ ਲੋਕਾਂ ਨੇ ਉਕਤ ਥਾਂ ‘ਤੇ ਪੁੱਜ ਕੇ ਦੋਵਾਂ ਦੇ ਵਿਚਕਾਰ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਓਥੇ ਦੂਜਾ ਧੜਾ ਵੀ ਮੌਕੇ ‘ਤੇ ਪੁੱਜ ਗਿਆ, ਜਿਸ ਕਾਰਨ ਲੜਾਈ ਵਧ ਗਈ।
-PTC News