ਅਮਰੀਕਾ 'ਚ ਦੂਜੇ ਦਿਨ ਗੋਲੀਬਾਰੀ: ਇੰਡੀਆਨਾ 'ਚ ਪਾਰਟੀ 'ਚ ਗੋਲੀਬਾਰੀ, 3 ਦੀ ਮੌਤ, 7 ਜ਼ਖਮੀ
ਅਮਰੀਕਾ: ਅਮਰੀਕਾ ਦੇ ਇੰਡੀਆਨਾ 'ਚ ਗੋਲੀਬਾਰੀ ਹੋਈ ਹੈ। ਫਾਇਰਿੰਗ ਵਿੱਚ 10 ਲੋਕਾਂ ਨੂੰ ਗੋਲੀ ਲੱਗੀ ਹੈ, ਜਿਨ੍ਹਾਂ 'ਚੋਂ 3 ਦੀ ਮੌਤ ਹੋ ਗਈ ਹੈ ਅਤੇ 7 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਛੁੱਟੀਆਂ ਦੀ ਪਾਰਟੀ ਦੌਰਾਨ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਗੋਲੀਬਾਰੀ ਦੀ ਇਹ ਲਗਾਤਾਰ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ਿਕਾਗੋ 'ਚ ਆਜ਼ਾਦੀ ਦਿਵਸ ਪਰੇਡ ਦੌਰਾਨ ਗੋਲੀਬਾਰੀ ਹੋਈ ਸੀ, ਜਿਸ 'ਚ 6 ਲੋਕ ਮਾਰੇ ਗਏ ਸਨ। ਇਸ ਤੋਂ ਪਹਿਲਾਂ 13 ਜੂਨ ਨੂੰ ਗੈਰੀ ਵਿੱਚ ਹੀ ਇੱਕ ਨਾਈਟ ਕਲੱਬ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ 'ਚ 4 ਲੋਕ ਜ਼ਖਮੀ ਵੀ ਹੋਏ ਹਨ। ਗੋਲੀਬਾਰੀ ਤੋਂ ਬਾਅਦ ਗੈਰੀ ਦੇ ਨਾਈਟ ਕਲੱਬ ਬੰਦ ਕਰ ਦਿੱਤੇ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਅਮਰੀਕਾ ਦੇ ਸੁਤੰਤਰਤਾ ਦਿਵਸ 'ਤੇ ਸ਼ਿਕਾਗੋ 'ਚ ਫਰੀਡਮ ਡੇ ਪਰੇਡ 'ਚ ਗੋਲੀਬਾਰੀ ਹੋਈ ਸੀ। ਇਹ ਘਟਨਾ ਸ਼ਿਕਾਗੋ ਦੇ ਉਪਨਗਰ ਹਾਈਲੈਂਡ ਪਾਰਕ ਵਿੱਚ ਵਾਪਰੀ। ਇਸ ਗੋਲੀਬਾਰੀ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 24 ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਕ ਇਮਾਰਤ ਦੀ ਛੱਤ ਤੋਂ ਫਾਇਰਿੰਗ ਕੀਤੀ। ਹਾਈਲੈਂਡ ਪਾਰਕ ਦੇ ਪੁਲਿਸ ਕਮਾਂਡਰ ਕ੍ਰਿਸ ਓ'ਨੀਲ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਹ ਗੋਰਾ ਹੈ, ਜਿਸ ਨੇ ਚਿੱਟੇ ਅਤੇ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਲੇਕ ਕਾਉਂਟੀ ਮੇਜਰ ਕ੍ਰਾਈਮ ਟਾਸਕ ਫੋਰਸ ਦੇ ਬੁਲਾਰੇ ਕ੍ਰਿਸਟੋਫਰ ਕਾਵੇਲੀ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਹਮਲਾਵਰ ਨੇ ਛੱਤ ਤੋਂ ਪਰੇਡ ਵਿਚ ਹਿੱਸਾ ਲੈਣ ਵਾਲਿਆਂ 'ਤੇ ਰਾਈਫਲ ਨਾਲ ਫਾਇਰਿੰਗ ਕੀਤੀ ਅਤੇ ਰਾਈਫਲ ਬਰਾਮਦ ਕਰ ਲਈ ਗਈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਕਿਸ ਇਮਾਰਤ ਦੀ ਛੱਤ ਤੋਂ ਗੋਲੀ ਚਲਾਈ। ਇਹ ਵੀ ਪੜ੍ਹੋ:ਸ਼ਿਕਾਗੋ 'ਚ ਸੁਤੰਤਰਤਾ ਦਿਵਸ ਪਰੇਡ ਦੌਰਾਨ ਹੋਈ ਗੋਲੀਬਾਰੀ, 6 ਦੀ ਮੌਤ -PTC News