ਦੁਖਦਾਈ ਖ਼ਬਰ ! ਪੰਜਾਬ ਦੇ ਪ੍ਰਸਿੱਧ ਸੁਰੀਲੇ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ
ਜਲੰਧਰ : ਪੰਜਾਬੀ ਸੰਗੀਤ ਜਗਤ ਨੂੰ ਇਕ ਹੋਰ ਵੱਡਾ ਘਾਟਾ ਪਿਆ ਹੈ। ਪੰਜਾਬ ਦੇ ਪ੍ਰਸਿੱਧ ਸੁਰੀਲੇ ਤੇ ਨੌਜਵਾਨ ਗਾਇਕ ਦਿਲਜਾਨ ਦੀ ਅੱਜ ਸਵੇਰੇ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ ਹੈ। ਪ੍ਰਸਿੱਧ ਗਾਇਕ ਦਿਲਜਾਨ ਦੀ ਅੰਮ੍ਰਿਤਸਰ ਨੇੜੇ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਦਿਲਜਾਨ ਦੀ ਪਤਨੀ ਤੇ ਬੇਟੀ ਵਿਦੇਸ਼ ਵਿਚ ਹਨ। ਪੜ੍ਹੋ ਹੋਰ ਖ਼ਬਰਾਂ : ਅਗਲੇ ਮਹੀਨੇ ਰੱਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ , ਅੱਜ ਹੀ ਕਰੋ ਇਹ ਜ਼ਰੂਰੀ ਕੰਮ [caption id="attachment_484915" align="aligncenter" width="700"] ਦੁਖਦਾਈ ਖ਼ਬਰ ! ਪੰਜਾਬ ਦੇ ਪ੍ਰਸਿੱਧ ਸੁਰੀਲੇ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ[/caption] ਜਾਣਕਾਰੀ ਅਨੁਸਾਰ ਦੱਸਿਆ ਜਾਂਦਾ ਹੈ ਕਿਅੰਮ੍ਰਿਤਸਰਤੋਂ ਕਰਤਾਰਪੁਰ ਵੱਲ ਨੂੰ ਆਉਂਦਿਆਂ ਦੇਰ ਰਾਤ 2 ਕੁ ਵਜੇ ਜੰਡਿਆਲਾ ਨੇੜੇ ਦਰਦਨਾਕ ਹਾਦਸਾਵਾਪਰਿਆ ਹੈ। ਦਿਲਜਾਨ ਅਕਸਰ ਆਪਣੇ ਫੈਨਜ਼ ਲਈ ਖੂਬਸੂਰਤ ਖੂਬਸੂਰਤ ਗੀਤ ਸਾਂਝੇ ਕਰਦੇ ਰਹਿੰਦੇ ਨੇ, ਜੋ ਫੈਨਜ਼ ਵੱਲੋ ਕਾਫੀ ਪੰਸਦ ਕੀਤੇ ਜਾਂਦੇ ਹਨ। [caption id="attachment_484918" align="aligncenter" width="700"] ਦੁਖਦਾਈ ਖ਼ਬਰ ! ਪੰਜਾਬ ਦੇ ਪ੍ਰਸਿੱਧ ਸੁਰੀਲੇ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ[/caption] ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਜਾਨ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਬਣੇ ਹੋਏ ਸਨ। ਦੱਸ ਦੇਈਏ ਕਿ ਦਿਲਜਾਨ ਦਾ ਹਾਲ ਹੀ ਵਿੱਚ ਨਵਾਂ ਗੀਤ ਰਿਲੀਜ਼ ਹੋਇਆ ਸੀ, ਜਿਸ ਵਿੱਚ ਉਨ੍ਹਾਂ ਨੇ ਕਿਸਾਨਾਂ ਦੇ ਦਰਦ ਨੂੰ ਆਪਣੇ ਇਸ ਗੀਤ ਜ਼ਰੀਏ ਬਿਆਨ ਕੀਤਾ ਹੈ। [caption id="attachment_484916" align="aligncenter" width="700"] ਦੁਖਦਾਈ ਖ਼ਬਰ ! ਪੰਜਾਬ ਦੇ ਪ੍ਰਸਿੱਧ ਸੁਰੀਲੇ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ[/caption] ਗਾਇਕਦਿਲਜਾਨ ਦਾ ਜਨਮ ਜਲੰਧਰ ਦੇ ਕਰਤਾਰਪੁਰ ਵਿਖੇ ਇੱਕ ਮੱਧ ਵਰਗੀ ਪਰਿਵਾਰ 'ਚ ਹੋਇਆ ਸੀ। ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੇ ਦਿਲਜਾਨ ਨੂੰ ਸੰਗੀਤ ਸਿਖਾਇਆ ਸੀ। ਇਸ ਨੇ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ "ਆਵਾਜ਼ ਪੰਜਾਬ ਦੀ" ਵਿੱਚ ਵੀ ਹਿੱਸਾ ਲਿਆ। [caption id="attachment_484914" align="aligncenter" width="700"] ਦੁਖਦਾਈ ਖ਼ਬਰ ! ਪੰਜਾਬ ਦੇ ਪ੍ਰਸਿੱਧ ਸੁਰੀਲੇ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ[/caption] ਦਿਲਜਾਨ ਪਟਿਆਲੇ ਘਰਾਣੇ ਦੀ ਪਰੰਪਰਾ ਨਾਲ ਨਾਲ ਜੁੜਿਆ ਹੋਇਆ ਹੈ। ਉਹ ਬਚਪਨ ਤੋਂ ਗਾਇਕ ਬਣਨਾ ਚਾਹੁੰਦਾ ਸੀ। ਪਾਕਿਸਤਾਨੀ ਅਤੇ ਭਾਰਤੀ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ ਸੁਰ ਕਸ਼ੇਤਰਾ ਵਿੱਚ ਪ੍ਰਤੀਯੋਗੀ ਬਣਿਆ। ਉਹ ਸਮੁੱਚੇ ਤੌਰ 'ਤੇ ਸਭ ਤੋਂ ਤੇਜ਼ ਰਨਰ-ਅਪ ਰਿਹਾ ਅਤੇ ਭਾਰਤ ਵੱਲੋਂ ਜੇਤੂ ਬਣਿਆ। ਪੰਜਾਬੀ ਗੀਤ ਗਾ ਕੇ ਉਸ ਨੇ ਸੰਗੀਤ ਜੱਜਾਂ ਸਾਹਮਣੇ ਵਿਸ਼ੇਸ਼ ਸਥਾਨ ਬਣਾਇਆ। -PTCNews