ਜਹਾਜ਼ ਦੀ ਵਿੰਡਸ਼ੀਲਡ 'ਚ ਆਈਆਂ ਤਰੇੜਾਂ, ਗੋਰਖਪੁਰ ਜਾਣ ਵਾਲੀ ਉਡਾਣ ਮੁੰਬਈ ਪਰਤੀ
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਗੋਰਖਪੁਰ ਜਾ ਰਹੇ ਸਪਾਈਸਜੈਟ ਦੇ ਜਹਾਜ਼ ਦੀ ਖਿੜਕੀ 'ਚ ਦਰਾਰ ਦੀ ਸੂਚਨਾ ਮਿਲਣ 'ਤੇ ਇਸ ਨੂੰ ਵਾਪਸ ਮੁੰਬਈ ਲਿਜਾਇਆ ਗਿਆ। ਇਹ ਜਾਣਕਾਰੀ ਅਧਿਕਾਰਤ ਬਿਆਨ 'ਚ ਦਿੱਤੀ ਗਈ ਹੈ। ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਸਪਾਈਸਜੈੱਟ ਦੇ ਬੋਇੰਗ 737 ਜਹਾਜ਼ ਨੇ ਮੁੰਬਈ ਤੋਂ ਗੋਰਖਪੁਰ ਲਈ ਉਡਾਣ ਭਰਨੀ ਸੀ। ਉਡਾਣ ਦੌਰਾਨ ਜਹਾਜ਼ ਦੀ ਖਿੜਕੀ 'ਚ ਤਰੇੜ ਦਾ ਪਤਾ ਲੱਗਾ। ਬੁਲਾਰੇ ਨੇ ਦੱਸਿਆ ਕਿ ਪਾਇਲਟ ਨੇ ਜਹਾਜ਼ ਨੂੰ ਵਾਪਸ ਮੁੰਬਈ ਲਿਜਾਣ ਦਾ ਫ਼ੈਸਲਾ ਕੀਤਾ। ਏਅਰ ਟ੍ਰੈਫਿਕ ਕੰਟਰੋਲਰ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਜਹਾਜ਼ ਮੁੰਬਈ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰ ਦਿੱਤਾ ਗਿਆ। ਇਹ ਉਡਾਣ ਸਵੇਰੇ 05:50 'ਤੇ ਛਤਰਪਤੀ ਸ਼ਿਵਾਜੀ ਹਵਾਈ ਅੱਡੇ ਤੋਂ ਰਵਾਨਾ ਹੋਈ ਸੀ ਅਤੇ ਸਵੇਰੇ 08:25 'ਤੇ ਗੋਰਖਪੁਰ ਪਹੁੰਚਣਾ ਸੀ। ਇੱਕ ਸਟਾਫ ਮੈਂਬਰ ਨੇ ਵਿੰਡਸ਼ੀਲਡ ਵਿੱਚ ਤਰੇੜਾਂ ਵੇਖੀਆਂ। ਹਾਲਾਂਕਿ ਇਹ ਫਰੇਮ ਤੋਂ ਬਾਹਰ ਨਹੀਂ ਡਿੱਗਿਆ ਸੀ। ਬੁਲਾਰੇ ਨੇ ਦੱਸਿਆ ਕਿ ਪਾਇਲਟ ਨੇ ਜਹਾਜ਼ ਨੂੰ ਵਾਪਸ ਮੁੰਬਈ ਲਿਜਾਣ ਦਾ ਫ਼ੈਸਲਾ ਕੀਤਾ ਹੈ। ਏਅਰ ਟ੍ਰੈਫਿਕ ਕੰਟਰੋਲਰ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਜਹਾਜ਼ ਮੁੰਬਈ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ।
ਹਾਲਾਂਕਿ ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ। ਤੁਹਾਨੂੰ ਦੱਸ ਦੇਈਏ ਕਿ ਸਪਾਈਸਜੈੱਟ 25 ਮਈ ਤੋਂ ਚਰਚਾ 'ਚ ਹੈ ਕਿਉਂਕਿ ਉਸ ਦਿਨ ਰੈਨਸਮਵੇਅਰ ਅਟੈਕ ਕਾਰਨ ਹਵਾਈ ਜਹਾਜ਼ ਦੇ ਸੰਚਾਲਨ 'ਚ ਦਿੱਕਤਾਂ ਆਈਆਂ ਸਨ। ਮੰਗਲਵਾਰ ਦੀ ਰਾਤ ਯਾਤਰੀਆਂ ਨੂੰ ਏਅਰਪੋਰਟ 'ਤੇ ਰਾਤ ਕੱਟਣੀ ਪਈ ਅਤੇ ਬੁੱਧਵਾਰ ਦੀ ਸਵੇਰ ਲੋਕਾਂ ਨੂੰ ਉਤਾਰਨਾ ਪਿਆ। ਇਸ ਕਾਰਨ ਜਹਾਜ਼ਾਂ ਦੀ ਆਵਾਜਾਈ ਵਿੱਚ ਦਿੱਕਤ ਆਈ। ਇੱਥੇ ਸੋਸ਼ਲ ਮੀਡੀਆ 'ਤੇ ਯਾਤਰੀਆਂ ਦੇ ਗੁੱਸੇ ਨੂੰ ਦੇਖਦੇ ਹੋਏ ਏਅਰਲਾਈਨਜ਼ ਨੇ ਸਪੱਸ਼ਟੀਕਰਨ ਦਿੱਤਾ ਹੈ। ਇਸ ਸਬੰਧ 'ਚ ਜਾਰੀ ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ, "ਸਪਾਈਸ ਜੈੱਟ ਦੇ ਕੁਝ ਸਿਸਟਮਾਂ 'ਤੇ ਬੀਤੀ ਰਾਤ ਰੈਨਸਮਵੇਅਰ ਅਟੈਕ ਹੋਇਆ, ਜਿਸ ਨਾਲ ਅੱਜ ਸਵੇਰ ਦੀ ਫਲਾਈਟ ਪ੍ਰਭਾਵਿਤ ਹੋਈ। ਸਾਡੀ ਆਈਟੀ ਟੀਮ ਨੇ ਸਥਿਤੀ ਨੂੰ ਕੰਟਰੋਲ 'ਚ ਲਿਆ ਹੈ ਅਤੇ ਠੀਕ ਕਰ ਲਿਆ ਹੈ। ਇਹ ਕੰਮ ਆਮ ਵਾਂਗ ਚੱਲ ਰਿਹਾ ਹੈ।" ਇਹ ਵੀ ਪੜ੍ਹੋ : ਭਗਵੰਤ ਮਾਨ ਆਪਣੇ ਰੁਤਬੇ ਦਾ ਸਤਿਕਾਰ ਕਰਨ : ਸੁਖਬੀਰ ਸਿੰਘ ਬਾਦਲSpiceJet Boeing 737 aircraft was scheduled to operate SG-385 (Mumbai-Gorakhpur). During cruise, the windshield outer pane was observed to be cracked. PIC decided to return back to Mumbai. ATC was apprised and the aircraft landed safely at Mumbai airport: SpiceJet Spokesperson pic.twitter.com/rc815eAa9K — ANI (@ANI) May 28, 2022