CWC 2019: ਅੱਜ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਵੇਗੀ ਫਸਵੀਂ ਟੱਕਰ
CWC 2019: ਅੱਜ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਵੇਗੀ ਫਸਵੀਂ ਟੱਕਰ,ਲੰਡਨ: ਵਿਸ਼ਵ ਕੱਪ 2019 ਆਪਣੇ ਅੰਤਿਮ ਪੜਾਅ ਵੱਲ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਅੱਜ ਭਾਰਤੀ ਟੀਮ ਆਪਣਾ ਆਖਰੀ ਲੀਗ ਮੈਚ ਸ਼੍ਰੀਲੰਕਾ ਖਿਲਾਫ ਲੀਡਸ ਦੇ ਮੈਦਾਨ 'ਚ ਖੇਡੇਗੀ। ਭਾਰਤੀ ਟੀਮ ਨੇ ਸੈਮੀਫਾਈਨਲ 'ਚ ਕੁਆਲੀਫਾਈ ਕਰ ਲਿਆ ਹੈ ਤੇ ਅੰਕ ਸੂਚੀ 'ਤੇ ਦੂਸਰੇ ਸਥਾਨ 'ਤੇ ਬਣੀ ਹੋਈ ਹੈ।
ਉਧਰ ਸ਼੍ਰੀਲੰਕਾ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕਿਆ ਹੈ। ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ 9ਵੀਂ ਵਾਰ ਵਰਲਡ ਕੱਪ ਦੇ ਇਤਿਹਾਸ 'ਚ ਆਹਮੋ-ਸਾਹਮਣੇ ਹੋਣਗੀਆਂ। ਸ਼੍ਰੀਲੰਕਾ 4 ਮੈਚਾਂ 'ਚ ਜਿੱਤਣ 'ਚ ਸਫਲ ਰਿਹਾ। ਭਾਰਤ ਨੂੰ 3 ਮੁਕਾਬਲਿਆਂ 'ਚ ਸਫਲਤਾ ਮਿਲੀ।
ਹੋਰ ਪੜ੍ਹੋ:ਭਾਰਤ ਦਾ ਸੀਰੀਜ਼ ਤੇ ਕਬਜ਼ਾ 4-1 ਨਾਲ ਆਸਟਰੇਲੀਆ ਨੂੰ ਹਰਾਇਆ
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨ-ਡੇ 'ਚ ਕੁੱਲ 158 ਮੈਚ ਖੇਡੇ ਗਏ ਹਨ। ਇਨ੍ਹਾਂ 158 ਮੈਚਾਂ 'ਚੋਂ ਭਾਰਤ ਨੇ 90 ਮੈਚ ਜਿੱਤੇ ਹਨ ਜਦਕਿ ਸ਼੍ਰੀਲੰਕਾ 56 ਮੈਚ ਜਿੱਤਿਆ ਹੈ। ਇਕ ਮੈਚ ਟਾਈ ਰਿਹਾ ਜਦਕਿ 11 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਵਿਸ਼ਵ ਕੱਪ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਕੁੱਲ 8 ਮੈਚ ਹੋਏ ਹਨ। ਇਨ੍ਹਾਂ 8 ਮੈਚਾਂ 'ਚੋਂ 3 ਮੈਚ ਭਾਰਤ ਨੇ ਜਿੱਤੇ ਹਨ ਜਦਕਿ 4 ਮੈਚ ਸ਼੍ਰੀਲੰਕਾ ਨੇ ਜਿੱਤੇ ਹਨ। ਇਕ ਮੈਚ ਦਾ ਕੋਈ ਨਹੀਂ ਨਿਕਲਿਆ ਹੈ। ਅੱਜ ਦੇਖਣਾ ਇਹ ਹੋਵੇਗਾ ਕੀ ਭਾਰਤੀ ਟੀਮ ਇੱਕ ਵਾਰ ਸ਼੍ਰੀਲੰਕਾਈ ਟੀਮ ਨੂੰ ਹਰਾ ਪਾਵੇਗੀ।
-PTC News