CWC 2019: ਭਾਰਤ ਤੇ ਅਫਗਾਨਿਸਤਾਨ ਵਿਚਾਲੇ ਅੱਜ ਹੋਵੇਗਾ ਜ਼ਬਰਦਸਤ ਮੁਕਾਬਲਾ
CWC 2019: ਭਾਰਤ ਤੇ ਅਫਗਾਨਿਸਤਾਨ ਵਿਚਾਲੇ ਅੱਜ ਹੋਵੇਗਾ ਜ਼ਬਰਦਸਤ ਮੁਕਾਬਲਾ,ਲੰਡਨ: ਇੰਗਲੈਂਡ ਦੀ ਧਰਤੀ 'ਤੇ ਖੇਡੇ ਜਾ ਰਹੇ ਵਿਸ਼ਵ ਕੱਪ 2019 'ਚ ਅੱਜ ਭਾਰਤੀ ਟੀਮ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋਵੇਗਾ। ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਟੀਮ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਅਫਗਾਨਿਸਤਾਨ ਵਿਰੁੱਧ ਵੱਡੀ ਜਿੱਤ ਹਾਸਲ ਕਰਨ ਦੇ ਇਰਾਦੇ ਨਾਲ ਉਤਰੇਗੀ।
ਆਈਸੀਸੀ ਵਿਸ਼ਵ ਕੱਪ 2019 ‘ਚ ਭਾਰਤ ਤੇ ਅਫ਼ਗਾਨੀਸਤਾਨ ਵਿਚਕਾਰ ਇਹ ਪਹਿਲਾ ਮੁਕਾਬਲਾ ਹੋਵੇਗਾ।ਭਾਰਤ ਇਕ ਮੈਚ ਰੱਦ ਹੋਣ ਤੋਂ ਬਾਅਦ 7 ਅੰਕਾਂ ਨਾਲ ਅੰਕ ਸੂਚੀ ਵਿਚ ਚੌਥੇ ਸਥਾਨ 'ਤੇ ਹੈ।ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਦੇ ਹੁਣ ਤੱਕ 4 ਮੈਚ ਹੋਏ ਹਨ ਜਿਹਨਾਂ ਵਿੱਚੋ 3 ਜਿੱਤੇ ਹਨ ‘ਤੇ ਇੱਕ ਮੁਕਬਲਾ ਮੀਂਹ ਪੈਣ ਕਾਰਨ ਰੱਦ ਹੋ ਗਿਆ ਸੀ।
ਹੋਰ ਪੜ੍ਹੋ: ਇੱਕ ਵਾਰ ਫਿਰ ਰਿਸ਼ਤੇ ਹੋਏ ਤਾਰ-ਤਾਰ, ਛੋਟੀ ਭੈਣ ਨੇ ਕੀਤਾ ਵੱਡੀ ਦਾ ਘਰ ਬਰਬਾਦ, ਜਾਣੋ ਮਾਮਲਾ
ਜੇ ਗੱਲ ਕੀਤੀ ਜਾਵੇ ਵਿਰੋਧੀ ਟੀਮ ਦੀ ਤਾਂ ਅਫ਼ਗਾਨੀਸਤਾਨ ਨੇ ਹੁਣ ਤੱਕ 5 ਮੈਚ ਖੇਡੇ ਹਨ ਤੇ ਸਾਰੇ ਮੈਚ ਹਾਰੇ ਹਨ। ਜਿਸ ਦੇ ਨਾਲ ਅਫ਼ਗਾਨੀਸਤਾਨ ਵਿਸ਼ਵ ਕੱਪ ਚੋਂ ਬਾਹਰ ਹੋ ਚੁੱਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤੀ ਟੀਮ ਅੱਜ ਦੇ ਮੈਚ ਨੂੰ ਜਿੱਤ ਕੇ ਜੇਤੂ ਮੁਹਿੰਮ ਬਰਕਰਾਰ ਰੱਖ ਸਕੇਗੀ ਜਾ ਅਫਗਾਨਿਸਤਾਨ ਇਸ ਵਿਸ਼ਵ ਕੱਪ 'ਚ ਆਪਣੀ ਪਹਿਲੀ ਜਿੱਤ ਹਾਸਲ ਕਰ ਸਕੇਗਾ।
ਟੀਮਾਂ ਇਸ ਤਰ੍ਹਾਂ ਹਨ:
ਭਾਰਤ- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਵਿਜੇ ਸ਼ੰਕਰ, ਹਾਰਦਿਕ ਪੰਡਯਾ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਕੇਦਾਰ ਜਾਧਵ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਭੁਵਨੇਸ਼ਵਰ ਕੁਮਾਰ।
ਅਫਗਾਨਿਸਤਾਨ — ਗੁਲਬਦਿਨ ਨਾਇਬ (ਕਪਤਾਨ), ਆਫਤਾਬ ਆਲਮ, ਹਜ਼ਰਤਉੱਲ੍ਹਾ ਜਾਜਈ, ਅਸਗਰ ਅਫਗਾਨ, ਰਾਸ਼ਿਦ ਖਾਨ, ਮੁਹੰਮਦ ਨਬੀ, ਹਾਮਿਦ ਹਸਨ, ਹਸ਼ਮਤਉੱਲ੍ਹਾ ਸ਼ਾਹਿਦੀ, ਸ਼ਮੀਉੱਲ੍ਹਾ ਸ਼ਿਨਵਾਰੀ, ਰਹਿਮਤ ਸ਼ਾਹ, ਨੂਰ ਅਲੀ ਜ਼ਾਦਰਾਨ, ਇਕਰਾਮ ਅਲੀਖਿਲ।
-PTC News