ਦਿੱਲੀ 'ਚ ਹੁਣ 17 ਮਈ ਤੱਕ ਵਧਾਇਆ ਗਿਆ ਲੌਕਡਾਊਨ, ਇਸ ਵਾਰ ਹੋਵੇਗੀ ਜ਼ਿਆਦਾ ਸਖ਼ਤੀ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਚ ਲੌਕਡਾਊਨ ਇੱਕ ਹਫ਼ਤੇ ਲਈ ਹੋਰ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਦਿੱਲੀ ਵਿਚ ਹੁਣ 17 ਮਈ ਯਾਨੀ ਅਗਲੇ ਸੋਮਵਾਰ ਸਵੇਰੇ 5 ਵਜੇ ਤੱਕ ਲੌਕਡਾਊਨ ਲਾਗੂ ਰਹੇਗਾ।
ਕੀ ਨੱਕ 'ਚ ਨਿੰਬੂ ਦੇ ਰਸ ਦੀਆਂ 2 ਬੂੰਦਾਂ ਪਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ ? ਜਾਣੋਂ ਇਸ ਦਾਅਵੇ ਦੀ ਸੱਚਾਈ
[caption id="attachment_496014" align="aligncenter" width="300"]
ਦਿੱਲੀ 'ਚ ਹੁਣ 17 ਮਈ ਤੱਕ ਵਧਾਇਆ ਗਿਆ ਲੌਕਡਾਊਨ, ਇਸ ਵਾਰ ਹੋਵੇਗੀ ਜ਼ਿਆਦਾ ਸਖ਼ਤੀ[/caption]
ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਤਾਲਾਬੰਦੀ ਜ਼ਿਆਦਾ ਸਖ਼ਤ ਹੋਵੇਗੀ ਤਾਂ ਕਿ ਕੋਰੋਨਾ ਵਾਇਰਸ ਦੀ ਰਫ਼ਤਾਰ ਨੂੰ ਕਾਬੂ ਕੀਤਾ ਜਾ ਸਕੇ। ਦਿੱਲੀ ਵਿਚ ਸੋਮਵਾਰ ਤੋਂ ਅਗਲੇ ਇਕ ਹਫਤੇ ਤੱਕ ਮੈਟਰੋ ਸੇਵਾਵਾਂ ਵੀ ਬੰਦ ਰਹਿਣਗੀਆਂ। ਜਨਤਕ ਥਾਵਾਂ 'ਤੇ ਵਿਆਹ ਸਮਾਰੋਹਾਂ ਦੀ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਘਰਾਂ 'ਚ ਹੀ ਵਿਆਹ ਦੀ ਇਜਾਜ਼ਤ ਹੋਵੇਗੀ, ਇਸ 'ਚ 20 ਤੋਂ ਵੱਧ ਲੋਕ ਇਕੱਠੇ ਨਹੀਂ ਹੋਣਗੇ।
[caption id="attachment_496013" align="aligncenter" width="300"]
ਦਿੱਲੀ 'ਚ ਹੁਣ 17 ਮਈ ਤੱਕ ਵਧਾਇਆ ਗਿਆ ਲੌਕਡਾਊਨ, ਇਸ ਵਾਰ ਹੋਵੇਗੀ ਜ਼ਿਆਦਾ ਸਖ਼ਤੀ[/caption]
