Red Fort Violence : ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲ੍ਹੇ 'ਤੇ ਲੈ ਕੇ ਪਹੁੰਚੀ ਦਿੱਲੀ ਪੁਲਿਸ
ਨਵੀਂ ਦਿੱਲੀ : ਪਿਛਲੇ ਮਹੀਨੇ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹਾ 'ਤੇ ਹੋਈ ਹਿੰਸਾ ਮਾਮਲੇ 'ਚ ਗਿ੍ਰਫ਼ਤਾਰ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਜਾਂਚ ਲਈ ਲਾਲ ਕਿਲ੍ਹੇ 'ਤੇ ਲੈ ਕੇ ਪਹੁੰਚੀ ਹੈ, ਜਿੱਥੇ ਲਾਲ ਕਿਲ੍ਹੇ ਦੇ ਪੋਲ 'ਤੇ ਕੇਸਰੀ ਝੰਡਾ ਲਹਿਰਾਇਆ ਗਿਆ ਸੀ। ਦੀਪ ਸਿੱਧੂ ਨਾਲ ਇਕਬਾਲ ਸਿੰਘ ਵੀ ਮੌਜੂਦ ਰਹੇਗਾ।
[caption id="attachment_474500" align="aligncenter" width="300"]
Red Fort Violence : ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲ੍ਹੇ 'ਤੇ ਲੈ ਕੇ ਪਹੁੰਚੀ ਦਿੱਲੀ ਪੁਲਿਸ[/caption]
ਪੜ੍ਹੋ ਹੋਰ ਖ਼ਬਰਾਂ : ਮਹਾਂਪੰਚਾਇਤ 'ਚ ਬੋਲੇ ਕਿਸਾਨ ਆਗੂ ਰਾਕੇਸ਼ ਟਿਕੈਤ , ਕਿਹਾ -ਲੁਟੇਰਿਆਂ ਦਾ ਆਖ਼ਰੀ ਬਾਦਸ਼ਾਹ ਹੈ ਮੋਦੀ
ਮਿਲੀ ਜਾਣਕਾਰੀ ਮੁਤਾਬਕਇਸ ਘਟਨਾ ਦਾ ਸੀਨ ਰੀਕਰੀਏਸ਼ਨ ਕਰਨ ਵਾਸਤੇ ਲਾਲੇ ਕਿਲ੍ਹੇ ਵਿੱਚ ਦੀਪ ਸਿਧੂ ਅਤੇ ਇਕਬਾਲ ਸਿੰਘ ਨੂੰ ਦਿੱਲੀ ਪੁਲਿਸ ਲੈ ਕੇ ਆਈ ਹੈ। ਦੋਹਾਂ ਨੂੰ ਕ੍ਰਾਈਮ ਬਰਾਂਚ ਦੀ ਟੀਮ ਲਾਲ ਕਿਲ੍ਹਾ ਲੈ ਕੇ ਪਹੁੰਚੀ ਹੈ, ਜਿੱਥੇ ਗਣਤੰਤਰ ਦਿਵਸ ਵਾਲੇ ਦਿਨ ਹੋਈ ਘਟਨਾ ਦੇ ਦ੍ਰਿਸ਼ ਨੂੰ ਦੁਹਰਾਇਆ ਜਾਵੇਗਾ। ਇਸ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਕਰ ਰਹੀ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ 'ਚ ਦੀਪ ਸਿੱਧੂ ਤੇ ਇਕਬਾਲ ਸਿੰਘ ਤੋਂ ਸ਼ੁੱਕਰਵਾਰ ਨੂੰ ਕਈ ਰਾਊਂਡ 'ਚ ਘੰਟਿਆਂ ਪੁੱਛਗਿੱਛ ਕੀਤੀ ਸੀ।
[caption id="attachment_474498" align="aligncenter" width="1125"]
Red Fort Violence : ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲ੍ਹੇ 'ਤੇ ਲੈ ਕੇ ਪਹੁੰਚੀ ਦਿੱਲੀ ਪੁਲਿਸ[/caption]
ਦਿੱਲੀ ਪੁਲਿਸ ਇਹ ਪਤਾ ਲਗਾਉਣ 'ਚ ਜੁਟੀ ਹੈ ਕਿ ਆਖਿਰ ਇਸ ਦੇ ਪਿੱਛੇ ਕਿਹੜੇ ਲੋਕ ਹਨ? ਲਾਲ ਕਿਲ੍ਹਾ ਹੁੱਲੜਬਾਜ਼ੀ 'ਚ ਗ੍ਰਿਫ਼ਤਾਰ ਪੰਜਾਬ ਦੇ ਹੁਸ਼ਿਆਰਪੁਰ ਨਿਵਾਸੀ ਇਕਬਾਲ ਸਿੰਘ ਨੇ ਪੁੱਛਗਿੱਛ 'ਚ ਦੱਸਿਆ ਕਿ ਉਹ ਗਣਤੰਤਰ ਦਿਵਸ ਤੋਂ ਕਾਫੀ ਪਹਿਲਾਂ ਸਿੰਘੂ ਬਾਰਡਰ ਆ ਗਿਆ ਸੀ। ਉਹ ਟਰੈਕਟਰ ਰੈਲੀ 'ਚ ਸ਼ਾਮਲ ਹੋਇਆ ਸੀ ਪਰ ਪੁਲਿਸ ਵੱਲੋਂ ਤੈਅ ਰਸਤੇ 'ਤੇ ਨਾ ਜਾ ਕੇ ਉਸ ਦੀ ਯੋਜਨਾ ਬਾਹਰੀ ਰਿੰਗ ਰੋਡ 'ਤੇ ਜਾਣ ਦੀ ਸੀ ਪਰ ਜਦੋਂ ਉਸ ਨੇ ਭਾਰੀ ਗਿਣਤੀ 'ਚ ਭੀੜ ਨੂੰ ਲਾਲ ਕਿਲ੍ਹੇ ਵੱਲ ਜਾਂਦੇ ਦੇਖਿਆ ਤਾਂ ਉਹ ਉਨ੍ਹਾਂ ਨਾਲ ਭੱਜ ਗਿਆ ਸੀ।
