ਟੋਲ ਪਲਾਜ਼ੇ ਨੂੰ ਲੈ ਕੇ ਦਲਬੀਰ ਗੋਲਡੀ ਨੇ ਮਾਨ ਸਰਕਾਰ ਨੂੰ ਘੇਰਿਆ, ਜਾਣੋ ਕੀ ਕਿਹਾ
ਚੰਡੀਗੜ੍ਹ : ਸੰਗਰੂਰ ਵਿੱਚ ਟੋਲ ਪਲਾਜੇ ਨੂੰ ਲੈ ਕੇ ਧੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੇ ਚੰਡੀਗੜ੍ਹ ਵਿਖੇ ਪ੍ਰੈਸ ਵਾਰਤਾ ਕੀਤੀ। ਇਸ ਮੌਕੇ ਦਲਬੀਰ ਗੋਲਡੀ ਨੇ ਟੋਲ ਪਲਾਜੇ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਸੰਗਰੂਰ 'ਚ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਐਲਾਨ ਆਪਣੇ-ਆਪ ਵਿੱਚ ਡਰਾਮੇਬਾਜੀ਼ ਹੈ ਕਿਉਂਕਿ ਟੋਲ ਪਲਾਜ਼ੇ ਰਾਤ 12 ਵਜੇ ਬੰਦ ਹੋ ਜਾਣਾ ਸੀ ਕਿਉਂਕਿ ਉਸ ਦੀ ਮਿਆਦ 4 ਸਤੰਬਰ ਨੂੰ ਖਤਮ ਹੋ ਜਾਣੀ ਸੀ। ਉਨ੍ਹਾਂ ਕਿਹਾ ਕਿ ਇਸ ਟੋਲ ਪਲਾਜ਼ਾ ਖਿਲਾਫ਼ ਉਨ੍ਹਾਂ ਨੇ ਤਿੰਨ ਸਰਕਾਰਾਂ 'ਚ ਲੜਾਈ ਲੜੀ ਹੈ। ਟੋਲ ਪਲਾਜ਼ਾ ਵਾਲਿਆਂ ਨੇ ਮੇਰੇ ਉੱਪਰ ਕੇਸ ਵੀ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ 35 ਲੱਖ ਰੁਪਏ ਹਰ ਮਹੀਨੇ ਹਰਜਾਨੇ ਦੀ ਮੰਗ ਕਰ ਰਹੇ ਸਨ। ਸੂਬਾ ਸਰਕਾਰ ਦੇ ਵਕੀਲ ਉਸ ਕੇਸ ਨੂੰ ਲੜ ਰਹੇ ਹਨ ਕਿਉਂਕਿ ਮੈਂ ਟੋਲ ਪਲਾਜ਼ਾ ਦੇ ਸਮਾਨਾਂਤਰ ਲੋਕਾਂ ਨਾਲ ਮਿਲ ਕੇ ਇਕ ਸੜਕ ਬਣਾਈ ਸੀ ਜਿਸ ਤੋਂ ਲੋਕ ਲੰਘਦੇ ਸਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਪਤਾ ਸੀ ਕਿ ਰਾਤ ਨੂੰ ਟੋਲ ਪਲਾਜ਼ਾ ਬੰਦ ਹੋ ਜਾਵੇਗਾ ਪਰ ਉਨ੍ਹਾਂ ਨੇ ਪਹਿਲਾ ਹੀਂ ਪਹੁੰਚ ਇਹ ਡਰਾਮਾ ਕੀਤਾ। ਗੋਲਡੀ ਦਾ ਕਹਿਣਾ ਹੈ ਕਿ ਇਸ ਸਿਆਸੀ ਡਰਾਮੇ ਦਾ ਪ੍ਰਮੁੱਖ ਕਾਰਨ ਸਿਰਫ ਹਿਮਾਚਲ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਹਨ।ਗੋਲਡੀ ਨੇ ਅੱਗੇ ਕਿਹਾ ਹੈ ਕਿ ਮੁੱਖ ਮੰਤਰੀ ਟੋਲ ਪਲਾਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਇਕ ਘੰਟਾ ਪਹਿਲਾਂ ਤਕ ਇਸ ਨੂੰ ਬੰਦ ਨਹੀਂ ਕਰਵਾ ਸਕੇ, ਜਦੋਂ ਮਿਆਦ ਪੂਰੀ ਹੋਈ ਤਾਂ ਵੀ ਟੋਲ ਪਲਾਜ਼ਾ ਬੰਦ ਹੋਇਆ।