ਅਹਿਮ ਖ਼ਬਰ: ਦਿੱਲੀ 'ਚ ਇੱਕ ਹਫ਼ਤੇ ਲਈ ਹੋਰ ਵਧਾਇਆ ਗਿਆ ਲੌਕਡਾਊਨ
ਭਾਵੇਂ ਹੀ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਘਾਟਾ ਹੁੰਦਾ ਜਾ ਰਿਹਾ ਹੈ , ਪਰ ਅਜੇ ਵੀ ਕੁਝ ਅਜਿਹੇ ਸੂਬੇ ਹਨ ਜਿੰਨਾ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਿਨ ਬਦਿਨ ਵੱਧ ਰਹੀ ਹੈ , ਉਹਨਾਂ ਚ ਹੀ ਸ਼ਾਮਿਲ ਹੈ ਦੇਸ਼ ਦੀ ਰਾਜਥਾਨੀ ਦਿੱਲੀ ਜਿਥੇ ਕੋਰੋਨਾ ਮਾਮਲੇ ਵਧਦੇ ਦੇਖ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ’ਚ ਲਾਈ ਗਈ ਤਾਲਾਬੰਦੀ ਦੀ ਮਿਆਦ 31 ਮਈ ਸਵੇਰੇ 5 ਵਜੇ ਤੱਕ ਵਧਾ ਦਿੱਤੀ ਗਈ ਹੈ।
ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਐਤਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਕੇਸ ਘੱਟਣ ’ਤੇ ਅਸੀਂ ਦਿੱਲੀ ਨੂੰ 31 ਮਈ ਤੋਂ ਬਾਅਦ ਅਨਲਾਕ ਕਰਾਂਗੇ, ਉਦੋਂ ਤੱਕ ਸਾਡੀ ਕੋਰੋਨਾ ਖ਼ਿਲਾਫ਼ ਜੰਗ ਜਾਰੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਸੀਆਂ ਦੀ ਰਾਏ ਮੁਤਾਬਕ ਹੀ ਤਾਲਾਬੰਦੀ ਨੂੰ ਇਕ ਹਫ਼ਤੇ ਲਈ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ
ਦੱਸ ਦੇਈਏ ਕਿ ਦਿੱਲੀ ’ਚ 18 ਅਪ੍ਰੈਲ ਤੋਂ ਸ਼ੁਰੂ ਹੋਈ ਤਾਲਾਬੰਦੀ ਭਲਕੇ ਯਾਨੀ ਕਿ 24 ਮਈ ਨੂੰ ਖ਼ਤਮ ਹੋਣ ਵਾਲੀ ਸੀ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਇਸ ਨੂੰ ਇਕ ਹਫ਼ਤੇ ਹੋਰ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਹੁਣ ਦਿੱਲੀ ਵਿਚ 31 ਮਈ ਤੱਕ ਤਾਲਾਬੰਦੀ ਜਾਰੀ ਰਹੇਗੀ।