[caption id="attachment_474497" align="aligncenter" width="535"]
Red Fort Violence : ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲ੍ਹੇ 'ਤੇ ਲੈ ਕੇ ਪਹੁੰਚੀ ਦਿੱਲੀ ਪੁਲਿਸ[/caption]
ਦੱਸ ਦੇਈਏ ਕਿ ਦੀਪ ਸਿੱਧੂ ਨੂੰ ਹਰਿਆਣਾ ਦੇ ਕਰਨਾਲ, ਜਦਕਿ ਇਕਬਾਲ ਸਿੰਘ ਨੂੰ ਪੁਲਿਸ ਨੇ ਹੁਸ਼ਿਆਰਪੁਰ ਤੋਂ ਗਿ੍ਰਫ਼ਤਾਰ ਕੀਤਾ ਸੀ। ਦੋਹਾਂ 'ਤੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੂੰ ਉਕਸਾਉਣ ਦੇ ਦੋਸ਼ ਹਨ। ਪੁਲਿਸ ਨੇ ਦੋਹਾਂ ਨੂੰ 7 ਦਿਨ ਦੇ ਰਿਮਾਂਡ 'ਤੇ ਲਿਆ ਹੋਇਆ ਹੈ। ਜਾਂਚ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਫਰਾਰ ਦੋਸ਼ੀ ਜੁਗਰਾਜ ਸਿੰਘ ਨੂੰ ਖ਼ਾਸ ਤੌਰ 'ਤੇ ਕੇਸਰੀ ਝੰਡਾ ਲਹਿਰਾਉਣ ਲਈ ਲਿਆਂਦਾ ਗਿਆ ਸੀ। ਜੁਗਰਾਜ ਸਿੰਘ ਅਜੇ ਪੁਲਸ ਦੀ ਗਿ੍ਰਫ਼ਤ ਤੋਂ ਬਾਹਰ ਹੈ, ਜਿਸ 'ਤੇ ਪੁਲਸ ਨੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ।
ਪੜ੍ਹੋ ਹੋਰ ਖ਼ਬਰਾਂ : ਗੁਰਨਾਮ ਸਿੰਘ ਚੰਡੂਨੀ ਦਾ ਵੱਡਾ ਬਿਆਨ , ਜੇ ਸਰਕਾਰ MSP 'ਤੇ ਕਾਨੂੰਨ ਬਣਾਏ ਤਾਂ ਸੋਧਾਂ 'ਤੇ ਵਿਚਾਰ ਹੋ ਸਕਦੈ
[caption id="attachment_474502" align="aligncenter" width="305"]
Red Fort Violence : ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲ੍ਹੇ 'ਤੇ ਲੈ ਕੇ ਪਹੁੰਚੀ ਦਿੱਲੀ ਪੁਲਿਸ[/caption]
ਦੱਸਣਯੋਗ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਕੱਢੀ ਗਈ ਸੀ। ਇਸ ਟਰੈਕਟਰ ਪਰੇਡ ਦੌਰਾਨ ਦਿੱਲੀ 'ਚ ਪੁਲਸ ਅਤੇ ਕਿਸਾਨਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ ਸਨ। ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹਾ ਕੰਪਲੈਕਸ ਅੰਦਰ ਪੁੱਜ ਗਏ ਅਤੇ ਲਾਲ ਕਿਲ੍ਹੇ ਦੇ ਪੋਲ 'ਤੇ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ, ਜਿੱਥੇ 15 ਅਗਸਤ ਨੂੰ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਂਦੇ ਹਨ। ਦੀਪ ਸਿੱਧੂ ਨੇ ਪਹਿਲਾਂ ਹੀ ਸਾਜਿਸ਼ ਰਚੀ ਸੀ ਕਿ ਲਾਲ ਕਿਲ੍ਹਾ ਅਤੇ ਜੇਕਰ ਸੰਭਵ ਹੋ ਸਕੇ ਤਾਂ ਇੰਡੀਆ ਗੇਟ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ।
-PTCNews