Thu, Nov 14, 2024
Whatsapp

ਬਠਿੰਡਾ 'ਚ ਗੁਟਕਾ ਸਾਹਿਬ ਦੀ ਬੇਅਦਬੀ, ਇਲਾਕਾ ਨਿਵਾਸੀਆਂ 'ਚ ਭਾਰੀ ਰੋਸ View in English

Reported by:  PTC News Desk  Edited by:  Pardeep Singh -- May 17th 2022 01:41 PM
ਬਠਿੰਡਾ 'ਚ ਗੁਟਕਾ ਸਾਹਿਬ ਦੀ ਬੇਅਦਬੀ, ਇਲਾਕਾ ਨਿਵਾਸੀਆਂ 'ਚ ਭਾਰੀ ਰੋਸ

ਬਠਿੰਡਾ 'ਚ ਗੁਟਕਾ ਸਾਹਿਬ ਦੀ ਬੇਅਦਬੀ, ਇਲਾਕਾ ਨਿਵਾਸੀਆਂ 'ਚ ਭਾਰੀ ਰੋਸ

ਬਠਿੰਡਾ: ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆ ਹਨ। ਉਥੇ ਹੀ ਹੁਣ ਬਠਿੰਡਾ ਦੀ ਡੀਡੀ ਮਿੱਤਲ ਟਾਵਰ ਕਲੋਨੀ ਵਿੱਚੋਂ ਗੁਟਕਾ ਸਾਹਿਬ ਅਤੇ ਸੈਂਚੀ ਸਾਹਿਬ ਦੇ ਨਾਲ-ਨਾਲ ਹੋਰ ਧਾਰਮਿਕ ਪੁਸਤਕਾਂ ਦੇ ਫਟੇ ਹੋਏ ਅੰਗ ਮਿਲੇ ਹਨ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ ਹੈ। ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਜਾਂਚ ਕਰ ਰਹੀ ਹੈ।  ਇਸ ਘਟਨਾ ਬਾਰੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸਵੇਰੇ 7 ਵਜੇ ਦੇ ਕਰੀਬ ਇੱਥੇ ਡੇਰਾ ਸਿਰਸਾ ਨਾਲ ਸਬੰਧਿਤ ਧਾਰਮਿਕ ਗ੍ਰੰਥਾਂ ਦੇ ਕੁਝ ਅੰਗ ਮਿਲੇ ਸਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ  ਸਵੇਰ ਵਾਲੀ ਘਟਨਾ ਤੋਂ ਬਾਅਦ ਅੱਜ ਸਾਢੇ 9 ਵਜੇ ਦੇ ਕਰੀਬ ਬਲਾਕ ਨੰਬਰ 89 ਵਿੱਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਫੋਨ ਆਇਆ ਸੀ ਕਿ ਡੀਡੀ ਮਿੱਤਲ ਟਾਵਰ ਦੇ ਬਲਾਕ ਨੰਬਰ 89 ਨੇੜੇ ਕੁਝ ਧਾਰਮਿਕ ਪੁਸਤਕਾਂ ਦੇ ਪੰਨੇ ਪਏ ਹਨ,  ਜਦੋਂ ਉਨ੍ਹਾਂ ਨੇ ਇੱਥੇ ਆ ਕੇ ਦੇਖਿਆ ਤਾਂ ਭਾਰੀ ਪੁਲਿਸ ਤਾਇਨਾਤ ਸੀ ਅਤੇ ਜਾਂਚ ਕੀਤੀ। ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਬਲਾਕ ਨੰਬਰ ਦਸ ਦੀ ਦਸਵੀਂ ਮੰਜ਼ਿਲ 'ਤੇ ਇਕ ਐਨ.ਆਰ.ਆਈ. ਔਰਤ ਵੱਖ-ਵੱਖ ਧਰਮਾਂ ਦੀਆਂ ਕਿਤਾਬਾਂ ਪੜ੍ਹਦੀ ਹੈ ਅਤੇ ਉਸ ਨੇ ਗੈਲਰੀ ਨੇੜੇ ਕੁਝ ਕਿਤਾਬਾਂ ਰੱਖੀਆਂ ਹੋਈਆਂ ਸਨ, ਜੋ ਅਚਾਨਕ ਉੱਡ ਗਈਆਂ। ਇੱਕ ਬਾਊਂਡ ਵਿੱਚ ਕਵਰ ਅਤੇ ਕੁਝ ਪੰਨੇ ਸ਼ਾਮਿਲ ਹਨ। ਇਸ ਤੋਂ ਬਾਅਦ ਇਸ ਨੂੰ ਮਰਿਆਦਾ ਅਨੁਸਾਰ ਸਥਾਨਕ ਗੁਰਦੁਆਰਾ ਸਾਹਿਬ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਕਤ ਔਰਤ ਨੂੰ ਇਸ ਗੱਲ ਨੂੰ ਅੱਗੇ ਤੋਂ ਸੰਭਾਲਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਪਰ ਫਿਰ ਵੀ ਇਸ ਪੂਰੇ ਮਾਮਲੇ ਦੀ ਹੋਰ ਦ੍ਰਿਸ਼ਟੀ ਤੋਂ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ:ਪਤਨੀ ਦੇ ਚਰਿੱਤਰ 'ਤੇ ਸ਼ੱਕ ਕਾਰਨ ਵਿਅਕਤੀ ਦੀ ਕੀਤੀ ਹੱਤਿਆ -PTC News


Top News view more...

Latest News view more...

PTC NETWORK