ਸੂਬੇ ਭਰ 'ਚ ਸ਼ਰਾਬ ਦੇ ਸ਼ੌਕੀਨ ਹੋਏ ਮਾਯੂਸ, ਥਾਂ ਥਾਂ 'ਤੇ ਬੰਦ ਹੋਣ ਲੱਗੇ ਸ਼ਰਾਬ ਦੇ ਠੇਕੇ
ਚੰਡੀਗੜ੍ਹ, 1 ਜੂਨ: ਆਮ ਆਦਮੀ ਪਾਰਟੀ ਨੇ ਜਦੋਂ ਤੋਂ ਪੰਜਾਬ ਲਈ ਨਵੀਂ ਆਬਕਾਰੀ ਨੀਤੀ ਬਣਾਈ ਹੈ ਉਦੋਂ ਤੋਂ ਹੀ ਸੂਬੇ 'ਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਇਸ ਨੀਤੀ ਦਾ ਵਿਰੋਧ ਜਾਰੀ ਹੈ। ਇੱਥੇ ਇਹ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੇ ਖ਼ਜ਼ਾਨੇ ਵਿਚ ਸ਼ਰਾਬ ਦੀ ਵਿੱਕਰੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਇਸ ਕਰ ਕੇ ਇਸ ਗੱਲ ਨੂੰ ਮੁੱਖ ਰੱਖਦਿਆਂ ਹੀ ਪੰਜਾਬ ਦੀ ਆਬਕਾਰ ਨੀਤੀ ਦਾ ਗਠਨ ਹੁੰਦਾ ਹੈ। ਇਹ ਪੜ੍ਹੋ: ਮਹੀਨੇ ਦੇ ਪਹਿਲੇ ਦਿਨ ਮੋਦੀ ਸਰਕਾਰ ਦਾ ਵੱਡਾ ਝਟਕਾ, ਸੋਨਾ, ਡੀਜ਼ਲ ਅਤੇ ਪੈਟਰੋਲ 'ਤੇ ਲਿਆ ਗਿਆ ਨਵਾਂ ਫੈਸਲਾ ਪਰ ਇਸ ਵਾਰ ਸ਼ਰਾਬ ਦੇ ਸ਼ੌਕੀਨਾਂ ਨੂੰ ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਆਬਕਾਰ ਨੀਤੀ ਵਿਚ ਵੱਡੇ ਫੇਰ ਬਦਲ ਕੀਤੇ ਨੇ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਠੇਕੇਦਾਰਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਕਿਉਂਕਿ ਉਨ੍ਹਾਂ ਤੋਂ ਵਸੂਲੇ ਜਾਣ ਵਾਲੀ ਐਕਸਾਈਜ਼ ਡਿਊਟੀ ਨੂੰ ਕਾਫ਼ੀ ਵਧਾ ਦਿੱਤਾ ਗਿਆ ਹੈ। ਜਿਸ ਦੇ ਚਲ਼ ਦੇ ਸ਼ਰਾਬ ਕਾਰੋਬਾਰੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਅਤੇ ਵਿਭਾਗ ਵੱਲੋਂ ਮੰਗੇ ਗਏ ਟੈਂਡਰ ਵੀ ਨਹੀਂ ਭਰੇ ਗਏ। ਹਰ ਸਾਲ ਮਾਰਚ ਦੇ ਮਹੀਨੇ ਐਕਸਾਈਜ਼ ਵਿਭਾਗ ਠੇਕਿਆਂ ਦਾ ਵੰਡ-ਵੰਡਾਰਾ ਕਰਦਾ ਅਤੇ ਅਪ੍ਰੈਲ ਦੇ ਮਹੀਨੇ ਤਾਈਂ ਇਹ ਕਾਰੋਬਾਰੀ ਸ਼ਰਾਬ ਦੀ ਵਿੱਕਰੀ ਸ਼ੁਰੂ ਕਰ ਦਿੰਦੇ ਹਨ। ਇਸ ਵਾਰੀ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਕਾਬਜ਼ ਹੋਣ ਤੋਂ ਬਾਅਦ ਉਨ੍ਹਾਂ ਪੁਰਾਣੇ ਕਾਰੋਬਾਰੀਆਂ ਦੇ ਟੈਂਡਰਾਂ 'ਚ ਤਿੰਨ ਮਹੀਨੇ ਦਾ ਵਾਧਾ ਕਰ ਦਿੱਤਾ ਤਾਂ ਜੋ ਉਹ ਨਵੀਂ ਆਬਕਾਰੀ ਨੀਤੀ ਦਾ ਗਠਨ ਕਰ ਸਕਣ। ਬੀਤੀ 30 ਜੂਨ ਨੂੰ ਪੁਰਾਣੇ ਕਾਰੋਬਾਰੀਆਂ ਦੇ ਟੈਂਡਰ ਮੁੱਕ ਚੁੱਕੇ ਨੇ ਅਤੇ ਪੰਜਾਬ ਭਰ ਵਿਚ ਸ਼ਰਾਬ ਦੇ ਠੇਕੇ ਬੰਦ ਹੋ ਚੁੱਕੇ ਨੇ ਪਰ ਇਨ੍ਹਾਂ ਦੀ ਥਾਂ 1 ਜੁਲਾਈ ਨੂੰ ਨਵੇਂ ਠੇਕੇ ਖੁੱਲ੍ਹਣੇ ਸੀ ਜੋ ਨਹੀਂ ਖੁੱਲ੍ਹੇ ਕਿਉਂਕਿ ਸ਼ਰਾਬ ਕਾਰੋਬਾਰੀਆਂ ਵੱਲੋਂ ਟੈਂਡਰ ਹੀ ਨਹੀਂ ਭਰੇ ਗਏ ਨਤੀਜਾਤਨ ਬੰਦ ਹੋਏ ਠੇਕਿਆਂ ਦੇ ਬਾਹਰੋਂ ਸ਼ਰਾਬ ਦੇ ਸ਼ੌਕੀਨ ਮਾਯੂਸ ਮੁੜਦੇ ਪਏ ਨੇ ਤੇ ਪਿਆਕੜਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ। ਇਹ ਪੜ੍ਹੋ: ਛਾਪੇਮਾਰੀ ਦੌਰਾਨ ਮੁਹਾਲੀ ਪੁਲਿਸ ਨੇ 12 ਜਣਿਆਂ ਨੂੰ ਹਿਰਾਸਤ 'ਚ ਲਿਆ ਪੰਜਾਬ ਦੀ ਇਸ ਨਵੀਂ ਆਬਕਾਰ ਨੀਤੀ ਦੇ ਵਿਰੋਧ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ 4 ਵੱਖ ਵੱਖ ਪਟੀਸ਼ਨਾਂ ਵੀ ਦਾਇਰ ਹਨ ਜਿਸ ਤੇ ਕੋਰਟ ਨੇ ਪੰਜਾਬ ਸਰਕਾਰ ਨੂੰ ਤਲਬ ਕਰ ਇਹ ਜਵਾਬ ਮੰਗਿਆਂ ਕਿ ਉਨ੍ਹਾਂ ਵੱਲੋਂ ਸ਼ਰਾਬ ਦੇ ਠੇਕਿਆਂ ਦੇ ਵੰਡ-ਵੰਡਾਰੇ 'ਤੇ ਰੋਕ ਕਿਉਂ ਨਾ ਲਾਈ ਜਾਵੇ। ਫ਼ਿਲਹਾਲ ਮਾਹੌਲ ਇਹ ਹੈ ਕਿ ਸੂਬੇ ਭਰ 'ਚ ਅੱਜ ਤੋਂ ਠੇਕੇ ਬੰਦ ਹੋ ਚੁੱਕੇ ਨੇ ਤੇ ਸ਼ਰਾਬ ਦੀ ਗੈਰ ਕਾਨੂੰਨੀ ਵਿੱਕਰੀ ਦਾ ਖ਼ਦਸ਼ਾ ਬਣ ਚੁੱਕਿਆ ਹੈ। -PTC News