Wed, Nov 13, 2024
Whatsapp

Domino's 'ਚ Pizza Dough 'ਤੇ ਲਟਕਦਾ ਮਿਲਿਆ Mop ਤੇ Toilet Brush, ਤਸਵੀਰਾਂ ਵਾਇਰਲ

Reported by:  PTC News Desk  Edited by:  Jasmeet Singh -- August 16th 2022 07:13 PM -- Updated: August 16th 2022 07:19 PM
Domino's 'ਚ Pizza Dough 'ਤੇ ਲਟਕਦਾ ਮਿਲਿਆ Mop ਤੇ Toilet Brush, ਤਸਵੀਰਾਂ ਵਾਇਰਲ

Domino's 'ਚ Pizza Dough 'ਤੇ ਲਟਕਦਾ ਮਿਲਿਆ Mop ਤੇ Toilet Brush, ਤਸਵੀਰਾਂ ਵਾਇਰਲ

ਵਾਇਰਲ ਨਿਊਜ਼, 16 ਅਗਸਤ: ਅਸੀਂ ਅਕਸਰ ਸਾਫ਼ ਸੁਥਰੇ ਢਾਬੇ, ਰੈਸਟੂਰੈਂਟ ਜਾਂ ਦੁਕਾਨਾਂ ਦੀ ਭਾਲ ਕਰਦੇ ਹਾਂ ਜਿੱਥੇ ਸਾਨੂੰ ਸਵਾਦਿਸ਼ਟ ਤੇ ਸਿਹਤਮੰਦ ਭੋਜਨ ਮਿਲ ਸਕੇ ਤੇ ਉਨ੍ਹਾਂ ਥਾਵਾਂ 'ਤੇ ਖਾਣ ਪੀਣ ਤੋਂ ਪਰਹੇਜ਼ ਕਰਦੇ ਹਾਂ ਜਿੱਥੇ ਭੋਜਨ ਬਣਾਉਣ 'ਚ ਸਵੱਛਤਾਹੀਣ ਤਰੀਕਿਆਂ ਦਾ ਇਸਤੇਮਾਲ ਹੋਵੇ। ਇਹੀ ਕਾਰਨ ਹੈ ਕਿ ਬਿਹਤਰ ਸਿਹਤ ਲਈ ਅਜੋਕੇ ਸਮੇਂ 'ਚ ਮਹਿੰਗੀਆਂ ਗਲੋਬਲ ਫਰੈਂਚਾਇਜ਼ੀ ਦੀ ਚੋਣ ਕੀਤੀ ਜਾਂਦੀ ਹਾਂ। ਪਰ ਉਦੋਂ ਕੀ ਕਰੀਏ ਜਦੋਂ ਮਹਿੰਗੇ ਅਤੇ ਮਸ਼ਹੂਰ ਫੂਡ ਫਰੈਂਚਾਇਜ਼ੀ ਤੁਹਾਡੇ ਸਥਾਨਕ ਢਾਬਿਆਂ ਨਾਲੋਂ ਵੀ ਜ਼ਿਆਦਾ ਸਵੱਛਤਾਹੀਣਤਾ ਦਾ ਉਦਹਾਰਣ ਬਣ ਜਾਵੇ। ਅਜਿਹੀ ਹੀ ਇੱਕ ਘਟਨਾ ਬੇਂਗਲੁਰੂ ਦੇ ਇੱਕ ਡੋਮਿਨੋਜ਼ ਆਊਟਲੇਟ ਤੋਂ ਸਾਹਮਣੇ ਆਈ ਹੈ, ਜਿਸ ਦੀਆਂ ਫੋਟੋਆਂ ਟਵਿੱਟਰ 'ਤੇ ਵਾਇਰਲ ਹੋ ਰਹੀਆਂ ਹਨ। ਟਵਿੱਟਰ ਯੂਜ਼ਰ ਤੁਸ਼ਾਰ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਇਹ ਬੈਂਗਲੁਰੂ ਦੇ ਇਕ ਡੋਮਿਨੋਜ਼ ਦੀਆਂ ਨੇ ਜਿੱਥੇ ਟਾਇਲਟ ਬੁਰਸ਼, ਪੋਚਾ ਅਤੇ ਕੱਪੜਿਆਂ ਨੂੰ ਇੱਕ ਟ੍ਰੇ ਦੇ ਸਿਖਰ 'ਤੇ ਲਟਕਾਇਆ ਗਿਆ ਸੀ ਤੇ ਹੇਠਾਂ ਹੀ ਪੀਜ਼ਾ ਦੇ ਪੇੜੇ ਰੱਖੇ ਹੋਏ ਸਨ।

