ਦਿੱਲੀ 'ਚ ਸ਼ੁਰੂ ਹੋਈਆਂ ਸੇਵਾਵਾਂ, ਕੇਜਰੀਵਾਲ ਨੇ ਜਨਤਾ ਨੂੰ ਕੀਤੀ ਅਪੀਲ
ਰਾਜਧਾਨੀ ਦਿੱਲੀ ’ਚ ਕੋਰੋਨਾ ਵਾਇਰਸ ਦੀ ਮੱਠੀ ਰਫ਼ਤਾਰ ਮਗਰੋਂ ਸੋਮਵਾਰ ਯਾਨੀ ਕਿ ਅੱਜ ਦਿੱਲੀ ਵਿਖੇ ਜਨਤਾ ਲਈ ਮੈਟਰੋ ਸੇਵਾ ਬਹਾਲ ਕਰ ਦਿੱਤੀ ਗਈ ਹੈ। ਮੈਟਰੋ ਸੇਵਾ ਕਰੀਬ 3 ਹਫ਼ਤਿਆਂ ਬਾਅਦ ਬਹਾਲ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੈਟਰੋ ਵਿਚ ਉਸ ਦੀ ਸਮਰੱਥਾ ਦੇ 50 ਫ਼ੀਸਦੀ ਯਾਤਰੀ ਹੀ ਬੈਠ ਸਕਣਗੇ ਅਤੇ ਖੜ੍ਹੇ ਹੋ ਕੇ ਯਾਤਰਾ ਕਰਨ ਦੀ ਆਗਿਆ ਨਹੀਂ ਹੋਵੇਗੀ। ਮੈਟਰੋ ਦੀਆਂ ਵੱਖ-ਵੱਖ ਲਾਈਨਾਂ ’ਤੇ ਸਿਰਫ਼ ਅੱਧੀਆਂ ਟਰੇਨਾਂ ਦਾ ਹੀ ਸੰਚਾਲਨ ਕੀਤਾ ਜਾਵੇਗਾ ਅਤੇ ਹਰ 5 ਤੋਂ 15 ਮਿੰਟ ਦੇ ਵਕਫ਼ੇ ’ਤੇ ਮੈਟਰੋ ਮਿਲੇਗੀ।
Read More : ਮੁੰਬਈ ‘ਚ ਇਮਾਰਤ ਡਿੱਗਣ ਨਾਲ ਵਾਪਰਿਆ ਹਾਦਸਾ 1 ਦੀ ਮੌਤ, ਕਈ ਜ਼ਖਮੀ ਇਸ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਨਲਾਕ ਦੀ ਪ੍ਰਕਿਰਿਆ ਤਹਿਤ ਲੋਕਾਂ ਨੂੰ ਕੋਵਿਡ ਉਪਯੁਕਤ ਵਿਵਹਾਰ ਕਰਨ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਤਾਲਾਬੰਦੀ ਵਿਚ ਹੋਰ ਛੋਟ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ 7 ਜੂਨ ਤੋਂ ਦਿੱਲੀ ਮੈਟਰੋ 50 ਫ਼ੀਸਦੀ ਸਮਰੱਥਾ ਨਾਲ ਚਲੇਗੀ ਅਤੇ ਬਜ਼ਾਰ ਆਡ-ਈਵਨ ਫਾਰਮੂਲੇ ਨਾਲ ਖੁੱਲ੍ਹਣਗੇ।आज से दिल्ली में कई गतिविधियाँ फिर से शुरू हो रही हैं। पर कोरोना से बचाव के सभी एहतियात पूरी तरह से बरतें - मास्क पहनें, सोशल डिस्टेन्सिंग रखें और हाथ धोते रहें, बिल्कुल ढिलाई नहीं करनी। कोरोना संक्रमण से बचकर भी रहना है और अर्थव्यवस्था को फिर से पटरी पर भी लाना है। — Arvind Kejriwal (@ArvindKejriwal) June 7, 2021