ਸੁਪਰੀਮ ਕੋਰਟ ਦਾ ਵੱਡਾ ਬਿਆਨ, ਵਸੀਅਤ ਕਰਨ ਤੋਂ ਬਿਨ੍ਹਾਂ ਮਰਨ ਵਾਲੇ ਪਿਤਾ ਦੀ ਜਾਇਦਾਦ ਦੀ ਹੱਕਦਾਰ ਹੋਵੇਗੀ ਧੀ
ਨਵੀਂ ਦਿੱਲੀ: ਜਦੋਂ ਪਿਤਾ ਬਿਨ੍ਹਾ ਵਸੀਅਤ ਕਰਵਾਏ ਹੀ ਮਰ ਜਾਂਦਾ ਹੈ ਉਸ ਤੋਂ ਬਾਅਦ ਬੱਚਿਆਂ ਵਿੱਚ ਪ੍ਰਾਪਰਟੀ ਨੂੰ ਲੈ ਕੇ ਹਮੇਸ਼ਾ ਵਿਵਾਦ ਰਹਿੰਦਾ ਹੈ। ਇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੇਰਬਦਲ ਕੀਤਾ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਬਿਨ੍ਹਾਂ ਵਸੀਅਤ ਦੇ ਮਰਨ ਵਾਲੇ ਪਿਤਾ ਦੀ ਜਾਇਦਾਦ ਵਿੱਚ ਉਸਦੇ ਵਾਰਸ ਬਰਾਬਰ ਦੇ ਹੱਕਦਾਰ ਹੋਣਗੇ। ਸੁਪਰੀਮ ਕੋਰਟ ਦਾ ਕਹਿਣਾ ਹੈ ਜੇਕਰ ਪਿਤਾ ਦੇ ਇਕੋਂ ਬੱਚਾ ਧੀ ਹੈ ਤਾਂ ਸਾਰੀ ਪ੍ਰਾਪਰਟੀ ਦੀ ਵਾਰਸ ਉਹੀ ਹੋਵੇਗੀ। ਇੱਥੇ ਸਪੱਸ਼ਟ ਕੀਤਾ ਹੈ ਕਿ ਪਿਤਾ ਦੇ ਭਰਾ ਦਾ ਪੁੱਤਰ ਦਾ ਕੋਈ ਹੱਕ ਨਹੀਂ ਹੋਵੇਗਾ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਪਿਤਾ ਦੀ ਪ੍ਰਾਪਰਟੀ ਵਿੱਚ ਮੁੰਡਿਆਂ ਦੇ ਬਰਾਬਰ ਹੀ ਧੀ ਦਾ ਵੀ ਹੱਕ ਹੁੰਦਾ ਹੈ।ਸੁਪਰੀਮ ਕੋਰਟ ਨੇ ਇਹ ਫੈਸਲਾ ਹਿੰਦੂ ਉੱਤਰਾਧਿਕਾਰੀ ਐਕਟ ਦੇ ਤਹਿਤ ਜਾਇਦਾਦ ਦੇ ਵਿਵਾਦ ਨੂੰ ਖਤਮ ਕੀਤਾ ਜਾਵੇਗਾ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਪਿਤਾ ਮਰ ਜਾਂਦਾ ਹੈ ਪਰ ਉਸ ਨੇ ਜੇਕਰ ਵਸੀਅਤ ਨਹੀਂ ਕਰਵਾਈ ਤਾਂ ਉਸ ਦੀ ਪ੍ਰਾਪਰਟੀ ਬੱਚਿਆਂ ਵਿੱਚ ਬਰਾਬਰ ਵੰਡੀ ਜਾਵੇਗੀ। ਜੱਜ ਐਸ ਅਬਦੁਲ ਨਜ਼ੀਰ ਅਤੇ ਕ੍ਰਿਸ਼ਨਾ ਮੁਰਾਰੀ ਦੀ ਬੈਂਚ ਨੇ 51 ਪੰਨਿਆਂ ਦੇ ਫੈਸਲੇ ਵਿੱਚ ਕਿਹਾ ਕਿ ਪੁਰਸ਼ ਨੂੰ ਤਰਜੀਹ ਦਿੰਦੇ ਹੋਏ ਅਜਿਹੀ ਜਾਇਦਾਦ ਦੇ ਵਾਰਸ ਹੋਣ ਦਾ ਹੱਕਦਾਰ ਹੋਵੇਗਾ। ਜੇਕਰ ਕੋਈ ਹਿੰਦੂ ਮਹਿਲਾ ਵਸੀਅਤ ਕਰਵਾਏ ਬਿਨ੍ਹਾਂ ਮਰ ਜਾਂਦੀ ਹੈ ਤਾਂ ਅਦਾਲਤ ਨੇ ਕਿਹਾ ਹੈ ਕਿ ਉਸ ਦੇ ਪਿਤਾ ਜਾਂ ਮਾਂ ਤੋਂ ਵਿਰਾਸਤ ਵਿਚ ਮਿਲੀ ਜਾਇਦਾਦ ਉਸ ਦੇ ਪਿਤਾ ਦੇ ਵਾਰਸਾਂ ਨੂੰ ਜਾਵੇਗੀ ਜਦੋਂ ਕਿ ਉਸ ਦੇ ਪਤੀ ਜਾਂ ਸਹੁਰੇ ਤੋਂ ਮਿਲੀ ਜਾਇਦਾਦ ਉਸ ਦੇ ਵਾਰਸਾਂ ਨੂੰ ਜਾਵੇਗੀ। ਇਹ ਫੈਸਲਾ ਬੇਟੀਆਂ ਦੇ ਬਟਵਾਰੇ ਦੇ ਮੁਕੱਦਮੇ ਨੂੰ ਖਾਰਜ ਕਰਨ ਵਾਲੇ ਮਦਰਾਸ ਹਾਈ ਕੋਰਟ ਦੇ ਫੈਸਲੇ ਖਿਲਾਫ ਅਪੀਲ 'ਤੇ ਆਇਆ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਕਿਉਂਕਿ ਵਿਚਾਰ ਅਧੀਨ ਜਾਇਦਾਦ ਇੱਕ ਪਿਤਾ ਦੀ ਸਵੈ-ਪ੍ਰਾਪਤ ਕੀਤੀ ਗਈ ਸੰਪਤੀ ਸੀ, ਭਾਵੇਂ ਕਿ ਉਸਦੀ ਮੌਤ ਦੀ ਤੋ ਬਾਅਦ ਪਰਿਵਾਰ ਦੇ ਸਾਂਝੇ ਹੋਣ ਦੀ ਸਥਿਤੀ ਵਿੱਚ ਦੇ ਬਾਵਜੂਦ, ਉਸਦੀ ਇਕਲੌਤੀ ਬੱਚੀ ਧੀ ਨੂੰ ਵਿਰਾਸਤ ਅਤੇ ਪ੍ਰਾਪਰਟੀ ਸਰਵਾਈਵਰਸ਼ਿਪ ਦੁਆਰਾ ਨਹੀਂ ਬਦਲੇਗੀ। ਇਹ ਵੀ ਪੜ੍ਹੋ:Corona Update:ਦੇਸ਼ 'ਚ 3,47,254 ਨਵੇਂ ਕੇਸ, 703 ਮਰੀਜ਼ਾਂ ਨੇ ਤੋੜਿਆ ਦਮ -PTC News