DGP ਗੌਰਵ ਯਾਦਵ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਕਿਹਾ ਪੰਜਾਬ 'ਚੋਂ ਨਸ਼ਾ ਜਲਦ ਕੀਤਾ ਜਾਵੇਗਾ ਖ਼ਤਮ
ਅੰਮ੍ਰਿਤਸਰ: ਅੰਮ੍ਰਿਤਸਰ ਪੰਜਾਬ ਪੁਲਿਸ ਦੇ ਨਵੇਂ ਬਣੇ ਡੀਜੀਪੀ ਗੌਰਵ ਯਾਦਵ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜੇ ਹਨ। ਜਿੱਥੇ ਉਨ੍ਹਾਂ ਨੇ ਵਾਹਿਗੁਰੂ ਅੱਗੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਸ਼ੁਕਰਾਨਾ ਅਦਾ ਕੀਤਾ। ਦਰਬਾਰ ਸਾਹਿਬ ਇਨਫਰਮੇਸ਼ਨ ਅਧਿਕਾਰੀਆਂ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੀ ਮੇਰੀ ਅੰਮ੍ਰਿਤਸਰ ਫੇਰੀ ਦਾ ਇੱਕੋ ਹੀ ਮਕਸਦ ਸੀ ਕਿ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਕੇ ਪੰਜਾਬ ਦੀ ਅਮਨ ਸ਼ਾਂਤੀ ਖੁਸ਼ਹਾਲੀ ਲਈ ਅਰਦਾਸ ਕਰਾਂ ਤੇ ਮੈਂ ਯਕੀਨ ਦਿਵਾਉਂਦਾ ਹਾਂ ਕਿ ਪੰਜਾਬ ਪੁਲੀਸ ਵਰਲਡ ਦੀ ਇੱਕ ਬਿਹਤਰੀਨ ਪੁਲਸ ਫੋਰਸ ਹੈ ਜਿਹੜੀ ਪੰਜਾਬੀਆਂ ਲਈ ਲਾਅ ਐਂਡ ਆਰਡਰ ਨੂੰ ਪੂਰਾ ਠੀਕ ਰੱਖੇਗਾ। ਇਹ ਵੀ ਪੜ੍ਹੋ: ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ ਦੌਰਾਨ 20,139 ਕੇਸ ਆਏ ਸਾਹਮਣੇ, 38 ਲੋਕਾਂ ਦੀ ਹੋਈ ਮੌਤ ਉਨ੍ਹਾਂ ਕਿਹਾ ਕਿ ਚੰਦ ਦਿਨਾਂ ਵਿਚ ਇਹ ਪੰਜਾਬ ਵਿੱਚ ਗੈਂਗਸਟਰਾਂ ਦਾ ਨਾਂ ਮਿਟਾ ਦੇਂਗੇ ਤੇ ਡਰੱਗਜ਼ ਉੱਤੇ ਵੀ ਪੂਰਾ ਕੰਮ ਕਰ ਰਹੇ ਹਨ ਤੇ ਪੰਜਾਬ 'ਚ ਨਸ਼ਾ ਖਤਮ ਕਰਨ ਲਈ ਹਰ ਯਤਨ ਕੀਤੇ ਜਾ ਰਹੇ ਹਨ। ਬਹੁਤ ਹੀ ਜਲਦੀ ਪੰਜਾਬ ਵਿੱਚ ਤੁਹਾਨੂੰ ਬਦਲਾਅ ਨਜ਼ਰ ਆਵੇਗਾ ਤੇ ਡਰੰਗਸ ਦੇ ਉੱਤੇ ਪੂਰੀ ਨੱਥ ਪਾਈ ਜਾਏਗੀ। ਪੰਜਾਬ ਪੁਲੀਸ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕੇ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਬਹਾਲ ਕਰ ਸਕੇ ਅਸੀਂ ਇਹੋ ਜਿਹੇ ਕਾਨੂੰਨ ਤਿਆਰ ਕਰ ਰਹੇ ਹਾਂ ਬਹੁਤ ਜਲਦੀ ਤਹਾਨੂੰ ਫਰਕ ਨਜ਼ਰ ਆਉਣਗੇ। (ਮਨਿੰਦਰ ਸਿੰਘ ਮੋਂਗਾ ਦੀ ਰਿਪੋਰਟ) -PTC News