ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਦਿਨ-ਦਿਹਾੜੇ ਹੋਈ ਲੁੱਟ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਜੀ ਟੀ ਰੋਡ ਵੱਲ ਜਾਣ ਵਾਲੇ ਐਲੀਵੇਟਰ ਰੋਡ ਉਤੇ ਅੱਜ ਲੁੱਟ-ਖੋਹ ਦੀ ਵਾਰਦਾਤ ਹੋਈ। ਹਿਸਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਕਾਰ ਵਿੱਚ ਜਾ ਰਹੇ ਦੋ ਨੌਜਵਾਨਾਂ ਉਤੇ ਪਹਿਲਾ ਹਮਲਾ ਹੋਇਆ ਅਤੇ ਫਿਰ ਲੁੱਟ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਲੁੱਟ ਦੇ ਸ਼ਿਕਾਰ ਹੋਏ ਨੌਜਵਾਨ ਅੰਕਿਤ ਵਾਸੀ ਹਿਸਾਰ ਨੇ ਦੱਸਿਆ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਜੀ ਟੀ ਰੋਡ ਲਈ ਐਲੀਵੇਟਡ ਰੋਡ ਤੋਂ ਕਾਰ ਵਿੱਚ ਜਾ ਰਹੇ ਸਨ ਕਿ ਅਚਾਨਕ ਮੋਟਰਸਾਇਕਲ ਉਤੇ ਅੱਗੇ ਆਏ ਦੋ ਨੌਜਵਾਨਾਂ ਵੱਲੋਂ ਪਹਿਲਾਂ ਤਾਂ ਕਾਰ ਨੂੰ ਰੁਕਵਾਇਆ ਗਿਆ ਅਤੇ ਨਾਲ ਹੀ ਪਿਛੋਂ ਵਰਨਾ ਕਾਰ ਵਿੱਚ ਆਏ 8 ਤੋਂ 10 ਨੌਜਵਾਨਂ ਵੱਲੋਂ ਪਹਿਲਾਂ ਦਾ ਹਮਲਾ ਕਰਦਿਆਂ ਕਾਰ ਦੀ ਤੋੜਭੰਨ ਕਰ ਕੇ ਸਾਥੀ ਦਿਲਾਵਰ ਦੇ ਸਿਰ ਉਤੇ ਕੜਾ ਮਾਰਿਆ। ਇਸ ਕਾਰਨ ਉਸ ਦੇ ਸਿਰ ਵਿੱਚ ਸੱਟ ਲੱਗ ਗੀ ਤੇ ਉਨ੍ਹਾਂ ਕੋਲੋਂ 20 ਤੋਂ 22 ਹਜ਼ਾਰ ਖੋਹ ਕੇ ਫ਼ਰਾਰ ਹੋ ਗਏ ਹਨ। ਇਸ ਸਬੰਧੀ ਮੌਕੇ ਉਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਫਿਲਹਾਲ ਮੌਕੇ ਉਤੇ ਪਹੁੰਚੇ ਹਾਂ। ਜਾਂਚ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਅੰਮ੍ਰਿਤਸਰ ਸ਼ਹਿਰ ਵਿੱਚ ਲੁੱਟ ਅਤੇ ਜਾਨਲੇਵਾ ਹਮਲਿਆਂ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਹੈ। ਇਲਾਕੇ ਵਾਸੀਆਂ ਨੇ ਗਲਤ ਅਨਸਰਾਂ ਉਤੇ ਸ਼ਿਕੰਜਾ ਕੱਸਣ ਦੀ ਮੰਗ ਕੀਤੀ ਹੈ। ਇਹ ਵੀ ਪੜ੍ਹੋ : ਰਾਜ ਸਭਾ ਤੋਂ ਸੇਵਾਮੁਕਤ ਹੋਣ ਪਿੱਛੋਂ ਨਰੇਸ਼ ਗੁਜ਼ਰਾਲ ਨੂੰ ਵੈਂਕਈਆ ਨਾਇਡੂ ਨੇ ਕੀਤਾ ਸਨਮਾਨਿਤ