ਵਿਸ਼ਵ ਕੱਪ 2019: ਜਾਣੋ, ਕਿਹੜੀ ਟੀਮ ਕਿਵੇਂ ਪਹੁੰਚ ਸਕਦੀ ਹੈ ਸੈਮੀਫਾਈਨਲ 'ਚ
ਵਿਸ਼ਵ ਕੱਪ 2019: ਜਾਣੋ, ਕਿਹੜੀ ਟੀਮ ਕਿਵੇਂ ਪਹੁੰਚ ਸਕਦੀ ਹੈ ਸੈਮੀਫਾਈਨਲ 'ਚ,ਨਵੀਂ ਦਿੱਲੀ: 30 ਮਈ ਤੋਂ ਇੰਗਲੈਂਡ ਦੀ ਧਰਤੀ 'ਤੇ ਸ਼ੁਰੂ ਹੋਇਆ ਕ੍ਰਿਕਟ ਦਾ ਮਹਾਕੁੰਭ ਆਪਣੇ ਆਖਰੀ ਪੜਾਅ ਵੱਲ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਆਏ ਦਿਨ ਰੋਮਾਂਚਕ ਮੁਕਾਬਲੇ ਖੇਡੇ ਜਾ ਰਹੇ ਹਨ। ਹੁਣ ਤੱਕ ਦੇ ਖੇਡੇ ਗਏ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਹੀ ਮੁਕਾਬਲੇ ਦਿਲਚਸਪ ਰਹੇ ਹਨ।
ਉਥੇ ਹੀ ਜੇਕਰ ਪੁਆਇੰਟ ਟੇਬਲ ਦੀ ਗੱਲ ਕਰੀਏ ਤਾਂ 11 ਅੰਕਾਂ ਨਾਲ ਨਿਊਜ਼ੀਲੈਂਡ ਦੀ ਟੀਮ ਸਭ ਤੋਂ ਉੱਪਰ ਹੈ ਉਥੇ ਹੀ ਅਫਗਾਨਿਸਤਾਨ 0 ਅੰਕ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਹੈ।
ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਨੇ ਇਸ ਵਿਸ਼ਵ ਕੱਪ 'ਚ ਆਪਣੇ 6 ਮੈਚ ਖੇਡੇ ਹਨ। ਜਿਨ੍ਹਾਂ 'ਚ ਉਹਨਾਂ ਨੇ 5 ਮੈਚ ਜਿੱਤੇ ਹਨ। ਉਥੇ ਹੀ ਭਾਰਤੀ ਟੀਮ ਨੇ ਭਾਰਤ ਨੇ 5 ਮੈਚ ਖੇਡ ਕੇ 4 'ਚ ਜਿੱਤ ਦਰਜ ਕੀਤੀ ਹੈ। ਗੱਲ ਸੈਮੀਫਾਈਨਲ ਦੀ ਕਰੀਏ ਤਾਂ ਨਿਊਜ਼ੀਲੈਂਡ ਨੂੰ ਸੈਮੀਫਾਈਨਲ 'ਚ ਪਹੁੰਚਣ ਲਈ 1 ਜਿੱਤ ਹੋਰ ਚਾਹੀਦੀ ਹੈ ਉਥੇ ਹੀ ਭਾਰਤੀ ਟੀਮ ਨੂੰ 2 ਮੈਚ ਜਿੱਤਣੇ ਬੇਹੱਦ ਜ਼ਰੂਦੀ ਹਨ।
ਹੋਰ ਪੜ੍ਹੋ: CWC 2019: ਭਾਰਤ ਤੇ ਅਫਗਾਨਿਸਤਾਨ ਵਿਚਾਲੇ ਅੱਜ ਹੋਵੇਗਾ ਜ਼ਬਰਦਸਤ ਮੁਕਾਬਲਾ
ਭਾਰਤੀ ਟੀਮ ਦਾ ਅਗਲੇ ਦਿਨਾਂ 'ਚ ਇੰਗਲੈਂਡ, ਵੈਸਟਇੰਡੀਜ਼, ਸ਼੍ਰੀਲੰਕਾ ਅਤੇ ਬੰਗਲਾਦੇਸ਼ ਨਾਲ ਮੁਕਾਬਲਾ ਹੋਣਾ ਹੈ, ਜਿਨ੍ਹਾਂ ਵਿੱਚੋਂ 2 ਮੈਚ ਜਿੱਤਣਾ ਅਸੰਭਵ ਨਹੀਂ ਹੈ।
ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੂੰ ਹਾਲੇ ਤੱਕ ਸਿਰਫ ਭਾਰਤ ਤੋਂ ਹਾਰ ਮਿਲੀ ਹੈ ਅਤੇ ਉਸ ਨੂੰ ਸੈਮੀਫ਼ਾਈਨਲ 'ਚ ਪਹੁੰਚਣ ਲਈ ਇੰਗਲੈਂਡ, ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਨਾਲ ਮੈਚਾਂ ਵਿੱਚੋਂ ਸਿਰਫ ਇੱਕ ਮੈਚ ਜਿੱਤਣਾ ਜ਼ਰੂਰੀ ਹੈ।
ਉਥੇ ਹੀ ਜੇ ਗੱਲ ਇੰਗਲੈਂਡ ਦੀ ਕਰੀਏ ਤਾਂ ਅਗਲੇ ਦਿਨਾਂ 'ਚ ਇੰਗਲੈਂਡ ਨੇ ਦੇ ਭਾਰਤ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨਾਲ ਮੁਕਾਬਲੇ ਖੇਡਣੇ ਹਨ। ਜੇਕਰ ਇੰਗਲੈਂਡ ਦੀ ਟੀਮ ਇੱਕ ਮੈਚ ਜਿੱਤ ਜਾਂਦੀ ਹੈ, ਇਸ ਦੀ ਸੈਮੀਫਾਈਨਲ 'ਚ ਪਹੁੰਚਣ ਦੀ ਸੰਭਾਵਨਾ ਵਧ ਜਾਵੇਗੀ।
-PTC News