ਲਾਲ ਕਿਲ੍ਹਾ ਹਿੰਸਾ ਮਾਮਲੇ ਨੂੰ ਲੈ ਕੇ ਦਿੱਲੀ ਪੁਲੀਸ ਨੇ ਇੰਦਰਜੀਤ ਨਿੱਕੂ ,ਲੱਖਾ ਸਿਧਾਣਾ ਸਮੇਤ ਕਈ ਤਸਵੀਰਾਂ ਕੀਤੀਆਂ ਜਾਰੀ
ਨਵੀਂ ਦਿੱਲੀ :ਦਿੱਲੀ 'ਚ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਦੰਗਾਕਾਰੀਆਂ ਖਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। ਹੁਣ ਦਿੱਲੀ ਪੁਲਿਸ ਨੇ 26 ਜਨਵਰੀ ਦੀ ਹਿੰਸਾ ਵਿੱਚ ਸ਼ਾਮਲ ਦੰਗਾਕਾਰੀਆਂ ਦੀ ਤਸਵੀਰਾਂ ਜਾਰੀ ਕੀਤੀਆਂ ਹਨ। ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਸਬੰਧ 'ਚ ਅੱਜ ਦਿੱਲੀ ਪੁਲਿਸ ਵੱਲੋਂ ਕੁੱਝ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ 'ਚ ਕੁਝ ਵੱਡੇ ਚਿਹਰੇ ਸਾਹਮਣੇ ਆਏ ਹਨ।
ਪੜ੍ਹੋ ਹੋਰ ਖ਼ਬਰਾਂ : ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ
[caption id="attachment_476191" align="aligncenter" width="696"]
ਲਾਲ ਕਿਲ੍ਹਾ ਹਿੰਸਾ ਮਾਮਲੇ ਨੂੰ ਲੈ ਕੇਦਿੱਲੀ ਪੁਲੀਸ ਨੇ ਇੰਦਰਜੀਤ ਨਿੱਕੂ ,ਲੱਖਾ ਸਿਧਾਣਾ ਸਮੇਤ ਕਈ ਤਸਵੀਰਾਂ ਕੀਤੀਆਂ ਜਾਰੀ[/caption]
ਇਨ੍ਹਾਂ ਤਸਵੀਰਾਂ 'ਚ ਪ੍ਰਸਿੱਧ ਪੰਜਾਬੀ ਗਾਇਕ ਇੰਦਰਜੀਤ ਨਿੱਕੂ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ , ਕਿਸਾਨ -ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ,ਲੱਖਾ ਸਿਧਾਣਾ ,ਲਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਦਾ ਨਵ- ਨਿਯੁਕਤ ਐਮਸੀ (ਪੱਟੀ) ਵੀ ਸ਼ਾਮਿਲ ਹਨ। ਇਸ ਦੇ ਇਲਾਵਾ ਤਿੰਨ ਲੜਕੀਆਂ ਵੀ ਸ਼ਾਮਲ ਹਨ। ਇਸ ਮਾਮਲੇ ‘ਚ ਪੰਜਾਬੀ ਅਦਾਕਾਰ ਦੀਪ ਸਿੱਧੂ , ਇਕਬਾਲ ਸਿੰਘ , ਸੁਖਦੇਵ ਸਿੰਘ ਨੂੰ ਦਿੱਲੀ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੈ।
[caption id="attachment_476190" align="aligncenter" width="1280"]
ਲਾਲ ਕਿਲ੍ਹਾ ਹਿੰਸਾ ਮਾਮਲੇ ਨੂੰ ਲੈ ਕੇਦਿੱਲੀ ਪੁਲੀਸ ਨੇ ਇੰਦਰਜੀਤ ਨਿੱਕੂ ,ਲੱਖਾ ਸਿਧਾਣਾ ਸਮੇਤ ਕਈ ਤਸਵੀਰਾਂ ਕੀਤੀਆਂ ਜਾਰੀ[/caption]
