ਕਬਾਇਲੀ ਪਿਛੋਕੜ ਵਾਲੀ ਦਰੋਪਦੀ ਮੁਰਮੂ ਬਣੇ ਦੇਸ਼ ਦੇ15ਵੀਂ ਰਾਸ਼ਟਰਪਤੀ
ਨਵੀਂ ਦਿੱਲੀ : ਦੇਸ਼ ਦੇ 15ਵੇਂ ਰਾਸ਼ਟਰਪਤੀ ਦੇ ਨਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਸੱਤਾਧਾਰੀ ਐੱਨਡੀਏ ਗੱਠਜੋੜ ਦੀ ਉਮੀਦਵਾਰ ਦਰੋਪਦੀ ਮੁਰਮੂ ਤੇ ਵਿਰੋਧੀ ਧਿਰ ਦੇ ਸੰਯੁਕਤ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਵਿਚਾਲੇ ਮੁਕਾਬਲਾ ਸੀ। ਇਸ ਮੁਕਾਬਲੇ ਵਿੱਚ ਸੱਤਾਧਾਰੀ ਐਨਡੀਏ ਗੱਠਜੋੜ ਦੀ ਉਮੀਦਵਾਰ ਦਰੋਪਦੀ ਮੁਰਮੂ ਨੇ ਬਾਜ਼ੀ ਮਾਰ ਲਈ ਤੇ ਉਹ ਦੇਸ਼ ਦੀ 15ਵੀਂ ਰਾਸ਼ਟਰਪਤੀ ਬਣ ਗਏ ਹਨ। ਕਬਾਇਲੀ ਪਿਛੋਕੜ ਵਾਲੀ ਦਰੋਪਦੀ ਮੁਰਮੂ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੇ ਹਨ। ਉਹ ਝਾਰਖੰਡ ਦੇ ਗਵਰਨਰ ਵੀ ਰਹਿ ਚੁੱਕੇ ਹਨ ਤੇ ਇਸ ਅਹੁਦੇ ਉੱਤੇ ਵੀ ਉਹ ਪਹਿਲੀ ਕਬਾਇਲੀ ਸਮਾਜ ਦੀ ਮਹਿਲਾ ਬਣੇ ਸਨ। ਅੱਜ ਸਵੇਰੇ 11 ਵਜੇ ਇੱਥੋਂ ਦੇ ਸੰਸਦ ਭਵਨ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਚੋਣ ਅਧਿਕਾਰੀ ਨੇ ਸੰਸਦ ਦੇ ਕਮਰਾ ਨੰਬਰ 63 ਵਿੱਚ ਵੋਟਾਂ ਦੀ ਗਿਣਤੀ ਕੀਤੀ। ਸਭ ਤੋਂ ਪਹਿਲਾਂ ਸੰਸਦ ਮੈਂਬਰਾਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਗਈ। ਐੱਨਡੀਏ ਉਮੀਦਵਾਰ ਦਰੋਪਦੀ ਮੁਰਮੂ ਨੂੰ ਸੰਸਦ ਮੈਂਬਰਾਂ ਦੀਆਂ ਕੁੱਲ 748 ਵੋਟਾਂ ਵਿੱਚੋਂ 540 ਤੇ ਯਸ਼ਵੰਤ ਸਿਨਹਾ ਨੂੰ 208 ਵੋਟਾਂ ਮਿਲੀਆਂ। 15 ਸੰਸਦ ਮੈਂਬਰਾਂ ਦੀਆਂ ਵੋਟਾਂ ਅਯੋਗ ਪਾਈਆਂ ਗਈਆਂ। ਇਸ ਤੋਂ ਬਾਅਦ ਵਿਧਾਇਕਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਅੱਜ ਸਵੇਰੇ 11 ਵਜੇ ਸ਼ੁਰੂ ਹੋਈ ਗਿਣਤੀ 'ਚ ਮੁਰਮੂ ਨੇ ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਤੀਜੇ ਦੌਰ 'ਚ ਹੀ ਹਰਾ ਦਿੱਤਾ। ਮੁਰਮੂ ਨੂੰ ਜ਼ਰੂਰੀ ਪੋਲਿੰਗ ਹੋਈਆਂ ਵੋਟਾਂ ਦਾ 50 ਫ਼ੀਸਦੀ ਹਿੱਸਾ ਤੀਜੇ ਗੇੜ ਵਿੱਚ ਹੀ ਮਿਲ ਗਿਆ ਸੀ। ਤੀਸਰੇ ਗੇੜ ਦੀ ਗਿਣਤੀ ਵਿੱਚ ਮੁਰਮੂ ਨੇ 5.77 ਲੱਖ ਵੋਟਾਂ ਹਾਸਲ ਕੀਤੀਆਂ ਤੇ ਯਸਵੰਤ ਸਿਨਹਾ ਨੂੰ ਸਿਰਫ 2.61 ਲੱਖ ਵੋਟਾਂ ਮਿਲੀਆਂ ਹਨ। ਮੁਰਮੂ ਦੀ ਜਿੱਤ ਤੋਂ ਬਾਅਦ ਭਾਜਪਾ ਦਿੱਲੀ 'ਚ ਰੈਲੀ ਕਰੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਰਾਸ਼ਟਰਪਤੀ ਦੀ ਜਿੱਤ ਤੋਂ ਬਾਅਦ ਰੈਲੀ ਕੀਤੀ ਜਾਵੇਗੀ। ਭਾਜਪਾ ਪ੍ਰਧਾਨ ਜੇਪੀ ਨੱਢਾ ਰਾਜਪਥ ਤੱਕ ਇਸ ਰੈਲੀ ਦੀ ਅਗਵਾਈ ਕਰਨਗੇ ਤੇ ਉਹ ਭਾਸ਼ਣ ਦੇਣਗੇ। ਇਸ ਤੋਂ ਇਲਾਵਾ ਭਾਜਪਾ ਦੇ ਦਿੱਲੀ ਮੁੱਖ ਦਫ਼ਤਰ ਵਿੱਚ ਵੀ ਜਸ਼ਨ ਚੱਲ ਰਿਹਾ ਹੈ। ਦੇਸ਼ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ 18 ਜੁਲਾਈ ਨੂੰ 31 ਥਾਵਾਂ 'ਤੇ ਵੋਟਿੰਗ ਹੋਈ ਸੀ। ਰਾਸ਼ਟਰਪਤੀ ਚੋਣ ਵਿੱਚ 776 ਸੰਸਦ ਮੈਂਬਰਾਂ ਤੇ 4,033 ਚੁਣੇ ਗਏ ਵਿਧਾਇਕਾਂ ਸਮੇਤ ਕੁੱਲ 4,809 ਵੋਟਰ ਵੋਟ ਪਾਉਣ ਦੇ ਯੋਗ ਸਨ।
ਨਾਮਜ਼ਦ ਸੰਸਦ ਮੈਂਬਰ ਤੇ ਵਿਧਾਇਕ ਤੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਇਸ ਵਿੱਚ ਵੋਟ ਨਹੀਂ ਪਾ ਸਕਦੇ ਹਨ। ਮੁਰਮੂ 25 ਜੁਲਾਈ ਨੂੰ ਸਹੁੰ ਚੁੱਕਣਗੇ ਤੇ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ। ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਇੰਸਟਾਗ੍ਰਾਮ 'ਤੇ ਮਿਲੀ ਜਾਨੋਂ ਮਾਰਨ ਦੀ ਧਮਕੀ#WATCH | Celebrations underway at Odisha's Rairangpur village, the native place of NDA's presidential candidate Droupadi Murmu, who is leading with 1,349 votes & inching closer to victory. pic.twitter.com/aZkeQMJNh8 — ANI (@ANI) July 21, 2022