ਕੇਜਰੀਵਾਲ ਨੇਕਿਹਾ ਕਿ ਕੋਰੋਨਾ ਦੇ ਕੇਸ ਘੱਟ ਹੋਏ ਹਨ ਪਰ ਅਜੇ ਤੱਕ ਢਿੱਲ ਨਹੀਂ ਵਰਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਦਿੱਲੀ 'ਚ ਲੌਕਡਾਊਨ ਦਾ ਚੰਗਾ ਅਸਰ ਵੇਖਣ ਨੂੰ ਮਿਲ ਰਿਹਾ ਹੈ। 26 ਅਪ੍ਰੈਲ ਤੋਂ ਬਾਅਦ ਨਵੇਂ ਮਾਮਲਿਆਂ 'ਚ ਹੌਲੀ-ਹੌਲੀ ਕਮੀ ਵੀ ਆਉਣ ਲੱਗੀ ਹੈ। ਪਿਛਲੇ 2-3 ਦਿਨਾਂ ਵਿਚ ਕੋਰੋਨਾ ਦੀ ਦਰ 35 ਫ਼ੀਸਦੀ ਘਟ ਕੇ 23 ਫ਼ੀਸਦੀ 'ਤੇ ਆ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਲੌਕਡਾਊਨਦਾ ਪੂਰੀ ਤਰ੍ਹਾਂ ਪਾਲਣ ਕੀਤਾ ਹੈ।
[caption id="attachment_496012" align="aligncenter" width="276"]
ਦਿੱਲੀ 'ਚ ਹੁਣ 17 ਮਈ ਤੱਕ ਵਧਾਇਆ ਗਿਆ ਲੌਕਡਾਊਨ, ਇਸ ਵਾਰ ਹੋਵੇਗੀ ਜ਼ਿਆਦਾ ਸਖ਼ਤੀ[/caption]
ਕੇਜਰੀਵਾਲ ਨੇ ਕਿਹਾ ਦਿੱਲੀ 'ਚ ਸਭ ਤੋਂ ਵੱਡੀ ਦਿੱਕਤ ਆਕਸੀਜਨ 'ਚ ਆਈ ਸੀ। ਆਮ ਦਿਨਾਂ 'ਚ ਜਿੰਨੀ ਆਕਸੀਜਨ ਦੀ ਲੋੜ ਪੈਂਦੀ ਹੈ। ਉਸ ਤੋਂ ਕਈ ਗੁਣਾਂ ਜ਼ਿਆਦਾ ਆਕਸੀਜਨ ਦੀ ਲੋੜ ਪੈਣ ਲੱਗੀ। ਹਾਈਕੋਰਟ, ਸੁਪਰੀਮ ਕੋਰਟ ਦੇ ਹੁਕਮਾਂ 'ਤੇ ਕੇਂਦਰ ਦੇ ਸਹਿਯੋਗ ਨਾਲ ਦਿੱਲੀ ਦੀ ਆਕਸੀਜਨ ਦੀ ਸਥਿਤੀ ਸੰਭਲੀ ਹੈ। ਦੱਸ ਦੇਈਏ ਕਿਇਹ ਚੌਥੀ ਵਾਰ ਹੈ, ਜਦੋਂ ਦਿੱਲੀ ’ਚ ਲੌਕਡਾਊਨ ਵਧਾਇਆ ਗਿਆ ਹੈ।
[caption id="attachment_496010" align="aligncenter" width="300"]
ਦਿੱਲੀ 'ਚ ਹੁਣ 17 ਮਈ ਤੱਕ ਵਧਾਇਆ ਗਿਆ ਲੌਕਡਾਊਨ, ਇਸ ਵਾਰ ਹੋਵੇਗੀ ਜ਼ਿਆਦਾ ਸਖ਼ਤੀ[/caption]
ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ
ਦਿੱਲੀ ’ਚ 19 ਅਪ੍ਰੈਲ ਤੋਂ ਲੌਕਡਾਊਨ ਚੱਲ ਰਿਹਾ ਹੈ।ਕੋਰੋਨਾ ਕੇਸਾਂ ਦੇ ਵਾਧੇ ਨੂੰ ਵੇਖਦਿਆਂ ਨੂੰ ਸਰਕਾਰ ਨੇ ਇਹ ਫ਼ੈਸਲਾ ਲਿਆ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਹੈ, ਜਾਨ ਹੈ ਤਾਂ ਜਹਾਨ ਹੈ। ਇਸ ਲਈ ਦਿੱਲੀ ਸਰਕਾਰ ਨੇ ਤਾਲਾਬੰਦੀ ਲੈ ਕੇ ਸਖ਼ਤੀ ਕੀਤੀ ਹੈ।
-PTCNews