ਕੋਰੋਨਾ ਡਿਊਟੀ 'ਚ ਰੁੱਝੇ ASI ਨੇ ਟਾਲਿਆ ਧੀ ਦਾ ਵਿਆਹ , ਹੁਣ ਤੱਕ 1100 ਲਾਸ਼ਾਂ ਦਾ ਕੀਤਾ ਸਸਕਾਰ
ਨਵੀਂ ਦਿੱਲੀ : ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਪੁਲਿਸ ਸਟੇਸ਼ਨ 'ਚ ਤਾਇਨਾਤ 56 ਸਾਲਾ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਰਾਕੇਸ਼ ਕੁਮਾਰ ਨੇ ਆਪਣੀ ਡਿਊਟੀ ਕਾਰਨ ਆਪਣੀ ਧੀ ਦਾ ਵਿਆਹ ਮੁਲਤਵੀ ਕਰ ਦਿੱਤਾ ਹੈ ਜੋ ਕਿ 7 ਮਈ ਯਾਨੀ ਅੱਜ ਹੋਣ ਵਾਲਾ ਸੀ। ਰਾਕੇਸ਼ ਕੁਮਾਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਨਹੀਂ ਛੱਡਣਾ ਚਾਹੁੰਦਾ।
ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਡਰਾਈਵਰ ਨੇ ਲਏ 1,20,000 ਰੁਪਏ
[caption id="attachment_495585" align="aligncenter" width="300"]
ਕੋਰੋਨਾ ਡਿਊਟੀ 'ਚ ਰੁੱਝੇ ASI ਨੇ ਟਾਲਿਆ ਧੀ ਦਾ ਵਿਆਹ , ਹੁਣ ਤੱਕ 1100 ਲਾਸ਼ਾਂ ਦਾ ਕੀਤਾ ਸਸਕਾਰ[/caption]
ਰਾਕੇਸ਼ ਕੁਮਾਰ ਨੇ ਆਪਣੀ ਧੀ ਦੇ ਵਿਆਹ ਨੂੰ ਮੁਲਤਵੀ ਕਰਨ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਉਹ ਇਸ ਸਮੇਂ ਜਸ਼ਨ ਮਨਾਉਣ ਬਾਰੇ ਕਿਵੇਂ ਸੋਚ ਸਕਦੇ ਹਨ? ਰਾਕੇਸ਼ ਕੁਮਾਰ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਉੱਥੇ ਹੀ ਰਹਿੰਦੇ ਹਨ। ਉਨ੍ਹਾਂ ਦੀ ਲੜਕੀ ਦਾ ਵਿਆਹ 7 ਮਈ ਨੂੰ ਹੋਣਾ ਸੀ ਪਰ ਉਨ੍ਹਾਂ ਨੇ ਵਿਆਹ ਮੁਲਤਵੀ ਕਰ ਦਿੱਤਾ ਹੈ।
[caption id="attachment_495584" align="aligncenter" width="270"]
ਕੋਰੋਨਾ ਡਿਊਟੀ 'ਚ ਰੁੱਝੇ ASI ਨੇ ਟਾਲਿਆ ਧੀ ਦਾ ਵਿਆਹ , ਹੁਣ ਤੱਕ 1100 ਲਾਸ਼ਾਂ ਦਾ ਕੀਤਾ ਸਸਕਾਰ[/caption]
ਉਨ੍ਹਾਂ ਕਿਹਾ ਕਿ ਹਾਲਾਂਕਿ ਮੈਂ ਹਰ ਵਾਰ ਪੀਪੀਈ ਕਿੱਟ ਅਤੇ ਡਬਲ ਮਾਸਕ ਪਹਿਨਦਾ ਹਾਂ ਪਰ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਖ਼ਤਰੇ 'ਚ ਨਹੀਂ ਪਾਉਣਾ ਚਾਹੁੰਦਾ। ਇੱਥੇ ਬਹੁਤ ਸਾਰੇ ਪਰਿਵਾਰ ਹਨ, ਜਿਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ। ਇਹ ਹੁਣ ਮੇਰਾ ਫਰਜ਼ ਹੈ। ਮੈਂ ਇਸ ਨੂੰ ਕਿਵੇਂ ਛੱਡ ਸਕਦਾ ਹਾਂ ਅਤੇ ਆਪਣੀ ਧੀ ਦੇ ਵਿਆਹ ਦਾ ਜਸ਼ਨ ਮਨਾ ਸਕਦਾ ਹਾਂ ?
