ਨਜ਼ਰ ਨਾ ਲੱਗੇ ਮੇਰੀ ਸਰਕਾਰ ਨੂੰ....ਗਾਉਂਦੇ ਵਿਧਾਇਕ ਦੇਵ ਮਾਨ ਦੀ ਵੀਡੀਓ ਹੋਈ ਵਾਇਰਲ
ਪਟਿਆਲਾ : ਸਟੇਜ ਉਤੇ ਗੀਤ ਗਾਉਂਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਸੱਭਿਆਚਾਰਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਦੇਵ ਮਾਨ ਅੰਦਰਲਾ ਗਾਇਕ ਜਾਗ ਪਿਆ। ਪ੍ਰਬੰਧਕਾਂ ਦੀ ਫਰਮਾਇਸ਼ ਉਤੇ ਵਿਧਾਇਕ ਨੇ ਸਟੇਜ ਉਤੇ ਚੜ ਕੇ ਮਾਇਕ ਫੜਿਆ ਅਤੇ 'ਟੱਚ ਵੁੱਡ-ਟੱਚ ਵੁੱਡ ਨਜ਼ਰ ਨਾ ਲੱਗੇ ਮੇਰੀ ਸਰਕਾਰ ਨੂੰ' ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਫਿਲਹਾਲ ਵਿਧਾਇਕ ਦੀ ਇਹ ਵੀਡੀਓ ਸ਼ੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਤੇ ਪਾਰਟੀ ਸਮਰਥਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਵਿਰੋਧੀਆਂ ਵੱਲੋਂ ਤੰਜ ਕੱਸੇ ਜਾ ਰਹੇ ਹਨ। ਪੰਜਾਬ ਦੀ ਆਮ ਆਦਮੀ ਦੀ ਸਰਕਾਰ ਦੇ ਵਿਧਾਇਕ ਦੇਵ ਮਾਨ ਦਾ ਉਸ ਵੇਲੇ ਅੰਦਰਲਾ ਗਾਇਕ ਜਾਗ ਪਿਆ ਜਦੋਂ ਉਨ੍ਹਾਂ ਨੇ ਇਥੇ ਇਕ ਸੱਭਿਆਚਾਰਕ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਉਨ੍ਹਾਂ ਨੇ ਪ੍ਰਬੰਧਕਾਂ ਦੀ ਪੁਰਜ਼ੋਰ ਫਰਮਾਇਸ਼ ਉਤੇ ਸਟੇਜ ਉਪਰ ਜਾ ਕੇ ਟੱਚ ਵੁੱਡ ਟੱਚ ਵੁੱਡ ਨਜ਼ਰ ਨਾ ਲੱਗੇ ਮੇਰੀ ਸਰਕਾਰ ਨੂੰ... ਗਾਣਾ ਗਾ ਕੇ ਸਰੋਤਿਆਂ ਨੂੰ ਕੀਲ ਲਿਆ। ਦੂਜੇ ਪਾਸੇ ਉਨ੍ਹਾਂ ਦਾ ਸਟੇਜ ਉਤੇ ਇੰਝ ਗਾਉਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਸਟੇਜ ਉਤੇ ਗੀਤ ਗਾਉਂਦਿਆਂ ਦੀ ਵਾਇਰਲ ਹੋਈ ਵੀਡੀਓ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਦੇਵ ਮਾਨ ਅੰਦਰਲਾ ਗਾਇਕ ਜਾਗ ਪਿਆ। ਪ੍ਰਬੰਧਕਾਂ ਦੀ ਫਰਮਾਇਸ਼ 'ਤੇ ਵਿਧਾਇਕ ਨੇ ਸਟੇਜ ਉਤੇ ਚੜ ਕੇ ਮਾਇਕ ਫੜਿਆ ਅਤੇ 'ਟੱਚ ਵੁੱਡ-ਟੱਚ ਵੁੱਡ ਨਜ਼ਰ ਨਾ ਲੱਗੇ ਮੇਰੀ ਸਰਕਾਰ ਨੂੰ' ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਫਿਲਹਾਲ ਵਿਧਾਇਕ ਦੀ ਇਹ ਵੀਡੀਓ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਕਾਨੂੰਨ ਦੀ ਉਲੰਘਣਾ ਕਰ ਗੱਡੀ ਦੀ ਛੱਤ ਉਤੇ ਬੈਠੇ ਦੀ ਇਕ ਵੀਡੀਓ ਵਾਇਰਲ ਹੋ ਰਹੀ ਸੀ। ਇਸ ਕਾਰਨ ਉਹ ਵੀ ਵਿਰੋਧੀ ਧਿਰਾਂ ਦੇ ਨਿਸ਼ਾਨੇ ਉਤੇ ਆ ਗਏ ਸਨ। ਇਹ ਵੀ ਪੜ੍ਹੋ : ਰੰਜ਼ਿਸ਼ 'ਚ ਨੌਜਵਾਨਾਂ ਦੀ ਕੀਤੀ ਫਾਇਰਿੰਗ, ਇਕ ਜ਼ਖ਼ਮੀ