DCGI ਨੇ ਕੋਵੀਸ਼ੀਲਡ ਤੇ ਕੋਵੈਕਸੀਨ ਨੂੰ ਦਿੱਤੀ ਮਾਰਕੀਟ ਮਨਜ਼ੂਰੀ
ਨਵੀਂ ਦਿੱਲੀ: ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ ਨੇ ਵੀਰਵਾਰ ਨੂੰ ਭਾਰਤੀ ਕੋਰੋਨਾ ਵਾਇਰਸ ਵੈਕਸੀਨ Covishield ਅਤੇ Covaxin ਲਈ ਸ਼ਰਤੀਆ ਮਾਰਕੀਟ ਪ੍ਰਵਾਨਗੀ ਦੇ ਦਿੱਤੀ ਹੈ। ਡੀਸੀਜੀਆਈ ਤੋਂ ਆਸ ਕੀਤੀ ਜਾਂਦੀ ਹੈ ਕਿ ਕੀਮਤ ਨਿਰਧਾਰਨ ਤੋਂ ਬਾਅਦ ਕੋਵੀਸ਼ੀਲਡ ਅਤੇ ਕੋਵੈਕਸੀਨ ਵੈਕਸੀਨ ਨੂੰ ਨਿਯਮਤ ਮਾਰਕੀਟ ਪ੍ਰਵਾਨਗੀ ਦਿੱਤੀ ਜਾਵੇਗੀ। ਪੀਟੀਆਈ ਦੀ ਇੱਕ ਰਿਪੋਰਟ ਅਨੁਸਾਰ ਕੋਵਿਸ਼ੀਲਡ ਅਤੇ ਕੋਵੈਕਸੀਨ ਦੀ ਕੀਮਤ ਪ੍ਰਤੀ ਖੁਰਾਕ 275 ਰੁਪਏ ਅਤੇ 150 ਰੁਪਏ ਦੇ ਵਾਧੂ ਸੇਵਾ ਚਾਰਜ 'ਤੇ ਸੀਮਤ ਕੀਤੇ ਜਾਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ ਵਿੱਚ ਕੋਵੈਕਸੀਨ ਦੀ ਕੀਮਤ 1200 ਰੁਪਏ ਪ੍ਰਤੀ ਖੁਰਾਕ ਹੈ ਜਦੋਂ ਕਿ Covishield ਦੀ ਪ੍ਰਾਈਵੇਟ ਕੀਮਤ 780 ਰੁਪਏ ਹੈ। ਕੀਮਤਾਂ ਵਿੱਚ 150 ਰੁਪਏ ਸਰਵਿਸ ਚਾਰਜ ਸ਼ਾਮਿਲ ਹੈ। ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਦੀ ਕੋਵਿਡ-19 'ਤੇ ਇੱਕ ਵਿਸ਼ਾ ਮਾਹਿਰ ਕਮੇਟੀ ਨੇ 19 ਜਨਵਰੀ ਨੂੰ ਕੁਝ ਸ਼ਰਤਾਂ ਦੇ ਅਧੀਨ ਬਾਲਗ ਆਬਾਦੀ ਵਿੱਚ ਵਰਤੋਂ ਲਈ ਕੋਵਿਡ ਵੈਕਸੀਨ ਕੋਵਿਸ਼ੀਲਡ ਅਤੇ ਕੋਵੈਕਸੀਨ ਨੂੰ ਨਿਯਮਤ ਮਾਰਕੀਟ ਮਨਜ਼ੂਰੀ ਦੇਣ ਦੀ ਸਿਫ਼ਾਰਸ਼ ਕੀਤੀ। ਇਹ ਵੀ ਪੜ੍ਹੋ:ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਚਰਨਜੀਤ ਸਿੰਘ ਨੇ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ -PTC News