ਦੀਵਾਲੀ ਬੰਪਰ 2021 ਨੇ ਬਦਲ ਦਿੱਤੀ ਇਸ ਕਿਸਾਨ ਦੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ
Punjab Diwali Bumper 2021: ਪੰਜਾਬ ਰਾਜ ਲਾਟਰੀਜ਼ ਵਿਭਾਗ ਨੇ ਬੀਤੇ ਦਿਨੀ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ ਦੇ ਨਤੀਜੇ ਐਲਾਨ ਦਿੱਤੇ ਸਨ। ਇਸ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਤ੍ਰਿਪੜੀ ਦਾ ਰਹਿਣ ਵਾਲਾ ਇੱਕ ਕਾਰਪੈਂਟਰ ਮਿਸਤਰੀ ਨਰੇਸ਼ ਕੁਮਾਰ ਪੰਜਾਬ ਰਾਜ ਡੀਅਰ ਦੀਵਾਲੀ ਬੰਪਰ 2021 ਦਾ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਕੇ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ। ਇਸ ਦੇ ਨਾਲ ਹੀ ਦੀਵਾਲੀ ਬੰਪਰ ਦਾ ਦੂਜਾ ਇਨਾਮ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਕੋਟਭਾਈ ਦੇ ਸਧਾਰਨ ਕਿਸਾਨ ਰਜਿੰਦਰ ਸਿੰਘ ਦਾ ਨਿਕਲਿਆ। ਇੱਕ ਕਰੋੜ ਦਾ ਇਹ ਇਨਾਮ ਉਸ ਵੱਲੋਂ ਖਰੀਦੀ ਟਿਕਟ ਏ 875367 ਤਹਿਤ ਨਿਕਲਿਆ ਹੈ। ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਕੋਟਭਾਈ ਦੇ ਇੱਕ ਸਧਾਰਨ ਕਿਸਾਨ ਨੂੰ ਦੀਵਾਲੀ ਬੰਪਰ ਨੇ ਰਾਤੋ ਰਾਤ ਕਰੋੜਪਤੀ ਬਣਾ ਦਿੱਤਾ। ਦੀਵਾਲੀ ਬੰਪਰ ਦੇ 8 ਨਵੰਬਰ ਨੂੰ ਨਿਕਲੇ ਡਰਾਅ ਵਿਚ ਕੋਟਭਾਈ ਦੇ ਕਿਸਾਨ ਰਜਿੰਦਰ ਸਿੰਘ ਨੂੰ ਟਿਕਟ ਨੰਬਰ ਏ 875367 ਤਹਿਤ ਇਹ ਇਨਾਮ ਨਿਕਲਿਆ ਹੈ। ਵਰਨਣਯੋਗ ਹੈ ਕਿ ਗਿੱਦੜਬਾਹਾ ਵਿਖੇ ਜਿਸ ਸਟਾਲ ਰਾਹੀ ਇਹ ਲਾਟਰੀ ਦੀ ਵਿਕਰੀ ਹੋਈ ੳੵੁਸ ਸਟਾਲ ਦੇ ਵਿਕਰੇਤਾ ਵੱਲੋਂ ਲਗਾਤਾਰ ਦੂਜੇ ਇਨਾਮ ਦੇ ਜੇਤੂ ਨਾਲ ਸੰਪਰਕ ਦੀ ਕੋਸਿ਼ਸ਼ ਕੀਤੀ ਜਾ ਰਹੀ ਸੀ। ਰਜਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਦੋ ਧੀਆਂ ਅਤੇ ਇੱਕ ਬੇਟਾ ਹੈ। ਇਸ ਪੈਸੇ ਨਾਲ ਉਹ ਮਕਾਨ ਬਣਾਵੇਗਾ ਅਤੇ ਧੀਆਂ ਦਾ ਵਿਆਹ ਵੀ ਕਰੇਗਾ। ਗੌਰਤਲਬ ਹੈ ਕਿ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 4 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਟਿਕਟਾਂ ਏ-689984 ਅਤੇ ਬੀ-997538 (2 ਕਰੋੜ ਰੁਪਏ ਪ੍ਰਤੀ ਟਿਕਟ) ਨੂੰ ਦਿੱਤਾ ਗਿਆ ਹੈ। ਉਨਾਂ ਅੱਗੇ ਦੱਸਿਆ ਕਿ 1 ਕਰੋੜ ਰੁਪਏ ਦਾ ਦੂਜਾ ਇਨਾਮ ਟਿਕਟ ਨੰ. ਏ-875367 ਨੂੰ ਮਿਲਿਆ ਹੈ। ਉਨਾਂ ਅੱਗੇ ਕਿਹਾ ਕਿ ਪਹਿਲਾ ਇਨਾਮ ਜਿੱਤਣ ਵਾਲੀਆਂ ਟਿਕਟਾਂ ਏ-689984 ਅਤੇ ਬੀ-997538 ਕ੍ਰਮਵਾਰ ਲੁਧਿਆਣਾ ਅਤੇ ਪਟਿਆਲਾ ਤੋਂ ਵਿਕੀਆਂ ਹਨ। -PTC News