ਸਾਰਾਗੜ੍ਹੀ ਸਰਾਂ 'ਚ ਕਮਰੇ ਬੁੱਕ ਕਰਨ 'ਤੇ ਸ਼ਰਧਾਲੂ ਹੋਏ ਆਨਲਾਈਨ ਠੱਗੀ ਦਾ ਸ਼ਿਕਾਰ
ਅੰਮ੍ਰਿਤਸਰ: ਪੰਜਾਬ ਵਿਚ ਠੱਗੀ ਦੇ ਮਾਮਲੇ ਅਕਸਰ ਵੇਖਣ ਨੂੰ ਮਿਲਦੇ ਹਨ। ਅੱਜ ਤਾਜਾ ਮਾਮਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਨਾਲ ਸਬੰਧਿਤ ਸਾਰਾਗੜੀ ਨਿਵਾਸ ਤੋਂ ਸਾਹਮਣੇ ਆਇਆ ਹੈ ਜਿਥੇ ਸ਼ਰਧਾਲੂਆਂ ਨੂੰ ਕਮਰੇ ਬੁੱਕ ਕਰਨ ਦੇ ਨਾਂ 'ਤੇ ਉਨ੍ਹਾਂ ਨਾਲ ਠੱਗੀ ਮਾਰੀ ਗਈ ਹੈ। ਇਸ ਦੌਰਾਨ ਸ਼ਰਧਾਲੂਆਂ ਕੋਲੋਂ ਵੈਬਸਾਈਟ ਤਿਆਰ ਕਰਕੇ ਨਿੱਜੀ ਨੰਬਰ ਦੇ ਕੇ ਕਮਰੇ ਬੁੱਕ ਕਰਨ ਲਈ ਪੇਟੀਐਮ ਰਾਹੀਂ ਪੈਸੇ ਲਏ ਗਏ ਸਨ। ਇਸ ਬਾਰੇ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਗਈ ਹੈ। ਮੁਲਜ਼ਮ ਦੀ ਪਛਾਣ ਕਰ ਕਾਨੂੰਨੀ ਕਾਰਵਾਈ ਕਰਨ ਲਈ ਦਰਖ਼ਾਸਤ ਵੀ ਦਿੱਤੀ ਗਈ ਹੈ। ਦੱਸ ਦੇਈਏ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨਾਲ ਸਬੰਧਿਤ ਸਾਰਾਗੜੀ ਨਿਵਾਸ ਵਿਖੇ ਵੱਖ-ਵੱਖ ਯਾਤਰੂਆਂ ਸੰਜੇ ਅਰੋੜਾ ਸਪੁੱਤਰ ਸੁਭਾਸ਼ ਚੰਦ ਦਿੱਲੀ ਮੋਬਾ:8700918811 ਅਤੇ ਸ਼ਿਵਮ ਸਿੰਗਲਾ ਸਪੁੱਤਰ ਰਾਮੇਸ਼ਵਰ ਸਿੰਗਲਾ,90 ਮਾਡਲ ਟਾਊਨ ਪਿਹੋਵਾ,ਹਰਿਆਣਾ ਵੱਲੋਂ ਮਿਤੀ 15/06/22 ਨੂੰ ਆ ਕੇ ਕਮਰੇ ਦੀ ਮੰਗ ਕੀਤੀ ਗਈ ਅਤੇ ਇਹਨਾਂ ਨੇ ਕਿਹਾ ਕਿ ਅਸੀਂ ਆਨਲਾਇਨ ਕਮਰਾ ਬੁੱਕ ਕੀਤਾ ਹੈ,ਜਦੋਂ ਮੌਕੇ ਪੁਰ ਡਿਊਟੀ ਕਰਮਚਾਰੀ ਵੱਲੋਂ ਆਨਲਾਈਨ ਲਿਸਟ ਚੈੱਕ ਕੀਤੀ ਤਾਂ ਇਹਨਾਂ ਦੇ ਨਾਮ ਦੀ ਕੋਈ ਦੀ ਬੁਕਿੰਗ ਨਹੀਂ ਸੀ। ਇਨ੍ਹਾਂ ਵੱਲੋਂ ਇਕ ਨੰਬਰ 6371451321 ਦਿਖਾਇਆ ਗਿਆ ਅਤੇ ਕਿਹਾ ਗਿਆ ਕਿ ਅਸੀਂ ਇਸ ਨੰਬਰ ਤੇ ਕਾਲ ਕਰਕੇ ਕਮਰੇ ਦੀ ਬੁਕਿੰਗ ਕੀਤੀ ਹੈ ਅਤੇ ਮੋਬਾ:ਨੰ: 88378-34151 ਤੇ PAYTM APP ਰਾਹੀਂ ਰਕਮ 500 ਰੁਪਏ ਅਤੇ 1000 ਰੁਪਏ ਪੇਮਿੰਟ ਵੀ ਕੀਤੀ ਹੈ। ਉਪਰੰਤ ਯਾਤਰੂਆਂ ਵੱਲੋਂ ਉਕਤ ਮੋਬਾ: ਨੰ: ਤੇ ਫੋਨ ਕੀਤਾ ਤਾਂ ਉਸ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਸਰਾਂ ਦੇ ਡਿਊਟੀ ਕਰਮਚਾਰੀ ਵੱਲੋਂ ਵੀ ਇਸ ਨੰਬਰ 'ਤੇ ਫੋਨ ਕੀਤਾ ਤਾਂ ਉਸ ਵੱਲੋਂ ਗਲਤ ਨੰਬਰ ਕਹਿ ਕੇ ਕਾਲ ਨੂੰ ਕੱਟ ਦਿੱਤਾ ਗਿਆ। ਜਦੋਂ GOOGLE ਤੇ ਜਾ ਕੇ ਸਾਰਾਗੜੀ ਸਰਾਏ ਬੁਕਿੰਗ ਸਰਚ ਕੀਤਾ ਤਾਂ ਇਹ ਨੰਬਰ ਪਹਿਲਾ ਸ਼ੋਅ ਹੁੰਦਾ ਹੈ। ਸ਼ਰਧਾਲੂਆਂ ਨਾਲ ਅਜਿਹਾ ਹੋਣ 'ਤੇ ਸ਼ਰਧਾਲੂਆਂ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ। ਇਸ ਦੌਰਾਨ ਸ਼ਰਧਾਲੂਆਂ ਨੇ ਡਿਪਟੀ ਕਮਿਸ਼ਨਰ ਸਾਹਿਬ, ਸ੍ਰੀ ਅੰਮ੍ਰਿਤਸਰ ਨੂੰ ਇਸ ਸਬੰਧੀ ਤੁਰੰਤ ਇਨਕੁਆਰੀ ਕਰਵਾਕੇ ਸਬੰਧਿਤ ਆਦਮੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਅੱਗੋਂ ਕਿਸੇ ਯਾਤਰੂ ਨਾਲ ਅਜਿਹਾ ਨਾ ਹੋਵੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਦੀ ਬਦਨਾਮੀ ਵੀ ਨਾ ਹੋਵੇ। -PTC News