ਈ ਰਿਕਸ਼ਾ ਯੂਨੀਅਨ ਵੱਲੋਂ ਡੀਸੀ ਹੁਸ਼ਿਆਰਪੁਰ ਰਾਹੀਂ ਸੂਬੇ ਦੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
ਹੁਸ਼ਿਆਰਪੁਰ: ਪਿੰਡ ਆਦਮਵਾਲ ਵਿਖੇ ਭਾਰਤ ਰਤਨ ਡਾ.ਬੀ.ਆਰ ਅੰਬੇਡਕਰ ਪਾਰਕ ਵਿਖੇ ਅੰਬੇਡਕਰ ਕ੍ਰਾਂਤੀ ਸੈਨਾ ਈ ਰਿਕਸ਼ਾ ਯੂਨੀਅਨ ਵੱਲੋਂ ਇਕ ਭਰਵਾਂ ਇਕੱਠ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸੋਢੀ ਖੋਸਲਾ ਪੰਜਾਬ ਪ੍ਰਧਾਨ ਅੰਬੇਡਕਰ ਕ੍ਰਾਂਤੀ ਸੈਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਈ ਰਿਕਸ਼ਾ ਚਲਾਉਣ ਵਾਲੇ ਕੋਈ ਰਈਸ ਅਤੇ ਅਮੀਰ ਨਹੀਂ ਹਨ ਬਲਕਿ ਗ਼ਰੀਬ ਤਬਕੇ ਵੱਲੋਂ ਘਰ ਦਾ ਗੁਜ਼ਾਰਾ ਚਲਾਉਣ ਲਈ ਡੇਢ ਦੋ ਲੱਖ ਰੁਪਏ ਦਾ ਬੜੀ ਮੁਸ਼ਕਿਲ ਨਾਲ ਕਿਸ਼ਤਾਂ ਉੱਤੇ ਈ ਰਿਕਸ਼ਾ ਖ਼ਰੀਦ ਕੇ ਦਿਨ ਰਾਤ ਮਿਹਨਤ ਕਰਕੇ ਬਹੁਤ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਚਲਾਇਆ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਟੈਕਸ ਲਗਾਏ ਜਾ ਰਹੇ ਹਨ ਜਿਸ ਦੇ ਵਿਰੋਧ ਵਿੱਚ ਉਹ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਡੀਸੀ ਸਾਹਿਬ ਹੁਸ਼ਿਆਰਪੁਰ ਰਾਹੀਂ ਸੂਬੇ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਹੁਰਾਂ ਨੂੰ ਭੇਜਿਆ ਜਾਵੇਗਾ.ਉਨ੍ਹਾਂ ਕਿਹ ਅੰਬੇਡਕਰ ਕ੍ਰਾਂਤੀ ਸੈਨਾ ਦੀ ਅਗਵਾਈ ਹੇਠ ਈ ਰਿਕਸ਼ਾ ਵਾਲਿਆਂ ਦੀਆਂ ਸਮੱਸਿਆਵਾਂ ਬਾਰੇ ਸੀਨੀਅਰ ਅਫ਼ਸਰਾਂ ਨਾਲ ਮੁਲਾਕਾਤ ਕਰਕੇ ਮਸਲੇ ਦੇ ਜਲਦ ਹੱਲ ਦੀ ਬੇਨਤੀ ਕੀਤੀ ਜਾਵੇਗੀ ਅਤੇ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਨਵੀਂ ਸਰਕਾਰ ਤੋਂ ਉਮੀਦਾਂ ਸਬੰਧੀ ਪੁੱਛੇ ਸਵਾਲ ਤੇ ਬੋਲਦਿਆਂ ਸੋਡੀ ਖੋਸਲਾ ਨੇ ਕਿਹਾ ਕਿ ਸਰਕਾਰ ਬਣੇ ਨੂੰ ਹਾਲੇ ਥੋੜ੍ਹਾ ਸਮਾਂ ਹੋਇਆ ਹੈ ਅਤੇ ਪੰਜਾਬ ਵਾਸੀਆਂ ਦੀ ਤਰ੍ਹਾਂ ਉਨ੍ਹਾਂ ਦੀ ਸਰਕਾਰ ਤੋਂ ਬਹੁਤ ਉਮੀਦਾਂ ਹਨ ਅਤੇ ਇਸ ਤੋਂ ਇਲਾਵਾ ਮਥੈਨੀਅਲ ਜੀਤਾ ਚੇਅਰਮੈਨ ਅੰਬੇਦਕਰ ਕ੍ਰਾਂਤੀ ਸੈਨਾ ਈ ਰਿਕਸ਼ਾ ਯੂਨੀਅਨ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਆਪਸ ਵਿੱਚ ਜਾਣਬੁੱਝ ਕੇ ਲੜਾਉਣ ਦੇ ਯਤਨ ਹੋ ਰਹੇ ਹਨ ਤਾਂ ਜੋ ਪੰਜਾਬ ਦੇ ਵਾਸੀਆਂ ਦਾ ਧਿਆਨ ਮੁੱਖ ਮੁੱਦਿਆਂ ਤੋਂ ਹਟਾਇਆ ਜਾ ਸਕੇ. ਉਨ੍ਹਾਂ ਕਿਹਾ ਕਿ ਈ ਰਿਕਸ਼ਾ ਵਾਲਿਆਂ ਨੂੰ ਸਿਰਫ ਸਰਕਾਰ ਵੱਲੋਂ ਟੈਕਸ ਲਗਾ ਕੇ ਹੀ ਨਹੀਂ ਮਾਰ ਮਾਰੀ ਗਈ ਬਲਕਿ ਜ਼ਮੀਨੀ ਪੱਧਰ ਉੱਤੇ ਦੂਸਰੇ ਆਟੋ ਚਾਲਕਾਂ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਹੋਰ ਹੋਰ ਕਈ ਸਮੱਸਿਆਵਾਂ ਕਾਰਨ ਈ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਕਰਨ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਪੜ੍ਹੋ:WHO ਦਾ ਦਾਅਵਾ, ਕੋਰੋਨਾ ਨਾਲ ਭਾਰਤ 'ਚ 47 ਲੱਖ ਮੌਤਾਂ, ਸਿਹਤ ਮੰਤਰਾਲੇ ਨੇ ਕੀਤਾ ਸਖ਼ਤ ਇਤਰਾਜ਼ -PTC News