Wed, Apr 2, 2025
Whatsapp

CWC 2019 : AUS ਨੂੰ ਪਿੱਛੇ ਛੱਡ ਟਾਪ 'ਤੇ ਭਾਰਤ, ਸੈਮੀਫਾਈਨਲ 'ਚ ਇਸ ਟੀਮ ਨਾਲ ਹੋਵੇਗੀ ਭਿੜੰਤ

Reported by:  PTC News Desk  Edited by:  Jashan A -- July 07th 2019 11:28 AM
CWC 2019 : AUS ਨੂੰ ਪਿੱਛੇ ਛੱਡ ਟਾਪ 'ਤੇ ਭਾਰਤ, ਸੈਮੀਫਾਈਨਲ 'ਚ ਇਸ ਟੀਮ ਨਾਲ ਹੋਵੇਗੀ ਭਿੜੰਤ

CWC 2019 : AUS ਨੂੰ ਪਿੱਛੇ ਛੱਡ ਟਾਪ 'ਤੇ ਭਾਰਤ, ਸੈਮੀਫਾਈਨਲ 'ਚ ਇਸ ਟੀਮ ਨਾਲ ਹੋਵੇਗੀ ਭਿੜੰਤ

CWC 201 : AUS ਨੂੰ ਪਿੱਛੇ ਛੱਡ ਟਾਪ 'ਤੇ ਭਾਰਤ, ਸੈਮੀਫਾਈਨਲ 'ਚ ਇਸ ਟੀਮ ਨਾਲ ਹੋਵੇਗੀ ਭਿੜੰਤ,ਲੰਡਨ: ਵਿਸ਼ਵ ਕੱਪ 2019 ਆਪਣੇ ਅੰਤਿਮ ਪੜਾਅ 'ਤੇ ਪਹੁੰਚ ਗਿਆ ਹੈ, ਜਿਸ ਦੌਰਾਨ ਹੁਣ ਸੈਮੀਫਾਈਨਲ ਦੇ ਮੁਕਾਬਲੇ ਖੇਡੇ ਜਾਣਗੇ। ਸੈਮੀਫਾਈਨਲ 'ਚ ਪਹੁੰਚਣ ਵਾਲੀਆਂ 4 ਟੀਮਾਂ 'ਚ ਭਾਰਤ, ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਨਾਮ ਸ਼ਾਮਿਲ ਹੈ। ਬੀਤੇ ਦਿਨ ਹੋਏ ਮੁਕਾਬਲੇ 'ਚ ਰੋਹਿਤ ਸ਼ਰਮਾ (103) ਅਤੇ ਕੇ.ਐੱਲ. ਰਾਹੁਲ (111) ਦੇ ਸ਼ਾਨਦਾਰ ਸੈਂਕੜਿਆਂ ਵਾਲੀ ਪਾਰੀ ਦੀ ਬਦੌਲਤ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ।

ਉਥੇ ਹੀ ਆਸਟ੍ਰੇਲੀਆ ਨੂੰ ਦੱਖਣੀ ਅਫ਼ਰੀਕਾ ਹੱਥੋਂ ਕਰਾਰੀ ਹਾਰ ਮਿਲੀ। ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਆਸਟਰੇਲੀਆ ਨੂੰ ਪਿੱਛੇ ਛੱਡਦੇ ਹੋਏ ਪੁਆਇੰਟਸ ਟੇਬਲ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਜਿਸ ਦੌਰਾਨ ਸੈਮੀਫਾਈਨਲ 'ਚ ਹੁਣ ਭਾਰਤੀ ਟੀਮ ਦਾ ਮੁਕਾਬਲਾ 4 ਸਥਾਨ 'ਤੇ ਰਹਿਣ ਵਾਲੀ ਟੀਮ ਨਿਊਜ਼ੀਲੈਂਡ ਨਾਲ ਹੋਵੇਗਾ। ਹੋਰ ਪੜ੍ਹੋ:ਗਲੋਬਲ ਕਬੱਡੀ ਲੀਗ: ਅੱਜ ਇਹਨਾਂ ਟੀਮਾਂ ਵਿਚਕਾਰ ਦੇਖਣ ਨੂੰ ਮਿਲੇਗੀ ਫਸਵੀਂ ਟੱਕਰ ਦੱਖਣੀ ਅਫਰੀਕਾ ਦੇ ਹੱਥੋਂ ਮਿਲੀ ਹਾਰ ਦੇ ਬਾਅਦ ਆਰੋਨ ਫਿੰਚ ਦੀ ਅਗਵਾਈ ਵਾਲੀ ਆਸਟਰੇਲੀਆਈ ਟੀਮ ਪੁਆਇੰਟਸ ਟੇਬਲ 'ਚ ਪਹਿਲੇ ਸਥਾਨ ਤੋਂ ਖਿਸਕ ਕੇ ਦੂਜੇ ਸਥਾਨ 'ਤੇ ਆ ਗਈ ਹੈ। ਟੀਮ 9 ਮੁਕਾਬਲੇ ਖੇਡਣ ਦੇ ਬਾਅਦ 7 ਜਿੱਤ ਅਤੇ ਦੋ ਹਾਰ ਦੇ ਨਾਲ ਅਜੇ 14 ਅੰਕਾਂ ਅਤੇ 0.868 ਦੇ ਰਨ ਰੇਟ ਦੇ ਨਾਲ ਹੁਣ ਦੂਜੇ ਸਥਾਨ 'ਤੇ ਹੈ। ਨਿਊਜ਼ੀਲੈਂਡ ਨੂੰ ਹਰਾਉਂਦੇ ਹੀ ਪੁਆਇੰਟਸ ਟੇਬਲ 'ਚ ਤੀਜੇ ਸਥਾਨ 'ਤੇ ਵਰਲਡ ਕੱਪ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਇੰਗਲੈਂਡ ਦੀ ਟੀਮ ਪਹੁੰਚ ਗਈ ਹੈ। ਪੁਆਇੰਟਸ ਟੇਬਲ 'ਚ ਨਿਊਜ਼ੀਲੈਂਡ ਦੀ ਟੀਮ 11 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹੈ। ਕੀਵੀ ਟੀਮ ਨੇ 9 ਮੈਚਾਂ 'ਚ ਪੰਜ 'ਚ ਜਿੱਤ, ਤਿੰਨ 'ਚ ਹਾਰ ਦਾ ਸਾਹਮਣਾ ਕੀਤਾ ਹੈ, ਜਦਕਿ ਇਕ ਮੈਚ ਬਨਤੀਜਾ ਰਿਹਾ। -PTC News

Top News view more...

Latest News view more...

PTC NETWORK