ਦੱਸਣਯੋਗ ਹੈ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਅਤੇ ਪੁਲਿਸ ਵਿੱਚ ਝੜਪਾਂ ਹੋਈਆਂ ਸਨ। ਇਸ ਸਮੇਂ ਦੌਰਾਨ ਬਹੁਤ ਸਾਰੇ ਮੁਜ਼ਾਹਰਾਕਾਰੀ ਟਰੈਕਟਰ ਚਲਾ ਕੇ ਲਾਲ ਕਿਲ੍ਹੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਉਥੇ ਪੋਲ 'ਤੇ ਧਾਰਮਿਕ ਝੰਡਾ ਲਾਇਆ ਸੀ। ਦੀਪ ਸਿੱਧੂ ਉੱਪਰ ਇਲਜ਼ਾਮ ਹੈ ਕਿ ਉਸ ਨੇ 25 ਅਤੇ 26 ਤਰੀਕ ਨੂੰ ਪ੍ਰਦਰਸ਼ਨਕਾਰੀਆਂ ਨੂੰ ਭੜਕਾਇਆ ਹੈ।
[caption id="attachment_476189" align="aligncenter" width="1280"]
ਲਾਲ ਕਿਲ੍ਹਾ ਹਿੰਸਾ ਮਾਮਲੇ ਨੂੰ ਲੈ ਕੇਦਿੱਲੀ ਪੁਲੀਸ ਨੇ ਇੰਦਰਜੀਤ ਨਿੱਕੂ ,ਲੱਖਾ ਸਿਧਾਣਾ ਸਮੇਤ ਕਈ ਤਸਵੀਰਾਂ ਕੀਤੀਆਂ ਜਾਰੀ[/caption]
ਇਸ ਤੋਂ ਦੋ ਦਿਨ ਪਹਿਲਾਂ ਪੁਲਿਸ ਨੇ ਗਣਤੰਤਰ ਦਿਵਸ ‘ਤੇ ਹੋਈ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਮੋਸਟ ਵਾਂਟੇਡ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਉਕਤ ਵਿਅਕਤੀ ਦੀ ਪਛਾਣ 30 ਸਾਲਾ ਮਨਿੰਦਰ ਸਿੰਘ ਉਰਫ ਮੋਨੀ ਵਜੋਂ ਹੋਈ, ਜੋ ਪੇਸ਼ੇ ਵਜੋਂ ਕਾਰ ਮਕੈਨਿਕ ਹੈ। 16 ਫਰਵਰੀ ਨੂੰ ਮਨਿੰਦਰ ਨੂੰ ਇੰਸਪੈਕਟਰ ਪਵਨ ਕੁਮਾਰ ਅਤੇ ਇੰਸਪੈਕਟਰ ਕਰਮਬੀਰ ਦੀ ਟੀਮ ਨੇ ਸ਼ਿਵਕੁਮਾਰ ਦੀ ਅਗਵਾਈ ਹੇਠ ਕੰਮ ਕਰਦੇ ਸੀਡੀ ਬਲਾਕ ਪੀਤਮਪੁਰਾ ਨੇੜੇ ਬੱਸ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ।
[caption id="attachment_476188" align="aligncenter" width="1280"]
ਲਾਲ ਕਿਲ੍ਹਾ ਹਿੰਸਾ ਮਾਮਲੇ ਨੂੰ ਲੈ ਕੇ ਦਿੱਲੀ ਪੁਲੀਸ ਨੇ ਇੰਦਰਜੀਤ ਨਿੱਕੂ ,ਲੱਖਾ ਸਿਧਾਣਾ ਸਮੇਤ ਕਈ ਤਸਵੀਰਾਂ ਕੀਤੀਆਂ ਜਾਰੀ[/caption]
ਪੜ੍ਹੋ ਹੋਰ ਖ਼ਬਰਾਂ : ਮੱਧ ਪ੍ਰਦੇਸ਼ ਦੇ ਮੰਡਲਾ 'ਚ ਬਾਰਾਤੀਆਂ ਨਾਲ ਭਰੀ ਬੱਸ ਪਲਟੀ , ਇੱਕ ਦੀ ਮੌਤ, 12 ਜ਼ਖਮੀ
ਸਵਰੂਪ ਨਗਰ ਵਿਚ ਉਸ ਦੇ ਘਰ ਵਿਚੋਂ 4.3 ਫੁੱਟ ਦੀਆਂ 2 ਤਲਵਾਰਾਂ (ਖੰਡਾ) ਵੀ ਬਰਾਮਦ ਹੋਈਆਂ ਹਨ, ਜਿਨ੍ਹਾਂ ਨੂੰ ਲਾਲ ਕਿਲ੍ਹੇ 'ਤੇ ਲਹਿਰਾਉਂਦੇ ਦੇਖਿਆ ਗਿਆ ਸੀ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਵਿਚ ਗ੍ਰਿਫ਼ਤਾਰ ਵਿਅਕਤੀ ਦੋਵੇਂ ਤਲਵਾਰਾਂ ਹਵਾ ਵਿਚ ਲਹਿਰਾਉਂਦਾ ਨਜ਼ਰ ਆਇਆ ਸੀ। ਪੁਲਿਸ ਅਨੁਸਾਰ ਮਨਿੰਦਰ ਸਿੰਘ ਹਵਾ ਵਿੱਚ ਖੰਡਾ ਲਹਿਰਾ ਰਿਹਾ ਸੀ ਅਤੇ ਲੋਕਾਂ ਨੂੰ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਲਈ ਪ੍ਰੇਰਿਤ ਕਰ ਰਿਹਾ ਸੀ। ਉਸਨੇ ਕਈ ਭੜਕਾਊ ਪੋਸਟਾਂ ਵੀ ਪੋਸਟ ਕੀਤੀਆਂ ਸੀ ਅਤੇ ਉਹ ਸਿੰਘੂ ਸਰਹੱਦ 'ਤੇ ਜਾਂਦਾ ਸੀ।
-PTCNews