ਕਾਲਕਾ-ਹਾਵੜਾ ਐਕਸਪ੍ਰੈਸ 'ਚ ਲੱਗੀ ਭਿਆਨਕ ਅੱਗ, 2 ਯਾਤਰੀ ਗੰਭੀਰ ਜ਼ਖਮੀ
ਕਾਲਕਾ-ਹਾਵੜਾ ਐਕਸਪ੍ਰੈਸ 'ਚ ਲੱਗੀ ਭਿਆਨਕ ਅੱਗ, 2 ਯਾਤਰੀ ਗੰਭੀਰ ਜ਼ਖਮੀ,ਨਵੀਂ ਦਿੱਲੀ : ਅੱਜ ਸਵੇਰੇ ਦਿੱਲੀ - ਅੰਮ੍ਰਿਤਸਰ ਰੇਲਵੇ ਟ੍ਰੈਕ 'ਤੇ ਵੱਡਾ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰਿਆਣੇ ਦੇ ਕੁਰੁਕਸ਼ੇਤਰ ਦੇ ਧੀਰਪੁਰ ਪਿੰਡ ਦੇ ਨੇੜੇ ਕਾਲਕਾ - ਹਾਵੜਾ ਐਕਸਪ੍ਰੈਸ 'ਚ ਸ਼ਾਰਟ ਸਕਰਿਟ ਦੇ ਕਾਰਨ ਅੱਗ ਲੱਗ ਗਈ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ।
ਇਸ ਘਟਨਾ 'ਚ 2 ਮੁਸਾਫਰਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲ ਰਹੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਸਮੇਂ ਦੇ ਨਾਲ ਜ਼ਖਮੀਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।ਸੂਤਰਾਂ ਅਨੁਸਾਰ ਬੀਤੀ ਸ਼ਾਮ ਟ੍ਰੇਨ ਕਾਲਕਾ ਤੋਂ ਦਿੱਲੀ ਲਈ ਰਵਾਨਾ ਹੋਈ ਸੀ। ਅੱਜ ਸਵੇਰੇ ਜਿਵੇਂ ਹੀ ਟ੍ਰੇਨ ਧੀਰਪੁਰ ਦੇ ਕੋਲ ਪਹੁੰਚੀ , ਤਾਂ ਅਚਾਨਕ ਹੀ ਟ੍ਰੇਨ 'ਚ ਅੱਗ ਲੱਗ ਗਈ।
ਟ੍ਰੇਨ ਵਿੱਚ ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਮੌਕੇ ਉੱਤੇ ਪੁੱਜੇ ਅਧਿਕਾਰੀਆਂ ਨੇ ਇਸ 'ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ 'ਤੇ ਆਪਣੀ ਜਾਂਚ 'ਚ ਜੁਟ ਗਈ। —PTC NewsHaryana: Fire had broken out in the front coach of Kalka Howrah Express between Dhirpur to Dhoda Khedi Railway Station, near Kurukshetra earlier this morning. No casualties reported. 2 passengers, facing breathing difficulties, shifted to a hospital. Train movement is normal. — ANI (@ANI) November 27, 2018