ਲੇਟ ਹੋਈ ਵਿਸਤਾਰਾ ਦੀ ਅੰਮ੍ਰਿਤਸਰ-ਦਿੱਲੀ ਫਲਾਈਟ, ਏਅਰਪੋਰਟ 'ਤੇ ਫਸੇ 45 ਯਾਤਰੀ
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੈਨਕੂਵਰ ਲਈ ਰਵਾਨਾ ਹੋਏ 45 ਯਾਤਰੀ ਐਤਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ 'ਤੇ ਫਸ ਗਏ। ਦਰਅਸਲ ਏਅਰ ਵਿਸਤਾਰਾ ਦੀ ਅੰਮ੍ਰਿਤਸਰ ਤੋਂ ਦਿੱਲੀ ਦੀ ਫਲਾਈਟ ਨੂੰ ਕਰੀਬ 40 ਮਿੰਟ ਲੱਗ ਗਏ ਜਿਸ ਕਾਰਨ ਕੈਥੇ ਪੈਸੀਫਿਕ ਦੀ ਕਨੈਕਟਿਡ ਫਲਾਈਟ ਨੇ ਯਾਤਰੀਆਂ ਨੂੰ ਵੈਨਕੂਵਰ ਲਿਜਾਣ ਤੋਂ ਇਨਕਾਰ ਕਰ ਦਿੱਤਾ। ਘਟਨਾ ਐਤਵਾਰ ਸ਼ਾਮ ਨੂੰ ਵਾਪਰੀ। ਅੰਮ੍ਰਿਤਸਰ ਤੋਂ ਲਗਭਗ 45 ਯਾਤਰੀ ਏਅਰ ਵਿਸਤਾਰਾ ਦੀ ਫਲਾਈਟ ਨੰਬਰ UK692 ਰਾਹੀਂ ਦਿੱਲੀ ਲਈ ਰਵਾਨਾ ਹੋਏ। ਇਨ੍ਹਾਂ ਯਾਤਰੀਆਂ ਨੇ ਕੈਥੇ ਪੈਸੀਫਿਕ ਲਈ ਜੁੜੀ ਫਲਾਈਟ ਫੜਨੀ ਸੀ, ਜਿਸ ਨੇ ਸ਼ਾਮ 7 ਵਜੇ ਦੇ ਕਰੀਬ ਵੈਨਕੂਵਰ ਲਈ ਰਵਾਨਾ ਹੋਣਾ ਸੀ ਪਰ UK692 ਨੇ ਅੰਮ੍ਰਿਤਸਰ ਤੋਂ ਹੀ ਅੱਧਾ ਘੰਟਾ ਦੇਰੀ ਨਾਲ ਉਡਾਣ ਭਰੀ। ਇਸ ਤੋਂ ਬਾਅਦ ਯਾਤਰੀ ਦਿੱਲੀ ਪਹੁੰਚ ਕੇ ਅਗਲੀ ਕਨੈਕਟਿਡ ਫਲਾਈਟ ਨਾਲ ਜੁੜ ਸਕੇ ਪਰ ਜਦੋਂ 45 ਯਾਤਰੀ ਕੈਥੇ ਪੈਸੀਫਿਕ ਦੇ ਸਟਾਫ ਨਾਲ ਮਿਲੇ ਤਾਂ ਉਨ੍ਹਾਂ ਨੇ ਦੇਰੀ ਕਾਰਨ ਨਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ। ਇਹ ਵੀ ਪੜ੍ਹੋ : ਮਾਨਸੂਨ ਮੁੜ ਹੋਇਆ ਸਰਗਰਮ, ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ ਦੇਰ ਰਾਤ ਤੱਕ ਭਟਕਣ ਤੋਂ ਬਾਅਦ ਜਦੋਂ ਯਾਤਰੀਆਂ ਨੂੰ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਉਨ੍ਹਾਂ ਨੇ ਭਾਰਤ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਦਦ ਦੀ ਅਪੀਲ ਕੀਤੀ। ਯਾਤਰੀਆਂ ਨੇ ਦੋਸ਼ ਲਾਇਆ ਕਿ ਨਾ ਤਾਂ ਏਅਰ ਵਿਸਤਾਰਾ ਅਤੇ ਨਾ ਹੀ ਕੈਥੇ ਪੈਸੀਫਿਕ ਦਾ ਸਟਾਫ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਸਾਰੇ ਯਾਤਰੀਆਂ ਨੇ ਟਿਕਟਾਂ ਲਈ ਲਗਭਗ 2-2 ਲੱਖ ਰੁਪਏ ਖਰਚ ਕੀਤੇ ਹਨ। ਦਿੱਲੀ ਏਅਰਪੋਰਟ 'ਤੇ ਰਾਤ ਦੇ ਹੰਗਾਮੇ ਤੋਂ ਬਾਅਦ ਏਅਰ ਵਿਸਤਾਰਾ ਨੇ ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਹੈ। ਯਾਤਰੀਆਂ ਨੇ ਫੋਨ 'ਤੇ ਦੱਸਿਆ ਕਿ ਏਅਰ ਵਿਸਤਾਰਾ ਹੁਣ ਉਨ੍ਹਾਂ ਨੂੰ ਵੈਨਕੂਵਰ ਭੇਜਣ ਦਾ ਪ੍ਰਬੰਧ ਕਰ ਰਿਹਾ ਹੈ। ਕੁਝ ਨੂੰ ਅੱਜ ਦੀ ਫਲਾਈਟ 'ਚ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਕੁਝ ਨੂੰ ਹੋਰ ਫਲਾਈਟਾਂ 'ਚ ਜਗ੍ਹਾ ਦਿੱਤੀ ਜਾ ਰਹੀ ਹੈ। -PTC News