CWC 2019: AUS ਟੀਮ ਨੂੰ ਲੱਗਾ ਵੱਡਾ ਝਟਕਾ, ਸੈਮੀਫਾਈਨਲ ਤੋਂ ਪਹਿਲਾਂ ਇਹ 2 ਧਾਕੜ ਖਿਡਾਰੀ ਬਾਹਰ
CWC 2019: AUS ਟੀਮ ਨੂੰ ਲੱਗਾ ਵੱਡਾ ਝਟਕਾ, ਸੈਮੀਫਾਈਨਲ ਤੋਂ ਪਹਿਲਾਂ ਇਹ 2 ਧਾਕੜ ਖਿਡਾਰੀ ਬਾਹਰ,ਲੰਡਨ: ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ 2019 ਆਪਣੇ ਆਖਰੀ ਪੜਾਅ 'ਤੇ ਪਹੁੰਚ ਚੁੱਕਿਆ ਹੈ ਤੇ ਸਿਰਫ ਵਿਸ਼ਵ ਕੱਪ ਦੇ 3 ਮੁਕਾਬਲੇ ਬਾਕੀ ਰਹਿ ਗਏ ਹਨ। ਭਾਰਤ, ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਸੈਮੀਫਾਈਨਲ 'ਚ ਪਹੁੰਚ ਗਈਆਂ ਹਨ।
ਇਸ ਦੌਰਾਨ ਪਹਿਲਾਂ ਸੈਮੀਫਾਈਨਲ ਮੁਕਾਬਲਾ 9 ਜੁਲਾਈ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ, ਉਥੇ ਹੀ 11 ਜੁਲਾਈ ਨੂੰ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਇੰਗਲੈਂਡ ਖਿਲਾਫ 11 ਜੁਲਾਈ ਨੂੰ ਹੋਣ ਵਾਲੇ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਆਸਟਰੇਲੀਆਈ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ।
ਹੋਰ ਪੜ੍ਹੋ:IND vs WI: ਆਖਰੀ ਮੈਚ ਜਿੱਤ ਭਾਰਤੀ ਟੀਮ ਨੇ ਸੀਰੀਜ਼ 'ਤੇ ਕੀਤਾ 3-1 ਨਾਲ ਕਬਜਾ ਦਰਅਸਲ, ਬੱਲੇਬਾਜ਼ ਉਸਮਾਨ ਖਵਾਜਾ ਦੇ ਖੱਬੇ ਪੈਰ ਦੀਆਂ ਮਾਸਪੇਸ਼ੀਆਂ 'ਚ ਸੱਟ ਲਗ ਗਈ। ਇਸ ਤੋਂ ਇਲਾਵਾ ਸਟੋਈਨਿਸ ਦੀਆਂ ਮਾਸਪੇਸ਼ੀਆਂ 'ਚ ਵੀ ਖਿਚਾਅ ਹੈ ਅਤੇ ਇਸ ਕਾਰਨ ਉਹ ਪਹਿਲਾਂ ਹੀ ਦੋ ਲੀਗ ਮੈਚਾਂ ਤੋਂ ਬਾਹਰ ਹੋ ਚੁੱਕੇ ਹਨ।Australia coach Justin Langer confirms Matthew Wade will officially replace Usman Khawaja in the World Cup squad, once ICC paperwork has been lodged. Full details: https://t.co/cVFWrW7phy | @samuelfez @LouisDBCameron #CWC19 pic.twitter.com/WG4FzFinTN — cricket.com.au (@cricketcomau) July 7, 2019