ਸਰਕਾਰ ਦੀ ਘਰ-ਘਰ ਰਾਸ਼ਨ ਸਕੀਮ ਦੇ ਵਿਰੋਧ 'ਚ ਡਿਪੂ ਯੂਨੀਅਨ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਲੈ ਕੇ ਪੰਜਾਬ ਰਾਜ ਡਿਪੂ ਹੋਲਡਰ ਯੂਨੀਅਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਡਿਪੂ ਹੋਲਡਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਡਿਪੂ ਹੋਲਡਰ ਦਾ ਕਹਿਣਾ ਹੈ ਕਿ ਸਰਕਾਰ ਦੀ ਇਸ ਸਕੀਮ ਵਿੱਚ ਡਿਪੂ ਹੋਲਡਰਾਂ ਦਾ ਕੋਈ ਜ਼ਿਕਰ ਨਹੀਂ ਹੈ।ਡਿਪੂ ਹੋਲਡ਼ਰਾਂ ਨੇ ਇਹ ਵੀ ਇਤਰਾਜ ਕੀਤਾ ਹੈ ਕਿ ਸਰਕਾਰ ਨੇ ਵੱਡਾ ਫੈਸਲਾ ਲੈਣ ਤੋਂ ਪਹਿਲਾ ਡਿਪੂ ਹੋਲਡਰਾਂ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਹੈ। ਡਿਪੂ ਹੋਲਡਰ ਦਾ ਕਹਿਣਾ ਹੈ ਕਿ ਇਸ ਸਰਕਾਰ ਦੀ ਇਸ ਸਕੀਮ ਨਾਲ ਭ੍ਰਿਸ਼ਟਾਚਾਰ ਵਧੇਗਾ। ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕੁੱਲ 3 ਲੱਖ 60 ਹਜ਼ਾਰ ਰਾਸ਼ਨ ਕਾਰਡ ਹਨ। ਜਿੰਨਾਂ ਵਿੱਚ 60 ਫੀਸਦੀ ਵਧੇਰੇ ਰਾਸ਼ਨ ਕਾਰਡ ਫੇਕ ਹਨ।ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਜਿਹਾ ਫੈਸਲਾ ਕਰੇ ਕਿ ਜਿਸਦੇ ਘਰ ਵੀ ਰਾਸ਼ਨ ਪਹੁੰਚਾਏ ਉਸਦੇ ਘਰ ਦੇ ਬਾਹਰ ਲਿਖਿਆ ਹੋਵੇ ਕਿ ਮੈਂ ਗਰੀਬ ਹਾਂ। ਇਹ ਵੀ ਪੜ੍ਹੋ:ਪੰਜ ਸਿੰਘ ਸਾਹਿਬਾਨ ਵੱਲੋਂ ਲਏ ਗਏ ਕਈ ਅਹਿਮ ਫੈਸਲੇ, ਤਮਿੰਦਰ ਸਿੰਘ ਤਨਖਾਹੀਆ ਕਰਾਰ -PTC News