ਸਾੜੀ ਪਾਉਣ ਵਾਲੀ ਔਰਤ ਨੂੰ ਅੰਦਰ ਜਾਣ ਤੋਂ ਰੋਕਣ ਵਾਲਾ ਰੈਸਟੋਰੈਂਟ ਬੰਦ
ਨਵੀਂ ਦਿੱਲੀ- ਸਾੜ੍ਹੀ ਦੇ ਨਾਲ ਰੈਸਟੋਰੈਂਟ ਦੇ ਅੰਦਰ ਜਾਣ ਤੋਂ ਰੋਕਣ ਵਾਲੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਹੁਣ ਸਾੜੀ ਪਾਉਣ ਵਾਲੀ ਔਰਤ ਨੂੰ ਅੰਦਰ ਜਾਣ ਤੋਂ ਰੋਕਣ ਵਾਲਾ ਰੈਸਟੋਰੈਂਟ ਬੰਦ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਰੈਸਟੋਰੈਂਟ ਬਿਨ੍ਹਾਂ ਲਾਇਸੈਂਸ ਤੋਂ ਇਹ ਰੈਸਟੋਰੈਂਟ ਚਲਾ ਰਿਹਾ ਸੀ। ਦੱਖਣੀ ਦਿੱਲੀ ਨਗਰ ਨਿਗਮ (ਐਸਡੀਐਮਸੀ) ਨੇ ਬੁੱਧਵਾਰ ਨੂੰ ਬਿਨਾਂ ਲਾਇਸੈਂਸ ਦੇ ਚੱਲ ਰਹੇ ਰੈਸਟੋਰੈਂਟ ਨੂੰ ਨੋਟਿਸ ਜਾਰੀ ਕਰਦਿਆਂ ਇਸਨੂੰ ਕੰਮਕਾਜ ਬੰਦ ਕਰਨ ਲਈ ਕਿਹਾ ਹੈ। ਜਵਾਬ ਵਿੱਚ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਰੈਸਟੋਰੈਂਟ ਬੰਦ ਕਰ ਦਿੱਤਾ ਹੈ।
ਐਸਡੀਐਮਸੀ ਵੱਲੋਂ 24 ਸਤੰਬਰ ਨੂੰ ਜਾਰੀ ਕੀਤੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਖੇਤਰ ਦੇ ਪਬਲਿਕ ਹੈਲਥ ਇੰਸਪੈਕਟਰ ਨੇ 21 ਸਤੰਬਰ ਨੂੰ ਜਾਂਚ ਦੌਰਾਨ ਪਾਇਆ ਕਿ ਰੈਸਟੋਰੈਂਟ ਬਿਨਾਂ ਕਿਸੇ ਸਿਹਤ ਵਪਾਰ ਲਾਇਸੈਂਸ ਦੇ ਚਲਾਇਆ ਜਾ ਰਿਹਾ ਸੀ। ਇੱਥੋਂ ਦੇ ਹਾਲਾਤ ਸਿਹਤ ਦੇ ਨਜ਼ਰੀਏ ਤੋਂ ਵੀ ਠੀਕ ਨਹੀਂ ਸਨ। ਇਸ ਨੇ ਜਨਤਕ ਸਥਾਨ 'ਤੇ ਵੀ ਕਬਜ਼ਾ ਕਰ ਲਿਆ ਸੀ। ਇਸ ਦੇ ਨਾਲ ਹੀ ਐਸਡੀਐਮਸੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜੇਕਰ ਕੋਈ ਹੋਟਲ ਜਾਂ ਰੈਸਟੋਰੈਂਟ ਵਿਚ ਔਰਤਾਂ ਨੂੰ ਸਾੜ੍ਹੀ ਪਾ ਕੇ ਆਉਣ ਤੋਂ ਰੋਕਦੀ ਹੈ ਤਾਂ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਜਾਣੋ ਪੂਰਾ ਮਾਮਲਾ
ਦਿੱਲੀ ਦੇ ਅੰਸਲ ਪਲਾਜ਼ਾ ਸਥਿਤ AQUILA ਰੈਸਟੋਰੈਂਟ 'ਤੇ ਕਥਿਤ ਤੌਰ' ਤੇ ਇਕ ਔਰਤ ਨੂੰ ਇਸ ਲਈ ਰੋਕਿਆ ਗਿਆ ਕਿਉਂਕਿ ਉਹ ਸਾੜ੍ਹੀ ਪਾ ਕੇ ਰੈਸਟੋਰੈਂਟ ਵਿਚ ਆਈ ਸੀ। ਜਦੋਂ ਪੀੜਤ ਅਨੀਤਾ ਚੌਧਰੀ ਨੇ ਸਟਾਫ ਨੂੰ ਪੁੱਛਿਆ ਕਿ ਕੀ ਸਾੜੀ ਪਹਿਨ ਕੇ ਆਉਣ ਦੀ ਇਜਾਜ਼ਤ ਨਹੀਂ ਸੀ? ਇਸ ਦੇ ਲਈ ਕਰਮਚਾਰੀ ਨੇ ਜਵਾਬ ਦਿੱਤਾ ਕਿ ਸਾੜ੍ਹੀਆਂ ਨੂੰ ਸਮਾਰਟ ਕੈਜੁਅਲਸ ਵਿਚ ਨਹੀਂ ਗਿਣਿਆ ਜਾਂਦਾ ਅਤੇ ਇੱਥੇ ਸਿਰਫ ਸਮਾਰਟ ਕੈਜੁਅਲਸ ਦੀ ਆਗਿਆ ਹੈ। ਮਹਿਲਾ ਅਨੀਤਾ ਨੇ ਹੋਟਲ ਕਰਮਚਾਰੀ ਨਾਲ ਬਹਿਸ ਦਾ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਤੋਂ ਬਾਅਦ ਇਸ ਮੁੱਦੇ ਨੇ ਜ਼ੋਰ ਫੜ ਲਿਆ ਹੈ।
-PTC News