ਭਾਰਤ-ਪਾਕਿਸਤਾਨ ਸਰਹੱਦ 'ਤੇ ਮੁੜ ਡਰੋਨ ਦੀ ਹਲਚਲ ਦਿਸੀ
ਅਜਨਾਲਾ : ਭਾਰਤ ਪਾਕਿਸਤਾਨ ਸਰਹੱਦ ਨਜ਼ਦੀਕ ਲਗਾਤਾਰ ਡਰੋਨ ਆਉਣ ਦਾ ਸਿਲਸਿਲਾ ਜਾਰੀ ਹੈ। ਦੇਰ ਰਾਤ ਥਾਣਾ ਅਜਨਾਲਾ ਅਧੀਨ ਆਉਂਦੀ ਪੁਰਾਣੀ ਚੌਕੀ ਸੁੰਦਰਗੜ੍ਹ ਅਤੇ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਚੌਂਕੀ ਬੁਰਜ ਵਿਖੇ ਬੀ.ਐੱਸ.ਐੱਫ. ਜਵਾਨਾਂ ਵਲੋਂ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਜਿਸ ਉਤੇ ਤੁਰੰਤ ਬੀ.ਐੱਸ.ਐੱਫ. ਜਵਾਨਾਂ ਵੱਲੋਂ ਡਰੋਨਾਂ 'ਤੇ ਫਾਇਰਿੰਗ ਕੀਤੀ ਤਾਂ ਡਰੋਨ ਪਾਕਿਸਤਾਨ ਵਾਲੀ ਸਾਈਡ ਨੂੰ ਵਾਪਸ ਚਲੇ ਗਏ। ਦੋਵਾਂ ਚੌਂਕੀਆਂ ਨਜ਼ਦੀਕ ਦਿਨ ਚੜ੍ਹਦਿਆਂ ਹੀ ਬੀ.ਐੱਸ.ਐੱਫ. ਜਵਾਨਾਂ ਅਤੇ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਪਰ ਹੁਣ ਤੱਕ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ, ਜਿਸ ਦੀ ਪੁਸ਼ਟੀ ਥਾਣਾ ਭਿੰਡੀ ਸੈਦਾਂ ਦੇ ਐੱਸ.ਐੱਚ.ਓ. ਯਾਦਵਿੰਦਰ ਸਿੰਘ ਵੱਲੋਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬੀਓਪੀ ਪੁਰਾਣੀ ਸੁੰਦਰਗੜ੍ਹ ਅਤੇ ਬੀਓਪੀ ਬੁਰਜ ਉਤੇ ਡਰੋਨ ਦੀ ਹਲਚਲ ਦਿਸੀ ਹੈ। ਬੀਐਸਐਫ ਜਵਾਨਾਂ ਨੇ ਤੁਰੰਤ ਕੀਤੀ ਫਾਇਰਿੰਗ ਕੀਤੀ ਤਾਂ ਡਰੋਨ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਬੀਐਸਐਫ ਦੇ ਜਵਾਨਾਂ ਤੇ ਪੁਲਿਸ ਵੱਲੋਂ ਇਲਾਕੇ ਦੀ ਸਰਚ ਜਾਰੀ ਹੈ। ਵੱਡੀ ਗਿਣਤੀ ਵਿੱਚ ਬੀਐਸਐਫ ਜਵਾਨ ਸਰਹੱਦ ਨੇੜੇ ਤਲਾਸ਼ੀ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਭਾਰਤ-ਪਾਕਿਸਤਾਨ ਸਰਹੱਦ ਉਤੇ ਡਰੋਨ ਦੀ ਹਲਚਲ ਵਿਖਾਈ ਦਿੱਤੀ ਹੈ। ਬੀਐਸਐਫ ਦੀ ਚੌਕਸੀ ਨਾਲ ਵੱਡੀ ਘਟਨਾ ਹੋਣ ਤੋਂ ਵਾਪਰ ਜਾਂਦੀ ਹੈ। ਇਸ ਦੌਰਾਨ ਕਈ ਵਾਰ ਬੀਐਸਐਫ ਨੂੰ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਕਈ ਵਾਰ ਘੁਸਪੈਠੀਏ ਗ੍ਰਿਫਤਾਰ ਕੀਤੇ ਹਨ। ਬੀਤੇ ਦਿਨ ਇਕ ਘੁਸਪੈਠੀਏ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਕੋਲੋਂ ਪੁੱਛਗਿਛ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਹ ਵੀ ਪੜ੍ਹੋ : ਸ਼ੱਕੀ ਹਾਲਾਤ 'ਚ ਨੌਜਵਾਨ ਦੀ ਗੱਡੀ 'ਚੋਂ ਲਾਸ਼ ਹੋਈ ਬਰਾਮਦ