[caption id="attachment_495586" align="aligncenter" width="300"]
ਕੋਰੋਨਾ ਡਿਊਟੀ 'ਚ ਰੁੱਝੇ ASI ਨੇ ਟਾਲਿਆ ਧੀ ਦਾ ਵਿਆਹ , ਹੁਣ ਤੱਕ 1100 ਲਾਸ਼ਾਂ ਦਾ ਕੀਤਾ ਸਸਕਾਰ[/caption]
ਦਰਅਸਲ 'ਚ ਰਾਕੇਸ਼ ਕੁਮਾਰ ਉਨ੍ਹਾਂ ਲੋਕਾਂ ਦਾ ਅੰਤਮ ਸਸਕਾਰ ਕਰ ਰਹੇ ਹਨ, ਜਿਨ੍ਹਾਂ ਦਾ ਸਸਕਾਰ ਕਰਨ ਲਈ ਕੋਈ ਨਹੀਂ ਹੈ। ਉਹ ਆਪਣੀ ਇਹ ਡਿਊਟੀ ਦਿੱਲੀ ਦੇ ਲੋਧੀ ਸ਼ਮਸ਼ਾਨਘਾਟ ਵਿਖੇ ਨਿਭਾ ਰਹੇ ਹਨ। ਰਾਕੇਸ਼ ਕੁਮਾਰ 13 ਅਪ੍ਰੈਲ ਤੋਂ 50 ਤੋਂ ਵੱਧ ਲਾਸ਼ਾਂ ਦਾ ਅੰਤਮ ਸਸਕਾਰ ਕਰ ਚੁੱਕਿਆ ਹੈ। ਹੁਣ ਤੱਕ ਉਸ ਨੇ ਸ਼ਮਸ਼ਾਨਘਾਟ ਵਿਚ ਘੱਟੋ -ਘੱਟ 1100 ਲਾਸ਼ਾਂ ਦੇ ਸਸਕਾਰ ਵਿਚ ਸਹਾਇਤਾ ਕੀਤੀ ਹੈ।
[caption id="attachment_495582" align="aligncenter" width="300"]
ਕੋਰੋਨਾ ਡਿਊਟੀ 'ਚ ਰੁੱਝੇ ASI ਨੇ ਟਾਲਿਆ ਧੀ ਦਾ ਵਿਆਹ , ਹੁਣ ਤੱਕ 1100 ਲਾਸ਼ਾਂ ਦਾ ਕੀਤਾ ਸਸਕਾਰ[/caption]
ਪੰਜਾਬ ਸਰਕਾਰ ਵੱਲੋਂ ਮੁਕੰਮਲ ਲੌਕਡਾਊਨ ਲਾਉਣ ਤੋਂ ਇਨਕਾਰ , ਪੜ੍ਹੋ ਹੋਰ ਕੀ ਕੀਤੇ ਐਲਾਨ
ਦਿੱਲੀ ਪੁਲਿਸ ਕਮਿਸ਼ਨਰ ਐਸ ਐਨ ਸ਼੍ਰੀਵਾਸਤਵ ਨੇ ਵੀ ਕੁਮਾਰ ਦੀ ਸ਼ਲਾਘਾ ਕੀਤੀ ਅਤੇ ਟਵੀਟ ਕੀਤਾ: "ਕੋਰੋਨਾ ਸਮੇਂ ਨੇ ਕੁਝ ਅਸਲ ਨਾਇਕਾਂ ਨੂੰ ਅੱਗੇ ਤੋਰਿਆ ਹੈ। ਏਐਸਆਈ ਰਾਕੇਸ਼ ਉੱਚੇ ਪੱਧਰ ਦੀ ਪ੍ਰਸ਼ੰਸਾ ਅਤੇ ਉਤਸ਼ਾਹ ਦੇ ਹੱਕਦਾਰ ਹਨ। ਅਸਲ ਵਿੱਚ ਇਹ ਉਹ ਇਨਸਾਨ ਹਨ ,ਜੋ ਸਮਾਜ ਨੂੰ ਅੱਗੇ ਤੋਰਦੇ ਹਨ। ਜਿਹਨਾਂ ਤੋਂ ਕਈਆਂ ਨੂੰ ਸਿੱਖਣ ਦੀ ਜ਼ਰੂਰਤ ਹੈ।
-PTCNews