Wed, Nov 6, 2024
Whatsapp

ਦੀਪ ਸਿੱਧੂ ਨੂੰ ਇੱਕ ਹੋਰ ਮਾਮਲੇ 'ਚ ਮੁੜ ਕੀਤਾ ਗ੍ਰਿਫ਼ਤਾਰ , ਲੱਗੇ ਇਹ ਗੰਭੀਰ ਇਲਜ਼ਾਮ 

Reported by:  PTC News Desk  Edited by:  Shanker Badra -- April 17th 2021 04:35 PM
ਦੀਪ ਸਿੱਧੂ ਨੂੰ ਇੱਕ ਹੋਰ ਮਾਮਲੇ 'ਚ ਮੁੜ ਕੀਤਾ ਗ੍ਰਿਫ਼ਤਾਰ , ਲੱਗੇ ਇਹ ਗੰਭੀਰ ਇਲਜ਼ਾਮ 

ਦੀਪ ਸਿੱਧੂ ਨੂੰ ਇੱਕ ਹੋਰ ਮਾਮਲੇ 'ਚ ਮੁੜ ਕੀਤਾ ਗ੍ਰਿਫ਼ਤਾਰ , ਲੱਗੇ ਇਹ ਗੰਭੀਰ ਇਲਜ਼ਾਮ 

ਨਵੀਂ ਦਿੱਲੀ : ਦਿੱਲੀ ਲਾਲ ਕਿਲ੍ਹੇ ‘ਤੇ ਹਿੰਸਾ ਮਾਮਲੇ ‘ਚ ਗ੍ਰਿਫ਼ਤਾਰ ਦੀਪ ਸਿੱਧੂ ਨੂੰ ਲੈ ਕੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਦੀਪ ਸਿੱਧੂ ਨੂੰ ਇੱਕ ਹੋਰ ਮਾਮਲੇ 'ਚ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਫ਼ਿਲਹਾਲ ਦੀਪ ਸਿੱਧੂ ਜੇਲ੍ਹ ਤੋਂ ਬਾਹਰ ਨਹੀਂ ਆਵੇਗਾ। [caption id="attachment_490056" align="aligncenter" width="300"] ਵੱਡੀ ਖ਼ਬਰ ! ਦੀਪ ਸਿੱਧੂ ਨੂੰ ਇੱਕ ਹੋਰ ਮਾਮਲੇ 'ਚ ਮੁੜ ਕੀਤਾ ਗ੍ਰਿਫ਼ਤਾਰ , ਲੱਗੇ ਇਹ ਗੰਭੀਰ ਇਲਜ਼ਾਮ[/caption] ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ   ਜਾਣਕਾਰੀ ਅਨੁਸਾਰ ਭਾਰਤੀ ਪੁਰਾਤਤਵ ਵਿਭਾਗ (ASI ) ਵੱਲੋਂ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਵਿੱਚ ਪਹਿਲਾਂ ਤੋਂ ਦਰਜ ਕਰਵਾਈ ਸ਼ਿਕਾਇਤ ਮਾਮਲੇ ਵਿੱਚ ਮੁੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੀਪ ਸਿੱਧੂ 'ਤੇ ਲਾਲ ਕਿਲ੍ਹੇ ਅੰਦਰ ਚੋਰੀ ਤੇ ਭੰਨਤੋੜ ਦੇ ਇਲਜ਼ਾਮ ਲੱਗੇ ਹਨ। ਦੀਪ ਸਿੱਧੂ ਨੂੰ ਆਪਣੀ ਜ਼ਮਾਨਤ ਕਰਵਾਉਣ ਲਈ ਮੁੜ ਤੋਂ ਅਰਜ਼ੀ ਦੇਣੀ ਪਵੇਗੀ। [caption id="attachment_490052" align="aligncenter" width="300"]Deep Sidhu arrested after Delhi court granted him bail in Red Fort violence case ਵੱਡੀ ਖ਼ਬਰ ! ਦੀਪ ਸਿੱਧੂ ਨੂੰ ਇੱਕ ਹੋਰ ਮਾਮਲੇ 'ਚ ਮੁੜ ਕੀਤਾ ਗ੍ਰਿਫ਼ਤਾਰ , ਲੱਗੇ ਇਹ ਗੰਭੀਰ ਇਲਜ਼ਾਮ[/caption] ਇਸ ਤੋਂ ਪਹਿਲਾਂ ਅੱਜ ਸਵੇਰੇ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ‘ਤੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ ‘ਚ ਸੁਣਵਾਈ ਹੋਈ ਹੈ। ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਆਖ਼ਰਕਾਰ ਦੀਪ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ ਜਲਦ ਜੇਲ੍ਹ ਤੋਂ ਬਾਹਰ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਪਰ ਹੁਣ ਦੀਪ ਸਿੱਧੂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ। [caption id="attachment_490051" align="aligncenter" width="300"]Deep Sidhu arrested after Delhi court granted him bail in Red Fort violence case ਵੱਡੀ ਖ਼ਬਰ ! ਦੀਪ ਸਿੱਧੂ ਨੂੰ ਇੱਕ ਹੋਰ ਮਾਮਲੇ 'ਚ ਮੁੜ ਕੀਤਾ ਗ੍ਰਿਫ਼ਤਾਰ , ਲੱਗੇ ਇਹ ਗੰਭੀਰ ਇਲਜ਼ਾਮ[/caption] ਦੱਸ ਦੇਈਏ ਕਿ ਦੀਪ ਸਿੱਧੂ ਨੂੰ 8 ਫਰਵਰੀ ਦੀ ਰਾਤ ਨੂੰ ਦਿੱਲੀ ਪੁਲਿਸ ਵੱਲੋਂ ਕਰਨਾਲ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਤੀਸ ਹਜਾਰੀ ਕੋਰਟ ‘ਚ ਪੇਸ਼ ਕੀਤਾ ਗਿਆ ਸੀ ਤੇ 14 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ ਤੇ ਫਿਰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਸੀ ਤੇ ਅੱਜ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੋਈ ਹੈ। [caption id="attachment_490050" align="aligncenter" width="286"]Deep Sidhu arrested after Delhi court granted him bail in Red Fort violence case ਵੱਡੀ ਖ਼ਬਰ ! ਦੀਪ ਸਿੱਧੂ ਨੂੰ ਇੱਕ ਹੋਰ ਮਾਮਲੇ 'ਚ ਮੁੜ ਕੀਤਾ ਗ੍ਰਿਫ਼ਤਾਰ , ਲੱਗੇ ਇਹ ਗੰਭੀਰ ਇਲਜ਼ਾਮ[/caption] ਪੜ੍ਹੋ ਹੋਰ ਖ਼ਬਰਾਂ : 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਹਿੰਸਾ ਮਾਮਲੇ 'ਚ ਦੀਪ ਸਿੱਧੂ ਨੂੰ ਮਿਲੀ ਜ਼ਮਾਨਤ ਦੱਸਣਯੋਗ ਹੈ ਕਿ 26 ਜਨਵਰੀ ਨੂੰ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਕਿਸਾਨ ਜਥੇਬੰਦੀਆਂ ਦੀ ਮੰਗ ਦੇ ਹੱਕ ਵਿੱਚ ਟਰੈਕਟਰ ਪਰੇਡ ਕੱਢੀ ਸੀ। ਇਸ ਸਮੇਂ ਦੌਰਾਨ ਪੁਲਿਸ ਨਾਲ ਹਿੰਸਕ ਝੜਪ ਹੋਈ ਅਤੇ ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਤਕ ਪਹੁੰਚ ਗਏ। ਉਸਨੇ ਲਾਲ ਕਿਲ੍ਹੇ ‘ਤੇ ਕਿਸਾਨੀ ਜੱਥੇਬੰਦੀਆਂ ਦੇ ਝੰਡੇ ਅਤੇ ਧਾਰਮਿਕ ਝੰਡੇ ਲਗਾਏ ਗਏ ਸਨ। -PTCNews


Top News view more...

Latest News view more...

PTC NETWORK