ਓਮੀਕ੍ਰੋਨ ਦਾ ਖ਼ਤਰਾ: ਪੰਜਾਬ 'ਚ ਮੁੜ ਲੱਗੀਆਂ ਕੋਰੋਨਾ ਪਾਬੰਦੀਆਂ
ਚੰਡੀਗੜ੍ਹ: ਦੇਸ਼ 'ਚ ਕੋਰੋਨਾ ਦੇ ਵੱਧ ਰਹੇ ਕੇਸਾਂ ਅਤੇ omicron ਦੇ ਵੱਧ ਰਹੇ ਖ਼ਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ ਦੇ ਅਨੁਸਾਰ, ਨਵੀਆਂ ਕੋਵਿਡ -19 ਪਾਬੰਦੀਆਂ 15 ਜਨਵਰੀ, 2022 ਤੋਂ ਲਾਗੂ ਹੋਣਗੀਆਂ। ਸਰਕਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੋਵਿਡ ਵੈਕਸੀਨ ਦੇ ਦੋਨੋ ਡੋਜ਼ ਨਹੀਂ ਲੱਗੇ, ਉਨ੍ਹਾਂ 'ਤੇ omicron ਦਾ ਪ੍ਰਭਾਵ ਜ਼ਿਆਦਾ ਹੋ ਸਕਦਾ ਹੈ। ਇਸੇ ਦੌਰਾਨ ਹੀ ਪੰਜਾਬ ਸਰਕਾਰ ਨੇ ਦੋਵੇਂ ਵੈਕਸੀਨ ਲਾਜ਼ਮੀ ਕਰ ਦਿੱਤੀਆਂ ਹਨ। -ਸਰਕਾਰੀ ਹੁਕਮ ਮੁਤਾਬਕ ਪੰਜਾਬ ਵਿੱਚ 15 ਜਨਵਰੀ ਤੋਂ ਜਨਤਕ ਥਾਵਾਂ ਜਿਵੇਂ ਮਾਰਕੀਟਾਂ, ਮਾਲਾਂ, ਹੋਟਲਾਂ ਤੇ ਸਿਨਮਾ ਹਾਲਾਂ ਵਿੱਚ ਕੋਵਿਡ-19 ਤੋਂ ਬਚਾਅ ਲਈ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਹੀ ਜਾਣ ਦੀ ਆਗਿਆ ਹੋਵੇਗੀ। -18 ਸਾਲ ਤੋਂ ਵੱਡੀ ਉਮਰ ਵਾਲੇ ਲੋਕਾਂ 'ਤੇ ਇਹ ਸ਼ਰਤ ਲਾਗੂ ਹੋਵੇਗੀ। ਜੇਕਰ ਬਿਨ੍ਹਾਂ ਦੋਨੋਂ ਡੋਜ਼ ਲਏ ਕੋਈ ਵਿਅਕਤੀ ਅਜਿਹੀ ਜਗ੍ਹਾ ਜਾਂਦਾ ਹੈ ਤਾਂ ਉਸ ਨੂੰ 500 ਰੁਪਏ ਜੁਰਮਾਨਾ ਦੇਣਾ ਪਵੇਗਾ। ਇਸ ਦੇ ਨਾਲ ਹੀ ਸਿਹਤ ਪ੍ਰੋਟੋਕਾਲ ਮੁਤਾਬਕ ਨਿੱਜੀ ਤੇ ਸਰਕਾਰੀ ਖੇਤਰ ਦੇ ਬੈਂਕਾਂ ਦੋਵੇਂ ਡੋਜ਼ਾਂ ਲਈਆਂ ਜਾਣ ਵਾਲਿਆਂ ਨੂੰ ਹੀ ਆਪਣੀ ਸੇਵਾਵਾਂ ਜਾਰੀ ਰੱਖਣ ਦੀ ਆਗਿਆ ਹੋਵੇਗੀ। -ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਹੀ ਛੋਟ ਮਿਲੇਗੀ ਜਿਨ੍ਹਾਂ ਦੇ ਕੋਵਿਸ਼ੀਲਡ ਲਾਗੇ ਅਜੇ 84 ਦਿਨ ਨਹੀਂ ਹੋਏ ਹਨ, ਜੇਕਰ ਕੋਵੈਕਸੀਨ ਲੱਗੀ ਹੋਈ ਤਾਂ ਫਿਰ ਦੂਜੇ ਡੋਜ਼ ਲਈ 28 ਦਿਨ ਤੋਂ ਵੱਧ ਦਾ ਸਮਾਂ ਨਹੀਂ ਹੋਣਾ ਚਾਹੀਦਾ। -ਬਾਹਰ ਜਾਣ ਸਮੇਂ ਲੋਕਾਂ ਨੂੰ ਡਬਲ ਡੋਜ ਸਰਟੀਫਿਕੇਟ ਨਾਲ ਰੱਖਣਾ ਹੋਵੇਗਾ। ਲੋਕ ਸਰਟੀਫਿਕੇਟ ਦੇ ਪ੍ਰਿੰਟ ਦੇ ਨਾਲ ਮੋਬਾਈਲ ਵਿੱਚ ਵੀ ਸਰਟੀਫਿਕੇਟ ਦੀ ਕਾਪੀ ਰੱਖ ਸਕਦੇ ਹਨ। ਜਿਨ੍ਹਾਂ ਦੇ ਦੂਜਾ ਡੋਜ਼ ਨਹੀਂ ਲਗਿਆ ਉਨ੍ਹਾਂ ਨੂੰ ਪਹਿਲੇ ਡੋਜ ਦਾ ਸਰਟੀਫਿਕੇਟ ਦਿਖਾਉਣਾ ਪਵੇਗਾ। ਜਿਨ੍ਹਾਂ ਕੋਲ਼ ਸਮਾਰਟਫੋਨ ਨਹੀਂ ਹਨ, ਉਨ੍ਹਾਂ ਕੋਲ਼ ਕੋਵਿਨ ਪੋਰਟਲ ਤੋਂ ਆਏ ਵੈਕਸੀਨ ਕੇ ਸਫ਼ਲ ਹੋਣ ਦਾ ਈਮੇਲ ਹੋਣਾ ਚਾਹੀਦਾ ਹੈ। ਵੈਕਸੀਨੇਸ਼ਨ ਸਟੇਟਸ ਦੀ ਜਾਂਚ ਲਈ ਸਿਹਤ Aarogya Setu ਐਪ ਹੋਣੀ ਚਾਹੀਦੀ ਹੈ। -PTC News