ਦਿੱਲੀ: ਅਕਸ਼ਰਧਾਮ ਮੰਦਰ ਨੇੜੇ ਕਾਰ 'ਚ ਲੱਗੀ ਭਿਆਨਕ ਅੱਗ, ਤਿੰਨ ਦਿਨਾਂ 'ਚ ਵਾਪਰੀ ਦੂਜੀ ਘਟਨਾ
ਦਿੱਲੀ: ਅਕਸ਼ਰਧਾਮ ਮੰਦਰ ਨੇੜੇ ਕਾਰ 'ਚ ਲੱਗੀ ਭਿਆਨਕ ਅੱਗ, ਤਿੰਨ ਦਿਨਾਂ 'ਚ ਵਾਪਰੀ ਦੂਜੀ ਘਟਨਾ,ਨਵੀਂ ਦਿੱਲੀ: ਪੂਰਬੀ ਦਿੱਲੀ ਅਕਸ਼ਰਧਾਮ ਮੰਦਰ ਨੇੜੇ ਅੱਜ ਉਸ ਸਮੇਂ ਹਫੜਾ ਦਫੜੀ ਮੱਚ ਗਈ , ਜਦੋ ਦੇਖਦੇ-ਦੇਖਦੇ ਇੱਕ ਕਾਰ ਅੱਗ ਦਾ ਗੋਲਾ ਬਣ ਗਈ। ਵਾਹਨ ਦੇ ਅੰਦਰੋਂ ਸੀ.ਐੱਨ.ਜੀ. ਲੀਕ ਹੋਣ ਨੂੰ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ।
ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਅਧਿਕਾਰੀਆਂ ਨੇ ਕਿਹਾ,''ਸਾਨੂੰ ਸਵੇਰੇ ਕਰੀਬ 11.25 ਵਜੇ ਹਾਦਸੇ ਬਾਰੇ ਫੋਨ ਆਇਆ।
ਫਾਇਰ ਬ੍ਰਿਗੇਡ ਵਿਭਾਗ ਦੀਆਂ 2 ਗੱਡੀਆਂ ਹਾਦਸੇ ਵਾਲੀ ਜਗ੍ਹਾ 'ਤੇ ਗਈਆਂ ਅਤੇ ਅੱਗ ਬੁਝਾਈ।'' ਇਸ ਤੋਂ ਕੁਝ ਦਿਨ ਪਹਿਲਾਂ ਵੀ ਅਕਸ਼ਰਧਾਮ ਫਲਾਈਓਵਰ 'ਤੇ ਹੋਏ ਇਕ ਅਜਿਹੇ ਹੀ ਹਾਦਸੇ 'ਚ ਮਾਂ ਅਤੇ ਉਸ ਦੀਆਂ 2 ਬੱਚੀਆਂ ਦੀ ਸੜ ਕੇ ਮੌਤ ਹੋ ਗਈ ਸੀ।
-PTC News