ਬਰਮਿੰਘਮ-ਭਾਰਤ ਵਿਚਾਲੇ ਉਡਾਣਾਂ ਵਧਾਉਣ ਦਾ ਫ਼ੈਸਲਾ ਇਕ ਸ਼ਾਨਦਾਰ ਖ਼ਬਰ ਹੈ: ਐਮਪੀ ਪ੍ਰੀਤ ਕੌਰ ਗਿੱਲ
ਨਵੀਂ ਦਿੱਲੀ: ਪੰਜਾਬੀਆਂ ਵੱਲੋਂ ਕੈਨੇਡਾ ਤੋਂ ਅੰਮ੍ਰਿਤਸਰ ਦੀ ਸਿੱਧੀ ਉਡਾਣ ਦੀ ਮੰਗ ਕੀਤੀ ਜਾ ਰਹੀ ਸੀ। ਬਰਮਿੰਘਮ ਐਜਬੈਸਟਨ ਦੇ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਏਅਰ ਇੰਡੀਆ ਦੀ ਬਰਮਿੰਘਮ ਅਤੇ ਭਾਰਤ ਵਿਚਾਲੇ ਉਡਾਣਾਂ ਨੂੰ ਹਫ਼ਤੇ ਵਿੱਚ 1 ਤੋਂ ਵਧਾ ਕੇ 6 ਕਰਨ ਦੀ ਯੋਜਨਾ ਦਾ ਸਵਾਗਤ ਕੀਤਾ ਹੈ। ਬਰਮਿੰਘਮ ਐਜਬੈਸਟਨ ਦੇ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਦਾ ਕਹਿਣਾ ਹੈ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਵੈਸਟ ਮਿਡਲੈਂਡਜ਼ ਦੇ 12 ਸੰਸਦ ਮੈਂਬਰਾਂ ਵੱਲੋਂ ਏਅਰ ਇੰਡੀਆ ਨੂੰ ਪੱਤਰ ਲਿਖੇ ਗਏ ਸਨ ਅਤੇ ਬਰਮਿੰਘਮ ਹਵਾਈ ਅੱਡੇ ਦੇ ਸੀਈਓ ਨਾਲ ਮੁਲਾਕਾਤ ਵੀ ਕੀਤੀ ਸੀ। ਹੁਣ ਬਰਮਿੰਘਮ ਤੋਂ ਭਾਰਤ ਦੀਆਂ ਉਡਾਣਾਂ ਹਫ਼ਤੇ ਵਿੱਚ ਇੱਕ ਤੋਂ ਵੱਧ ਕੇ 6 ਕਰ ਦਿੱਤੀਆਂ ਹਨ ਜਿਸ ਨਾਲ ਪੰਜਾਬੀ ਭਾਈਚਾਰੇ ਨੂੰ ਬਹੁਤ ਲਾਭ ਮਿਲੇਗਾ। ਸ਼ੁੱਕਰਵਾਰ ਨੂੰ ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਬਰਮਿੰਘਮ ਲਈ ਹਫ਼ਤੇ ਵਿੱਚ ਪੰਜ ਵਾਧੂ ਉਡਾਣਾਂ ਵਾਲੇ ਗਾਹਕਾਂ ਨੂੰ ਹਰ ਹਫ਼ਤੇ 5,000 ਤੋਂ ਵੱਧ ਵਾਧੂ ਸੀਟਾਂ ਦੀ ਪੇਸ਼ਕਸ਼ ਕਰਨ ਦੇ ਯੋਗ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ 9 ਉਡਾਣਾ ਲੰਡਨ ਤੋਂ ਅਤੇ 6 ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋਣਗੀਆਂ। ਗਿੱਲ ਨੇ ਵੈਸਟ ਮਿਡਲੈਂਡਜ਼ ਦੇ 11 ਹੋਰ ਸੰਸਦ ਮੈਂਬਰਾਂ ਨਾਲ ਵੱਡੇ ਪੰਜਾਬੀ ਅਤੇ ਸਿੱਖ ਡਾਇਸਪੋਰਾ ਭਾਈਚਾਰਿਆਂ ਨਾਲ ਮਿਲ ਕੇ ਬਰਮਿੰਘਮ ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਬਾਰਟਨ ਨੂੰ ਪੱਤਰ ਲਿਖਿਆ ਸੀ ਕਿ ਬਰਮਿੰਘਮ ਤੋਂ ਅੰਮ੍ਰਿਤਸਰ ਲਈ ਨਿਯਮਤ ਅਤੇ ਸਿੱਧੀ ਉਡਾਣ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਸੀ। ਗਿੱਲ ਨੇ ਕਿਹਾ ਹੈ ਕਿ ਬਰਮਿੰਘਮ ਅਤੇ ਭਾਰਤ ਵਿਚਾਲੇ ਉਡਾਣਾਂ ਨੂੰ ਹਫ਼ਤੇ ਵਿੱਚ 1 ਤੋਂ ਵਧਾ ਕੇ 6 ਕਰਨਾ ਬੜੀ ਸ਼ਾਨਦਾਰ ਖ਼ਬਰ ਹੈ ਅਤੇ ਇਸ ਤੋਂ ਇਲਾਵਾ ਹਵਾਬਾਜ਼ੀ ਉਦਯੋਗ ਨੂੰ ਇੱਕ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨਾਲ ਪੰਜਾਬੀ ਭਾਈਚਾਰੇ ਨੂੰ ਵੱਡਾ ਲਾਭ ਮਿਲੇਗਾ। ਇਹ ਵੀ ਪੜ੍ਹੋ:ਕ੍ਰਿਕਟਰ ਜਸਵੰਤ ਰਾਏ ਦਿੱਲੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦੇ ਕੋਚ ਨਿਯੁਕਤ -PTC News