Thu, Nov 14, 2024
Whatsapp

ਪੰਜਾਬ ਦੇ ਸਕੂਲਾਂ 'ਚੋਂ ਵੱਢੇ ਜਾਣਗੇ ਸੁੱਕੇ ਤੇ ਘੁਣ ਲੱਗੇ ਦਰੱਖਤ; ਸਰਕਾਰ ਨੇ ਰਿਪੋਰਟ ਕੀਤੀ ਤਲਬ

Reported by:  PTC News Desk  Edited by:  Ravinder Singh -- July 09th 2022 02:26 PM -- Updated: July 09th 2022 02:29 PM
ਪੰਜਾਬ ਦੇ ਸਕੂਲਾਂ 'ਚੋਂ ਵੱਢੇ ਜਾਣਗੇ ਸੁੱਕੇ ਤੇ ਘੁਣ ਲੱਗੇ ਦਰੱਖਤ; ਸਰਕਾਰ ਨੇ ਰਿਪੋਰਟ ਕੀਤੀ ਤਲਬ

ਪੰਜਾਬ ਦੇ ਸਕੂਲਾਂ 'ਚੋਂ ਵੱਢੇ ਜਾਣਗੇ ਸੁੱਕੇ ਤੇ ਘੁਣ ਲੱਗੇ ਦਰੱਖਤ; ਸਰਕਾਰ ਨੇ ਰਿਪੋਰਟ ਕੀਤੀ ਤਲਬ

