Mon, Dec 23, 2024
Whatsapp

ਜਾਣੋ ਕਿਓਂ ਦੁਸਾਂਝਾਂ ਵਾਲਾ ਰੱਖਣਾ ਚਾਹੁੰਦਾ ਹੈ ਕੰਗਨਾ ਰਣੌਤ ਨੂੰ ਆਪਣੀ PR

Reported by:  PTC News Desk  Edited by:  Jagroop Kaur -- January 04th 2021 10:39 PM -- Updated: January 05th 2021 02:39 PM
ਜਾਣੋ ਕਿਓਂ ਦੁਸਾਂਝਾਂ ਵਾਲਾ ਰੱਖਣਾ ਚਾਹੁੰਦਾ ਹੈ ਕੰਗਨਾ ਰਣੌਤ ਨੂੰ ਆਪਣੀ PR

ਜਾਣੋ ਕਿਓਂ ਦੁਸਾਂਝਾਂ ਵਾਲਾ ਰੱਖਣਾ ਚਾਹੁੰਦਾ ਹੈ ਕੰਗਨਾ ਰਣੌਤ ਨੂੰ ਆਪਣੀ PR

ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਦੀ ਟਵਿਟਰ ਵਾਰ ਮੁੜ ਸ਼ੁਰੂ ਹੋ ਗਈ ਹੈ। ਜਿਥੇ ਕਿਸਾਨੀ ਸੰਘਰਸ਼ ਤੋਂ ਹੋ ਕੇ ਜਾਣ ਤੋਂ ਬਾਅਦ ਹਾਲ ਹੀ ’ਚ ਦਿਲਜੀਤ ਦੋਸਾਂਝ ਨੇ ਠੰਡ ਦਾ ਆਨੰਦ ਮਾਣਦੇ ਹੋਏ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਅਦਾਕਾਰਾ ਕੰਗਣਾਂ ਰਣੌਤ ਨੇ ਦਿਲਜੀਤ ਦੀਆਂ ਤਸਵੀਰਾਂ ਨੂੰ ਰੀ-ਟਵੀਟ ਕਰਦਿਆਂ ਫਿਰ ਤੋਂ ਟਿੱਪਣੀ ਕਰਦਿੱਤੀ ਅਤੇ ਵੱਡਾ ਹਮਲਾ ਬੋਲਿਆ ।  

