Tue, Apr 15, 2025
Whatsapp

ਦਿੱਲੀ ਦੀ ਆਬੋ-ਹਵਾ ਬੇਹੱਦ ਹੋਈ ਖ਼ਰਾਬ , ਏਅਰ ਕੁਆਲਿਟੀ ਸੂਚਕਾਂਕ 533 ਦਰਜ

Reported by:  PTC News Desk  Edited by:  Shanker Badra -- November 06th 2021 11:10 AM
ਦਿੱਲੀ ਦੀ ਆਬੋ-ਹਵਾ ਬੇਹੱਦ ਹੋਈ ਖ਼ਰਾਬ , ਏਅਰ ਕੁਆਲਿਟੀ ਸੂਚਕਾਂਕ 533 ਦਰਜ

ਦਿੱਲੀ ਦੀ ਆਬੋ-ਹਵਾ ਬੇਹੱਦ ਹੋਈ ਖ਼ਰਾਬ , ਏਅਰ ਕੁਆਲਿਟੀ ਸੂਚਕਾਂਕ 533 ਦਰਜ

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੀ ਆਬੋ-ਹਵਾ ਬਹੁਤ ਖ਼ਰਾਬ ਹੋ ਚੁੱਕੀ ਹੈ। ਹਵਾ ਗੁਣਵੱਤਾ ਅਤੇ ਮੌਸਮ ਦੀ ਭਵਿੱਖਬਾਣੀ ਅਤੇ ਖੋਜ ਵਿਭਾਗ ਦੇ ਅਨੁਸਾਰ ਇਥੇ ਹਵਾ ਗੁਣਵੱਤਾ ਸੂਚਕਾਂਕ ਯਾਨੀ ਕਿ ਏਅਰ ਕੁਆਲਿਟੀ (AQI) ਗਣਨਾ 533 ਤੱਕ ਪਹੁੰਚ ਗਿਆ ਹੈ, ਜੋ ਕਿ 'ਗੰਭੀਰ' ਸ਼੍ਰੇਣੀ ਵਿੱਚ ਆਉਂਦਾ ਹੈ। ਸਾਹ ਦੇ ਮਰੀਜ਼ਾਂ ਲਈ ਇਹ ਹਵਾ ਕਿਸੇ ਜ਼ਹਿਰ ਤੋਂ ਘੱਟ ਨਹੀਂ ਹੈ। ਹਵਾ ਦੀ ਗੁਣਵੱਤਾ ਖਰਾਬ ਹੋਣ ਕਾਰਨ ਸਾਹ ਲੈਣਾ ਔਖਾ ਹੋ ਰਿਹਾ ਹੈ। ਇਸ ਦੇ ਨਾਲ ਹੀ ਪ੍ਰਦੂਸ਼ਣ ਕਾਰਨ ਵਿਜ਼ੀਬਿਲਟੀ ਵੀ ਘੱਟ ਜਾਂਦੀ ਹੈ। [caption id="attachment_546481" align="aligncenter" width="275"] ਦਿੱਲੀ ਦੀ ਆਬੋ-ਹਵਾ ਬੇਹੱਦ ਹੋਈ ਖ਼ਰਾਬ , ਏਅਰ ਕੁਆਲਿਟੀ ਸੂਚਕਾਂਕ 533 ਦਰਜ[/caption] ਦਿੱਲੀ ਦਾ ਦਿਲ ਕਹੇ ਜਾਣ ਵਾਲੇ ਕਨਾਟ ਪਲੇਸ ਵਿੱਚ PM10 654 ਅਤੇ PM2.5 628 ਪਹੁੰਚ ਗਿਆ ਹੈ। ਜਦੋਂ ਕਿ ਜੰਤਰ ਮੰਤਰ 'ਤੇ ਪੀਐਮ 10 382 ਅਤੇ ਪੀਐਮ 2.5 341 ਹੈ। ਜਦੋਂ ਕਿ ITO ਵਿੱਚ PM 2.5 374 ਤੱਕ ਪਹੁੰਚ ਗਿਆ ਹੈ। ਵਰਣਨਯੋਗ ਹੈ ਕਿ ਹਵਾ ਗੁਣਵੱਤਾ ਸੂਚਕਾਂਕ ਨੂੰ 0-5 ਦੇ ਤੌਰ 'ਤੇ ਵਧੀਆ, 51-100 ਨੂੰ ਸੰਤੋਸ਼ਜਨਕ, 101-200 ਨੂੰ ਮੱਧਮ, 201-300 ਨੂੰ ਮਾੜਾ, 3001-400 ਨੂੰ ਬਹੁਤ ਮਾੜਾ ਅਤੇ 4001-500 ਨੂੰ ਗੰਭੀਰ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। [caption id="attachment_546482" align="aligncenter" width="300"] ਦਿੱਲੀ ਦੀ ਆਬੋ-ਹਵਾ ਬੇਹੱਦ ਹੋਈ ਖ਼ਰਾਬ , ਏਅਰ ਕੁਆਲਿਟੀ ਸੂਚਕਾਂਕ 533 ਦਰਜ[/caption] ਦੱਸ ਦੇਈਏ ਕਿ ਭਾਰਤੀ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਸੀ ਕਿ ਨਵੰਬਰ ਦੇ ਸ਼ੁਰੂਆਤੀ ਦਿਨਾਂ ਵਿੱਚ ਦਿੱਲੀ ਦੀ ਹਵਾ ਬਹੁਤ ਖ਼ਰਾਬ ਰਹੇਗੀ। ਮੌਸਮ ਵਿਭਾਗ ਨੇ ਕਿਹਾ ਸੀ ਕਿ 4 ਨਵੰਬਰ ਤੱਕ ਦਿੱਲੀ ਦੀ ਹਵਾ ਦੀ ਗੁਣਵੱਤਾ ਬਹੁਤ ਖਰਾਬ ਰਹਿ ਸਕਦੀ ਹੈ। ਇਸ ਤੋਂ ਬਾਅਦ 5 ਅਤੇ 6 ਨਵੰਬਰ ਨੂੰ ਇਹ ਵਿਗੜ ਸਕਦਾ ਹੈ। ਪੀਐਮ 2.5 ਦੀ ਮਾਤਰਾ ਜਲਵਾਯੂ ਵਿੱਚ ਮਜ਼ਬੂਤ ​​ਹੋਵੇਗੀ। [caption id="attachment_546480" align="aligncenter" width="292"] ਦਿੱਲੀ ਦੀ ਆਬੋ-ਹਵਾ ਬੇਹੱਦ ਹੋਈ ਖ਼ਰਾਬ , ਏਅਰ ਕੁਆਲਿਟੀ ਸੂਚਕਾਂਕ 533 ਦਰਜ[/caption] ਹਵਾ ਦੀ ਗੁਣਵੱਤਾ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ SAFAR ਦੇ ਅਨੁਸਾਰ, ਸ਼ੁੱਕਰਵਾਰ ਨੂੰ ਪਰਾਲੀ ਸਾੜਨ ਕਾਰਨ ਦਿੱਲੀ ਦਾ PM2.5 36 ਪ੍ਰਤੀਸ਼ਤ ਰਿਹਾ, ਜੋ ਇਸ ਸੀਜ਼ਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇਸ ਸਮੇਂ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜੀ ਜਾਂਦੀ ਹੈ। ਪਰਾਲੀ ਸਾੜਨ ਨਾਲ ਖੁੱਲ੍ਹੀ ਹਵਾ ਵਿੱਚ ਸਾਹ ਲੈਣਾ ਔਖਾ ਹੋ ਜਾਂਦਾ ਹੈ। ਇਸ ਨਾਲ ਸਾਹ ਲੈਣ ਵਾਲੇ ਮਰੀਜ਼ਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ। -PTCNews


Top News view more...

Latest News view more...

PTC NETWORK