ਚੰਡੀਗੜ੍ਹ : ਚੰਡੀਗੜ੍ਹ ਦੇ ਨਿੱਜੀ ਸਕੂਲ ਵਿੱਚ ਪਿੱਪਲ ਦਾ ਦਰੱਖਤ ਡਿੱਗਣ ਨਾਲ 10ਵੀਂ ਜਮਾਤ ਦੀ ਵਿਦਿਆਰਥਣ ਹੀਰਾਕਸ਼ੀ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਵੀ ਜਾਗ ਪਈ ਹੈ। ਸੂਬੇ ਦੇ ਸਾਰੇ ਸਕੂਲਾਂ ਵਿੱਚ ਘੁਣ ਲੱਗੇ ਰੁੱਖ ਤੇ ਸੁੱਕੇ ਦਰੱਖਤਾਂ ਦੀ ਰਿਪੋਰਟ ਤਲਬ ਕੀਤੀ ਗਈ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਸ ਦੀ ਤੁਰੰਤ ਜਾਂਚ ਕਰਨ ਲਈ ਕਿਹਾ ਗਿਆ ਹੈ। ਪੰਜਾਬ ਦੇ ਸਕੂਲਾਂ 'ਚੋਂ ਵੱਢੇ ਜਾਣਗੇ ਸੁੱਕੇ ਤੇ ਘੁਣ ਲੱਗੇ ਦਰੱਖਤ; ਸਰਕਾਰ ਨੇ ਰਿਪੋਰਟ ਕੀਤੀ ਤਲਬਸਰਕਾਰ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਜੇਕਰ ਅਜਿਹੇ ਦਰੱਖਤ ਹਨ ਤਾਂ ਉਨ੍ਹਾਂ ਨੂੰ ਜੰਗਲਾਤ ਵਿਭਾਗ ਦੀ ਮਦਦ ਨਾਲ ਤੁਰੰਤ ਕੱਟਿਆ ਜਾਵੇ। ਸਿੱਖਿਆ ਨਿਰਦੇਸ਼ਕ ਨੇ ਦੱਸਿਆ ਕਿ ਪੰਜਾਬ ਵਿੱਚ ਸਕੂਲਾਂ ਦੀਆਂ ਇਮਾਰਤਾਂ ਦੇ ਨੇੜੇ, ਜ਼ਮੀਨ ਤੇ ਖਾਲੀ ਥਾਵਾਂ ਉਤੇ ਬਹੁਤ ਸਾਰੇ ਦਰੱਖਤ ਲਗਾਏ ਗਏ ਹਨ। ਬਹੁਤ ਸਾਰੇ ਸਕੂਲਾਂ ਵਿੱਚ, ਵਿਦਿਆਰਥੀ ਦੁਪਹਿਰ ਦੇ ਖਾਣੇ ਜਾਂ ਖੇਡਾਂ ਦੇ ਸਮੇਂ ਦੌਰਾਨ ਇਨ੍ਹਾਂ ਦਰੱਖਤਾਂ ਦੇ ਹੇਠਾਂ ਬੈਠਦੇ ਹਨ ਜਾਂ ਖੇਡਦੇ ਹਨ। ਪੰਜਾਬ ਦੇ ਸਕੂਲਾਂ 'ਚੋਂ ਵੱਢੇ ਜਾਣਗੇ ਸੁੱਕੇ ਤੇ ਘੁਣ ਲੱਗੇ ਦਰੱਖਤ; ਸਰਕਾਰ ਨੇ ਰਿਪੋਰਟ ਕੀਤੀ ਤਲਬਇਨ੍ਹਾਂ 'ਚੋਂ ਕਈ ਦਰੱਖਤਾਂ ਨੂੰ ਘੁਣ ਲੱਗ ਚੁੱਕੇ ਹਨ, ਜਦਕਿ ਕਈ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ। ਇਨ੍ਹਾਂ ਦੀਆਂ ਟਹਿਣੀਆਂ ਜਾਂ ਪੂਰੇ ਦਰੱਖਤ ਤੂਫ਼ਾਨ ਜਾਂ ਕਿਸੇ ਹੋਰ ਕਾਰਨ ਕਿਸੇ ਸਮੇਂ ਵੀ ਡਿੱਗ ਸਕਦੇ ਹਨ। ਇਸ ਲਈ ਇਨ੍ਹਾਂ ਦੀ ਪੂਰੀ ਸੂਚੀ ਤਿਆਰ ਕੀਤੀ ਜਾਵੇ। ਸਕੂਲ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਜਿੱਥੇ ਲੋੜ ਹੋਵੇ, ਉਨ੍ਹਾਂ ਨੂੰ ਵੱਢਿਆ ਜਾਣਾ ਚਾਹੀਦਾ ਹੈ। ਪੰਜਾਬ ਦੇ ਸਕੂਲਾਂ 'ਚੋਂ ਵੱਢੇ ਜਾਣਗੇ ਸੁੱਕੇ ਤੇ ਘੁਣ ਲੱਗੇ ਦਰੱਖਤ; ਸਰਕਾਰ ਨੇ ਰਿਪੋਰਟ ਕੀਤੀ ਤਲਬਚੰਡੀਗੜ੍ਹ ਦੇ ਸੈਕਟਰ 9 ਸਥਿਤ ਨਿੱਜੀ ਸਕੂਲ ਵਿੱਚ ਕੱਲ੍ਹ ਸਵੇਰੇ-11 ਵਜੇ 250 ਸਾਲ ਪੁਰਾਣਾ ਪਿੱਪਲ ਦਾ ਦਰੱਖਤ ਡਿੱਗ ਗਿਆ। ਜਦੋਂ ਦਰੱਖਤ ਡਿੱਗਿਆ ਤਾਂ ਕੁੜੀਆਂ ਉਸ ਦੇ ਹੇਠਾਂ ਬੈਠ ਕੇ ਖਾਣਾ ਖਾ ਰਹੀਆਂ ਸਨ। 10ਵੀਂ ਜਮਾਤ ਦੀ ਵਿਦਿਆਰਥਣ ਹੀਰਾਕਸ਼ੀ ਦੀ ਦਰੱਖਤ ਹੇਠਾਂ ਦੱਬਣ ਨਾਲ ਮੌਤ ਹੋ ਗਈ। ਹਾਦਸੇ ਵਿੱਚ 18 ਵਿਦਿਆਰਥੀ ਤੇ ਇੱਕ ਸੇਵਾਦਾਰ ਵੀ ਜ਼ਖ਼ਮੀ ਹੋ ਗਏ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਸ ਦਰੱਖਤ ਦੇ ਤਣੇ ਨੂੰ ਘੁਣ ਨੇ ਖੋਖਲਾ ਕਰ ਦਿੱਤਾ ਸੀ। ਇਸ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 2017 ਵਿੱਚ 'ਹੈਰੀਟੇਜ ਟ੍ਰੀ' ਐਲਾਨਿਆ ਗਿਆ ਸੀ ਪਰ ਸਾਂਭ ਸੰਭਾਲ ਨਾ ਹੋਣ ਕਾਰਨ ਦਰੱਖਤ ਡਿੱਗ ਗਿਆ। ਇਹ ਵੀ ਪੜ੍ਹੋ : ਬ੍ਰਿਟਿਸ਼ ਫੌਜ ਦੇ 12 ਸਿੱਖ ਫੌਜੀਆਂ ਦੇ ਪਾਕਿਸਤਾਨ ਦੌਰੇ ਤੋਂ ਬਾਅਦ ਭਾਰਤ ਚਿੰਤਤ


Top News view more...

Latest News view more...

PTC NETWORK