ਕੰਗਨਾ ਰਣੌਤ ਨੇ ਦਿਲਜੀਤ ਦੀਆਂ ਤਸਵੀਰਾਂ ’ਤੇ ਲਿਖਿਆ, ‘ਵਾਹ ਬ੍ਰਦਰ !! ਦੇਸ਼ ’ਚ ਅੱਗ ਲਗਾ ਕੇ ਕਿਸਾਨਾਂ ਨੂੰ ਸੜਕਾਂ ’ਤੇ ਬਿਠਾ ਕੇ ਲੋਕਲ ਕ੍ਰਾਂਤੀਕਾਰੀ ਵਿਦੇਸ਼ ’ਚ ਠੰਡ ਦਾ ਮਜ਼ਾ ਲੈ ਰਹੇ ਹਨ, ਵਾਹ!! ਇਸ ਨੂੰ ਕਹਿੰਦੇ ਹਨ ਲੋਕ ਕ੍ਰਾਂਤੀ।   ਜਿਥੇ ਕੰਗਨਾ ਦਿਲਜੀਤ ਦਾ ਪਿੱਛਾ ਨਹੀਂ ਛੱਡਤੀ ਤਾਂ ਉਥੇ ਹੀ ਆਪਣਾ ਦੁਸਾਂਝਾਂ ਵਾਲਾ ਵੀ ਜਵਾਬ ਦਿੰਦੇ ਹੋਏ ਕਿਹੜਾ ਪਿੱਛੇ ਰਹਿੰਦਾ ਹੈ। ਜਦੋਂ ਦਿਲਜੀਤ ਦੋਸਾਂਝ ਨੇ ਕੰਗਨਾ ਦਾ ਇਹ ਟਵੀਟ ਦੇਖਿਆ ਤਾਂ ਉਨ੍ਹਾਂ ਮਿੰਟ ’ਚ ਉਸ ਨੂੰ ਰਿਪਲਾਈ ਦੇ ਦਿੱਤਾ। ਦਿਲਜੀਤ ਨੇ ਲਿਖਿਆ, ‘ਕਿਸਾਨ ਨਿਆਣੇ ਨਹੀਂ ਕਿ ਤੇਰੇ-ਮੇਰੇ ਵਰਗਿਆਂ ਦੇ ਕਹਿਣ ’ਤੇ ਸੜਕਾਂ ’ਤੇ ਬਹਿ ਜਾਣਗੇ। ਵੈਸੇ ਤੈਨੂੰ ਭੁਲੇਖਾ ਜ਼ਿਆਦਾ ਹੈ ਆਪਣੇ ਬਾਰੇ। ਪੰਜਾਬ ਨਾਲ ਸੀ, ਹਾਂ ਤੇ ਰਹਾਂਗੇ। ਤੂੰ ਵੀ ਹੱਟਦੀ ਨਹੀਂ ਸਾਰਾ ਦਿਨ ਮੈਨੂੰ ਹੀ ਦੇਖਦੀ ਰਹਿੰਦੀ ਹੈ। ਇਹ ਜਵਾਬ ਵੀ ਲੈਣਾ ਤੇਰੇ ਤੋਂ ਅਜੇ ਪੰਜਾਬੀਆਂ ਨੇ। ਇਹ ਨਾ ਸੋਚੀ ਅਸੀਂ ਭੁੱਲ ਗਏ।’Diljit slams Kangana for fake tweet about farmers' protest, Mika, Ammy and others support the singer | Entertainment News,The Indian Expressਹੋਰ ਪੜ੍ਹੋ : ਕੰਗਨਾ ਨੇ ਪੁੱਛਿਆ #Diljit_Kitthe_aa, ਤਾਂ ਫਿਰ ਜਾਣੋ ਕੀ ਦਿੱਤਾ ਦੁਸਾਂਝਾਂ ਵਾਲੇ ਨੇ ਜਵਾਬ ਇਹਨਾ ਹੀ ਨਹੀਂ ਕੰਗਨਾ ਦੀ ਫੋਟੋ ਸਾਂਝੀ ਕਰਦੇ ਹੋਏ ਦਿਲਜੀਤ ਨੇ ਕਿਹਾ ਕਿ ਇਸ ਨੂੰ ਮੈਂ ਪੀ ਆਰ ਹੀ ਨਾ ਰੱਖ ਲਵਾਂ ? ਇਸ ਦੇ ਦਿਮਾਗ ਚੋ ਬਾਹਰ ਜਾਂਦਾ ਹੀ ਨਹੀਂ ਮੈਂ !!   ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿਲਜੀਤ ਨੇ ਅੱਜ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਕੰਗਨਾ ਰਣੌਤ ਦੇ ਕੁਰਸੀ ’ਤੇ ਬੈਠਣ ਦੇ ਅੰਦਾਜ਼ ਦਾ ਮਜ਼ਾਕ ਉਡਾਇਆ ਸੀ। ਉਂਝ ਸੋਸ਼ਲ ਮੀਡੀਆ ’ਤੇ ਅਕਸਰ ਦੋਵਾਂ ਦੀ ਬਹਿਸਬਾਜ਼ੀ ਕਿਸਾਨ ਅੰਦੋਲਨ ਨੂੰ ਲੈ ਕੇ ਚੱਲਦੀ ਰਹਿੰਦੀ ਹੈ।

Top News view more...

Latest News view more...

PTC NETWORK