ਦਿੱਲੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 2.1 ਰਹੀ ਤੀਬਰਤਾ
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਜ਼ਦੀਕ ਐਤਵਾਰ ਸਵੇਰੇ 12 ਵਜੇ ਦੇ ਕਰੀਬ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ।
ਪੜੋ ਹੋਰ ਖਬਰਾਂ: ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ‘ਚ ਤਾਇਨਾਤ ASI ਦੀ ਗੋਲੀ ਲੱਗਣ ਨਾਲ ਮੌਤ
ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਮੁਤਾਬਕ ਐਤਵਾਰ ਦੁਪਹਿਰ ਨਵੀਂ ਦਿੱਲੀ ਦੇ ਨਜ਼ਦੀਕ ਰਿਕਟਰ ਪੈਮਾਨੇ ਉੱਤੇ 2.1 ਤੀਬਰਤਾ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਏਜੰਸੀ ਅਨੁਸਾਰ ਭੂਚਾਲ ਦਾ ਕੇਂਦਰ ਨਵੀਂ ਦਿੱਲੀ ਤੋਂ 8 ਕਿਲੋਮੀਟਰ ਉੱਤਰਪੱਛਮ ਵਿਚ ਸਤ੍ਹਾ ਤੋਂ 7 ਕਿਲੋਮੀਟਰ ਦੀ ਗਹਿਰਾਈ ਉੱਤੇ ਸੀ। ਭੂਚਾਲ ਦੇ ਝਟਕੇ ਭਾਰਤੀ ਸਮੇਂ ਮੁਤਾਬਕ 12:02 ਵਜੇ ਮਹਿਸੂਸ ਹੋਏ।
ਪੜੋ ਹੋਰ ਖਬਰਾਂ: ਉੱਤਰਾਖੰਡ: ਭਾਰੀ ਮੀਂਹ ਕਾਰਨ ਵਧਿਆ ਹੜ੍ਹ ਦਾ ਖਤਰਾ, ਯੂਪੀ ਸਮੇਤ 12 ਜ਼ਿਲਿਆਂ ‘ਚ ਰੈੱਡ ਅਲਰਟ
-PTC News