ਹੁਣ 6 ਤੋਂ 12 ਸਾਲ ਦੇ ਬੱਚਿਆਂ ਨੂੰ ਲੱਗੇਗੀ Covaxin ਵੈਕਸੀਨ, DCGI ਨੇ ਦਿੱਤੀ ਮਨਜ਼ੂਰੀ
Corona Vaccine: ਦੇਸ਼ 'ਚ ਵਧਦੇ ਕੋਰੋਨਾ ਮਾਮਲਿਆਂ ਦੇ ਵਿਚਕਾਰ ਬੱਚਿਆਂ ਦੇ ਟੀਕਾਕਰਨ ਨਾਲ ਜੁੜੀ ਚੰਗੀ ਖਬਰ ਹੈ। ਦਰਅਸਲ, ਹੁਣ 6 ਤੋਂ 12 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਮਿਲੇਗੀ। ਸਕੂਲਾਂ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਬੱਚਿਆਂ ਲਈ ਤਿੰਨ ਟੀਕਿਆਂ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਹੈ। ਕੋਵੈਕਸੀਨ 6 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਲਈ ਮਨਜ਼ੂਰ ਹੈ। ਇਸ ਦੇ ਨਾਲ ਹੀ 5 ਤੋਂ 12 ਸਾਲ ਦੇ ਬੱਚਿਆਂ ਲਈ Corbewax ਨੂੰ ਮਨਜ਼ੂਰੀ ਮਿਲ ਗਈ ਹੈ। ZyCovD 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਮਨਜ਼ੂਰ ਹੈ। ਸੂਤਰਾਂ ਮੁਤਾਬਕ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਮੰਗਲਵਾਰ ਨੂੰ ਇਹ ਮਨਜ਼ੂਰੀ ਦਿੱਤੀ। ਸਾਰੇ ਤਿੰਨ ਟੀਕਿਆਂ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਤਿੰਨੋਂ ਟੀਕੇ ਦੋ ਖੁਰਾਕਾਂ ਵਿੱਚ ਟੀਕੇ ਦੁਆਰਾ ਦਿੱਤੇ ਜਾਂਦੇ ਹਨ। ਸੂਤਰਾਂ ਅਨੁਸਾਰ ਡੀਸੀਜੀਆਈ ਨੇ ਭਾਰਤ ਬਾਇਓਟੈਕ ਨੂੰ ਪਹਿਲੇ ਦੋ ਮਹੀਨਿਆਂ ਲਈ ਹਰ 15 ਦਿਨਾਂ ਬਾਅਦ ਸੁਰੱਖਿਆ ਡੇਟਾ ਜਮ੍ਹਾਂ ਕਰਾਉਣ ਲਈ ਕਿਹਾ ਹੈ। ਇਸ ਤੋਂ ਬਾਅਦ 5 ਮਹੀਨਿਆਂ ਲਈ ਸੇਫਟੀ ਡਾਟਾ ਦੇਣਾ ਹੋਵੇਗਾ। ਇਹ ਵੀ ਪੜ੍ਹੋ : 102 ਕਿਲੋ ਬਰਾਮਦ ਹੋਈ ਹੈਰੋਇਨ ਦਾ ਮਾਮਲਾ : ਵਿਪਨ ਮਿੱਤਲ ਅੰਮ੍ਰਿਤਸਰ ਅਦਾਲਤ 'ਚ ਪੇਸ਼ ਦਰਅਸਲ, ਕੋਰੋਨਾ ਵਾਇਰਸ ਦੀ ਆਖਰੀ ਲਹਿਰ ਵਿੱਚ ਬੱਚੇ ਜ਼ਿਆਦਾ ਪ੍ਰਭਾਵਿਤ ਨਹੀਂ ਹੋਏ ਸੀ ਪਰ ਹੁਣ ਨਵੇਂ ਵੇਰੀਐਂਟ XE ਦੀ ਲਪੇਟ ਵਿੱਚ ਬੱਚੇ ਵੀ ਆ ਰਹੇ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਕੂਲ ਖੁੱਲ੍ਹਣ ਤੋਂ ਬਾਅਦ ਇਹ ਮਾਮਲੇ ਵਧ ਸਕਦੇ ਹਨ। ਗੌਰਤਲਬ ਹੈ ਕਿ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 2,483 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਇਹ ਮਾਮਲੇ ਕੱਲ੍ਹ ਦੇ ਸੰਕਰਮਿਤਾਂ ਦੀ ਗਿਣਤੀ ਤੋਂ ਘੱਟ ਹਨ। ਕੱਲ੍ਹ ਯਾਨੀ ਸੋਮਵਾਰ ਨੂੰ ਦਾਇਰ ਕੀਤੀ ਗਈ ਰਿਪੋਰਟ 'ਚ 2,541 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਦੇ ਕੇਸ ਕੱਲ੍ਹ ਦੇ ਮੁਕਾਬਲੇ 2.2 ਪ੍ਰਤੀਸ਼ਤ ਘੱਟ ਹਨ।
-PTC News