ਹੁਣ ਵਾਇਰਲ ਹੋਈਆਂ ਫੋਟੋਆਂ ਵਿੱਚ ਪੋਚਾ ਅਤੇ ਟਾਇਲਟ ਬੁਰਸ਼ ਨੂੰ ਪੇੜਿਆਂ ਉੱਪਰ ਸਿੱਧੇ ਲਟਕਦੇ ਦੇਖ ਕੌਮਾਂਤਰੀ ਫੂਡ ਫ੍ਰੈਂਚਾਇਜ਼ੀ ਲੋਕਾਂ ਦੇ ਨਿਸ਼ਾਨੇ 'ਤੇ ਹੈ। ਡੋਮਿਨੋਜ਼ ਖਪਤਕਾਰਾਂ ਨੂੰ ਸਾਫ਼ ਅਤੇ ਤਾਜ਼ੇ ਪੀਜ਼ਾ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਪ੍ਰਦਾਨ ਕਰਨ ਲਈ ਮੰਨੀਆਂ ਜਾਂਦੀਆਂ ਹਨ ਤੇ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੋਕ ਗੁੱਸੇ 'ਚ ਹਨ। ਆਲੋਚਨਾ ਦੇ ਜਵਾਬ ਵਿੱਚ ਡੋਮਿਨੋਜ਼ ਨੇ ਆਪਣੇ ਗਾਹਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀ ਫ਼ੂਡ ਚੇਨ "ਸਵੱਛਤਾ ਅਤੇ ਭੋਜਨ ਸੁਰੱਖਿਆ ਦੇ ਉੱਚਤਮ ਮਾਪਦੰਡਾਂ" ਨੂੰ ਬਰਕਰਾਰ ਰੱਖਦੀ ਹੈ। ਡੋਮਿਨੋਜ਼ ਨੇ ਆਪਣੇ ਬਿਆਨ ਵਿਚ ਕਿਹਾ ਕਿ "ਅਸੀਂ ਉੱਚ ਪੱਧਰੀ ਸਵੱਛਤਾ ਅਭਿਆਸਾਂ ਅਤੇ ਭੋਜਨ ਸੁਰੱਖਿਆ ਦੀ ਗਰੰਟੀ ਦੇਣ ਲਈ ਅੰਤਰਰਾਸ਼ਟਰੀ ਪ੍ਰੋਟੋਕੋਲ ਦੀ ਪਾਲਣਾ ਕਰਦੇ ਹਾਂ। ਅਸੀਂ ਇਹਨਾਂ ਕਾਰਜਸ਼ੀਲ ਦਿਸ਼ਾ-ਨਿਰਦੇਸ਼ਾਂ ਦੀ ਕਿਸੇ ਵੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸਾਡੇ ਧਿਆਨ ਵਿੱਚ ਆਈ ਘਟਨਾ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਨਤੀਜਿਆਂ ਦੇ ਆਧਾਰ 'ਤੇ ਢੁਕਵੇਂ ਉਪਾਅ ਲਾਗੂ ਕੀਤੇ ਜਾਣਗੇ। ਬਾਕੀ ਭਰੋਸਾ ਰੱਖੋ ਕਿ ਅਸੀਂ ਅਜੇ ਵੀ ਆਪਣੇ ਗਾਹਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਾਰੇ ਵਾਜਬ ਕਦਮ ਚੁੱਕਣ ਲਈ ਵਚਨਬੱਧ ਹਾਂ।" -PTC News

Top News view more...

Latest News view more...

PTC NETWORK