ਸਾਈਬਰ ਅਪਰਾਧੀ ਬੇਖੌਫ਼ ; ਸੀਐਮਡੀ ਸਰਾਂ ਦੀ ਫੋਟੋ ਲਗਾ ਕੇ ਪਾਵਰਕਾਮ ਦੇ ਮੁਲਾਜ਼ਮਾਂ ਨੂੰ ਭੇਜੇ ਸੰਦੇਸ਼
ਪਟਿਆਲਾ : ਸਾਈਬਰ ਕ੍ਰਾਈਮ ਵਾਲੇ ਬੇਖੌਫ਼ ਆਮ ਲੋਕਾਂ ਅਤੇ ਵੱਡੀਆਂ ਸ਼ਖ਼ਸੀਅਤ ਦੇ ਨਾਮ ਉਤੇ ਧੋਖਾਧੜੀ ਕਰ ਰਹੇ ਹਨ। ਸਾਈਬਰ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਨੂੰ ਨਾਕਾਫੀ ਸਾਬਿਤ ਹੋ ਰਹੀਆਂ ਹਨ। ਸਾਈਬਰ ਅਪਰਾਧੀਆਂ ਨੇ ਇਸ ਵਾਰ ਪਾਵਰਕਾਮ ਦੇ ਸੀਐਮਡੀ ਦੇ ਨਾਮ ਉਤੇ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਾਵਰਕਾਮ ਸੀਐਮਡੀ ਦੇ ਨਾਮ ਉਪਰ ਧੋਖਾਧੜੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਾਵਰਕਾਮ ਸੀਐਮਡੀ ਦਫਤਰ ਵੱਲੋਂ ਐਸਐਸਪੀ ਪਟਿਆਲਾ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ ਹੈ। ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਪੀਐਸਪੀਸੀਐਲ ਦੇ ਵੱਖ-ਵੱਖ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੋਬਾਈਲ ਨੰਬਰਾਂ ਤੋਂ ਵਟਸਐਪ ਸੁਨੇਹੇ ਪ੍ਰਾਪਤ ਹੋ ਰਹੇ ਹਨ, ਜਿਸ ਵਿੱਚ ਸੀਐਮਡੀ, ਪੀਐਸਪੀਸੀਐਲ ਇੰਜ. ਬਲਦੇਵ ਸਿੰਘ ਸਰਾਂ ਦੀ ਤਸਵੀਰ ਲਗਾਈ ਹੋਈ ਹੈ। ਸੁਨੇਹੇ ਭੇਜਣ ਵਾਲੇ ਵਿਅਕਤੀ ਵੱਲੋਂ ਆਪਣੇ ਆਪ ਨੂੰ ਸੀਐਮਡੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਸਭ ਦੇ ਮੱਦੇਨਜ਼ਰ ਧੋਖਾਧੜੀ ਦਾ ਖ਼ਦਸ਼ਾ ਹੈ। ਇਸਦੀ ਸੂਚਨਾ ਸੀਐਮਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਕੋਲ ਵੀ ਪੁੱਜ ਗਈ ਹੈ। ਸੀਐਮਡੀ ਦਫਤਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਈਬਰ ਅਪਰਾਧੀਆਂ ਵੱਲੋਂ ਅਹਿਮ ਸ਼ਖ਼ਸੀਅਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਸੀ। ਇਹ ਵੀ ਪੜ੍ਹੋ : ਈਡੀ ਵੱਲੋਂ ਸੋਨੀਆ ਗਾਂਧੀ ਤੋਂ ਕੀਤੀ ਜਾ ਰਹੀ ਪੁੱਛਗਿੱਛ ਦੇ ਰੋਸ ਵਜੋਂ ਕਾਂਗਰਸੀ ਵਰਕਰਾਂ ਕੀਤਾ ਰੋਸ ਮੁਜ਼ਾਹਰਾ